Airtel ਦੇ 32 ਕਰੋੜ ਗਾਹਕਾਂ ਲਈ ਬੁਰੀ ਖਬਰ, ਕੰਪਨੀ ਨੇ ਪ੍ਰੀਪੇਡ ਪਲਾਨ ਦੇ ਟੈਰਿਫ 'ਚ ਕੀਤਾ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਸੋਮਵਾਰ ਨੂੰ ਆਪਣੇ ਪ੍ਰੀਪੇਡ ਪਲਾਨ ਦੇ ਟੈਰਿਫ 'ਚ 20 ਤੋਂ 25 ਫੀਸਦੀ ਵਾਧੇ ਦਾ ਐਲਾਨ ਕੀਤਾ ਹੈ।

Airtel hikes prepaid tariffs by 20-25%

ਨਵੀਂ ਦਿੱਲੀ: ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਸੋਮਵਾਰ ਨੂੰ ਆਪਣੇ ਪ੍ਰੀਪੇਡ ਪਲਾਨ ਦੇ ਟੈਰਿਫ 'ਚ 20 ਤੋਂ 25 ਫੀਸਦੀ ਵਾਧੇ ਦਾ ਐਲਾਨ ਕੀਤਾ ਹੈ। ਇਸ ਵਾਧੇ ਦੇ ਦਾਇਰੇ ਵਿਚ ਵਾਇਸ ਪਲਾਨ, ਅਨਲਿਮਟਡ ਵਾਇਸ ਬੰਡਲ ਪਲਾਨ ਅਤੇ ਡੇਟਾ ਪਲਾਨ ਸ਼ਾਮਲ ਹਨ। ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਨਵੀਆਂ ਦਰਾਂ 26 ਨਵੰਬਰ ਤੋਂ ਲਾਗੂ ਹੋਣਗੀਆਂ।

ਹੋਰ ਪੜ੍ਹੋ: ਜਲੰਧਰ 'ਚ ਨੌਜਵਾਨ 'ਤੇ ਚੱਲੀ ਗੋਲੀ, ਖੁਦ ਕਾਰ ਚਲਾ ਕੇ ਪਹੁੰਚਿਆ ਹਸਪਤਾਲ 

ਵਾਇਸ ਪਲਾਨ ਦੀਆਂ ਸ਼ੁਰੂਆਤੀ ਦਰਾਂ ਵਿਚ 25 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ, ਜਦਕਿ ਅਨਲਿਮਟਡ ਵਾਇਸ ਬੰਡਲ ਪਲਾਨ ਵਿਚ 20 ਪ੍ਰਤੀਸ਼ਤ ਤੱਕ ਦਾ ਵਾਧਾ ਕੀਤਾ ਗਿਆ ਹੈ। ਸੁਨੀਲ ਮਿੱਤਲ ਦੀ ਕੰਪਨੀ ਏਅਰਟੈੱਲ ਦੇ ਇਸ ਸਮੇਂ 32 ਕਰੋੜ 30 ਲੱਖ ਗਾਹਕ ਹਨ। ਕੰਪਨੀ ਨੇ ਡਾਟਾ ਟਾਪ ਅੱਪ ਪਲਾਨ 'ਚ ਵੀ 20 ਤੋਂ 21 ਫੀਸਦੀ ਦਾ ਵਾਧਾ ਕੀਤਾ ਹੈ।

ਹੋਰ ਪੜ੍ਹੋ: ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ, ਚੋਣ ਜ਼ਾਬਤਾ ਲਾਗੂ

ਟੈਰਿਫ ਵਾਧੇ ਦਾ ਐਲਾਨ ਕਰਦੇ ਹੋਏ, ਏਅਰਟੈੱਲ ਨੇ ਕਿਹਾ ਹੈ ਕਿ ਉਸਦੀ ਕੰਪਨੀ ਦਾ ਮੰਨਣਾ ਹੈ ਕਿ ਏਆਰਪੀਯੂ (ਪ੍ਰਤੀ ਉਪਭੋਗਤਾ ਔਸਤ ਮਾਲੀਆ) 200 ਰੁਪਏ ਹੋਣਾ ਚਾਹੀਦਾ ਹੈ ਅਤੇ ਅੰਤ ਵਿਚ ਇਸ ਨੂੰ 300 ਰੁਪਏ ਦੇ ਪੱਧਰ ਤੱਕ ਹੇਠਾਂ ਲਿਆਂਦਾ ਜਾਣਾ ਚਾਹੀਦਾ ਹੈ ਤਾਂ ਜੋ ਲਗਾਈ ਗਈ ਪੂੰਜੀ 'ਤੇ ਵਾਜਬ ਰਿਟਰਨ ਮਿਲ ਸਕੇ ਅਤੇ ਕਾਰੋਬਾਰ ਦੇ ਲਿਹਾਜ ਨਾਲ ਇਕ ਚੰਗਾ ਬਿਜ਼ਨਸ ਮਾਡਲ ਤਿਆਰ ਕੀਤਾ ਜਾ ਸਕੇ।

ਹੋਰ ਪੜ੍ਹੋ: ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦਾ ਕੀਤਾ ਗਿਆ ਅੰਤਿਮ ਸਸਕਾਰ

ਏਅਰਟੈੱਲ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਇਸ ਕਦਮ ਨਾਲ ਏਅਰਟੈੱਲ ਨੂੰ ਭਾਰਤ 'ਚ 5ਜੀ ਲਾਂਚ ਕਰਨ 'ਚ ਵੀ ਸਹੂਲਤ ਮਿਲੇਗੀ। ਇਸ ਦਿਸ਼ਾ 'ਚ ਅੱਗੇ ਵਧਣ ਲਈ ਕੰਪਨੀ ਨੇ ਨਵੰਬਰ ਦੌਰਾਨ ਟੈਰਿਫ ਨੂੰ ਸੰਤੁਲਿਤ ਕਰਨ ਦੀ ਦਿਸ਼ਾ 'ਚ ਕਦਮ ਚੁੱਕੇ ਹਨ।