ਟੈਕਸ ਹੈਵਨਸ 'ਚ ਭਾਰਤੀਆਂ ਦੇ ਡਿਪਾਜ਼ਿਟ 'ਚ ਆਈ ਵੱਡੀ ਗਿਰਾਵਟ : ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਭਾਰਤੀ ਨਾਗਰਿਕਾਂ ਵਲੋਂ ਟੈਕਸ ਹੇਵਨ ਦੇਸ਼ਾਂ ਵਿਚ ਜਮ੍ਹਾਂ ਕੀਤੀ ਜਾਣ ਵਾਲੀ ਰਕਮ ਵਿਚ ਚੰਗੀ ਖਾਸੀ ਕਮੀ ਆਈ ਹੈ। ਬਹੁਤ ਜ਼ਿਆਦਾ ਗੁਪਤ ਰਖਣ ਅਤੇ ਘੱਟ ਟੈਕਸ ਰੇਟ ਵਾਲੇ...

tax havens

ਨਵੀਂ ਦਿੱਲੀ : ਭਾਰਤੀ ਨਾਗਰਿਕਾਂ ਵਲੋਂ ਟੈਕਸ ਹੇਵਨ ਦੇਸ਼ਾਂ ਵਿਚ ਜਮ੍ਹਾਂ ਕੀਤੀ ਜਾਣ ਵਾਲੀ ਰਕਮ ਵਿਚ ਚੰਗੀ ਖਾਸੀ ਕਮੀ ਆਈ ਹੈ। ਬਹੁਤ ਜ਼ਿਆਦਾ ਗੁਪਤ ਰਖਣ ਅਤੇ ਘੱਟ ਟੈਕਸ ਰੇਟ ਵਾਲੇ ਦੇਸ਼ਾਂ ਵਿਚ ਭਾਰਤੀਆਂ ਦੇ ਡਿਪਾਜ਼ਿਟ ਅਤੇ ਨਾਨ ਬੈਂਕ ਕਰਜ਼ ਵਿਚ 2013 ਤੋਂ 2017 ਦੇ ਵਿਚ ਵੱਡੀ ਗਿਰਾਵਟ ਆਈ ਹੈ। ਇਸ ਗੱਲ ਦਾ ਜ਼ਿਕਰ ਦੁਨਿਆਂਭਰ ਦੇ ਸੈਂਟਰਲ ਬੈਂਕਾਂ ਦੀ ਗਲੋਬਲ ਬਾਡੀ ਬੈਂਕ ਫਾਰ ਇੰਟਰਨੈਸ਼ਨਲ ਸੈਟਲਮੈਂਟਸ (BIS) ਦੇ ਡੇਟਾ 'ਤੇ ਆਧਾਰਿਤ ਸਰਕਾਰੀ ਰਿਪੋਰਟ ਵਿਚ ਹੈ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਵਿਦੇਸ਼ ਵਿਚ ਲੁਕਾ ਕੇ ਰੱਖੀ ਗਈ ਬਲੈਕ ਮਨੀ ਨੂੰ ਦੇਸ਼ ਵਿਚ ਲਿਆਉਣ ਨੂੰ ਲੈ ਕੇ ਸਮਰਪਿਤ ਹੈ।

ਅਸੀਂ ਇਸ ਦੇ ਲਈ ਕਈ ਕਦਮ ਚੁੱਕੇ ਹਾਂ ਜਿਸ ਵਿਚ ਨੋਟਬੰਦੀ ਵੀ ਸ਼ਾਮਿਲ ਹੈ। ਉਨ੍ਹਾਂ ਦੇ ਚਲਦੇ ਨਵੇਂ ਬਲੈਕ ਮਨੀ ਜਨਰੇਸ਼ਨ 'ਤੇ ਪਾਬੰਦੀ ਲੱਗੀ ਹੈ। ਸਰਕਾਰੀ ਰਿਪੋਰਟ ਦੇ ਮੁਤਾਬਕ, ਲਗਜਮਬਰਗ ਵਿਚ ਭਾਰਤੀਆਂ ਦੇ ਨਾਨ ਬੈਂਕ ਕਰਜ਼ ਅਤੇ ਡਿਪਾਜ਼ਿਟ ਵਿਚ 62 ਫ਼ੀ ਸਦੀ ਦੀ ਕਮੀ ਆਈ ਹੈ। ਉਥੇ ਉਨ੍ਹਾਂ ਵਲੋਂ ਜਮ੍ਹਾਂ ਕੀਤੀ ਗਈ ਰਕਮ 2013 ਦੇ 2.9 ਕਰੋਡ਼ ਡਾਲਰ ਤੋਂ ਘੱਟ ਕੇ 1.1 ਕਰੋਡ਼ ਡਾਲਰ ਰਹਿ ਗਈ ਹੈ। ਇਕ ਅਧਿਕਾਰੀ ਨੇ ਕਿਹਾ ਕਿ ਇਹ ਟ੍ਰੈਂਡ ਅਜਿਹੇ ਦੂਜੇ ਦੇਸ਼ਾਂ ਵਿਚ ਵੀ ਹੈ।

ਸਾਨੂੰ ਉਮੀਦ ਹੈ ਕਿ ਸਰਕਾਰ ਦੇ ਚੁੱਕੇ ਕਦਮਾਂ ਨਾਲ ਅਸੀਂ ਸਿਸਟਮ ਦਾ ਗਲਤ ਇਸਤੇਮਾਲ ਕਰਨ ਵਾਲਿਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਕਾਨੂੰਨ ਦੇ ਕਠਘਰੇ ਵਿਚ ਖਡ਼ਾ ਕਰਨ ਵਿਚ ਸ਼ਫ਼ਲ ਹੋਣਗੇ। ਇਸੇ ਤਰ੍ਹਾਂ ਜਰਸੀ ਵਿਚ ਜਮ੍ਹਾਂ ਭਾਰਤੀਆਂ ਦਾ ਪੈਸਾ 2013 ਦੇ 26.1 ਕਰੋਡ਼ ਡਾਲਰ ਤੋਂ 17.6 ਫ਼ੀ ਸਦੀ ਘੱਟ ਕੇ 2017 ਵਿਚ 21.5 ਕਰੋਡ਼ ਡਾਲਰ ਰਹਿ ਗਿਆ। ਅਧਿਕਾਰੀ ਨੇ ਦੱਸਿਆ ਕਿ ਆਇਲ ਆਫ਼ ਮੈਨ ਵਿਚ ਭਾਰਤੀਆਂ ਦਾ ਡਿਪਾਜ਼ਿਟ ਇਹਨਾਂ ਚਾਰ ਸਾਲਾਂ ਵਿਚ 39.4 ਫ਼ੀ ਸਦੀ ਗਿਰਾਵਟ ਦੇ ਨਾਲ 11.9 ਕਰੋਡ਼ ਡਾਲਰ ਤੋਂ 7.2 ਕਰੋਡ਼ ਡਾਲਰ ਰਹਿ ਗਿਆ ਹੈ।  

ਬੀਆਈਐਸ ਦੇ ਡੇਟਾ ਵਿਚ ਟੈਕਸ ਹੇਵਨਸ ਤੋਂ ਇਲਾਵਾ ਬਰੀਟੇਨ ਅਤੇ ਫ਼ਰਾਂਸ ਵਿਚ ਭਾਰਤੀਆਂ ਦੇ ਡਿਪਾਜ਼ਿਟਸ ਵੀ ਸ਼ਾਮਿਲ ਹਨ। ਜਿਥੇ ਤੱਕ ਬਰੀਟੇਨ ਦੀ ਗੱਲ ਹੈ ਤਾਂ ਉਥੇ 2013 ਤੋਂ 2017 'ਚ ਭਾਰਤੀ ਨਾਗਰਿਕਾਂ ਦਾ ਡਿਪਾਜ਼ਿਟ 2.73 ਅਰਬ ਡਾਲਰ ਤੋਂ 32.2 ਫ਼ੀ ਸਦੀ ਘੱਟ ਕੇ 1.85 ਅਰਬ ਡਾਲਰ ਰਹਿ ਗਿਆ। ਫ਼ਰਾਂਸ ਵਿਚ ਜਮ੍ਹਾਂ ਭਾਰਤੀਆਂ ਦਾ ਪੈਸਾ ਇਸ ਦੌਰਾਨ 66.3 ਫ਼ੀ ਸਦੀ ਦੀ ਤੇਜ ਗਿਰਾਵਟ ਨਾਲ 41.9 ਕਰੋਡ਼ ਡਾਲਰ ਦੇ ਮੁਕਾਬਲੇ 14.1 ਕਰੋਡ਼ ਡਾਲਰ ਰਹਿ ਗਿਆ।

ਪਿਛਲੇ ਮਹੀਨੇ ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਰਾਜ ਸਭਾ ਨੂੰ ਦੱਸਿਆ ਸੀ ਕਿ ਸਵਿਸ ਬੈਂਕ ਵਿਚ ਜਮ੍ਹਾਂ ਭਾਰਤੀਆਂ ਦਾ ਪੈਸਾ 2017 ਵਿਚ 34.7 ਫ਼ੀ ਸਦੀ ਘੱਟ ਹੋਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ 2014 ਵਿਚ ਆਈ ਮੋਦੀ ਸਰਕਾਰ ਤੋਂ ਬਾਅਦ ਤੋਂ ਉੱਥੇ ਭਾਰਤੀਆਂ ਦਾ ਡਿਪਾਜ਼ਿਟ 80 ਫ਼ੀ ਸਦੀ ਘਟਾ ਹੈ।