11,620 ਅੰਕ ਦੇ ਨਵੇਂ ਪੱਧਰ 'ਤੇ ਖੁੱਲ੍ਹਿਆ ਨਿਫ਼ਟੀ, ਸੈਂਸੈਕਸ 'ਚ 130 ਅੰਕ ਦੀ ਤੇਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਬਕਰੀਦ ਦੀ ਛੁੱਟੀ ਤੋਂ ਬਾਅਦ ਸ਼ੇਅਰ ਬਾਜ਼ਾਰ ਵੱਡੇ ਵਾਧੇ ਨਾਲ ਖੁੱਲ੍ਹਿਆ। ਬਾਂਬੇ ਸਟਾਕ ਐਕਸਚੇਂਜ (ਬੀਐਸਈ) ਦੇ 31 ਸ਼ੇਅਰਾਂ ਦੇ ਸੂਚਕ ਅੰਕ ਸੈਂਸੈਕਸ 130.90 ਅੰਕ ਚੜ੍ਹ...

Sensex

ਮੁੰਬਈ : ਬਕਰੀਦ ਦੀ ਛੁੱਟੀ ਤੋਂ ਬਾਅਦ ਸ਼ੇਅਰ ਬਾਜ਼ਾਰ ਵੱਡੇ ਵਾਧੇ ਨਾਲ ਖੁੱਲ੍ਹਿਆ। ਬਾਂਬੇ ਸਟਾਕ ਐਕਸਚੇਂਜ (ਬੀਐਸਈ) ਦੇ 31 ਸ਼ੇਅਰਾਂ ਦੇ ਸੂਚਕ ਅੰਕ ਸੈਂਸੈਕਸ 130.90 ਅੰਕ ਚੜ੍ਹ ਕੇ 38416.65 'ਤੇ ਤਾਂ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦੇ 50 ਸ਼ੇਅਰਾਂ ਦਾ ਸੂਚਕ ਅੰਕ ਨਿਫ਼ਟੀ 49.80 ਅੰਕ ਦੀ ਉਛਾਲ ਦੇ ਨਾਲ 11,620.70  ਦੇ ਨਵੇਂ ਪੱਧਰ 'ਤੇ ਖੁੱਲ੍ਹਿਆ। 9:36 ਵਜੇ ਸੈਂਸੈਕਸ ਦੇ 19 ਸ਼ੇਅਰਾਂ 'ਚ ਖਰੀਦਾਰੀ ਹੋ ਰਹੀ ਸੀ ਜਦ ਕਿ 12 ਸ਼ੇਅਰਾਂ ਵਿਚ ਬਿਕਵਾਲੀ ਦਾ ਮਾਹੌਲ ਸੀ। ਉੱਧਰ, ਨਿਫ਼ਟੀ 'ਤੇ 29 ਸ਼ੇਅਰਾਂ ਵਿਚ ਤੇਜ਼ੀ ਦੇਖੀ ਗਈ ਜਦ ਕਿ 21 ਸ਼ੇਅਰ ਟੁੱਟਦੇ ਨਜ਼ਰ ਆਏ।

ਇਸ ਦੌਰਾਨ ਸੈਂਸੈਕਸ 'ਤੇ ਜਿਨ੍ਹਾਂ ਸ਼ੇਅਰਾਂ ਦੇ ਭਾਅ ਵੱਧ ਰਹੇ ਸਨ, ਉਨ੍ਹਾਂ ਵਿਚ ਵੇਲਸਪੁਨ ਕਾਰਪੋਰੇਸ਼ਨ (6.16 ਫ਼ੀ ਸਦੀ), ਕਵਾਲਿਟੀ (5 ਫ਼ੀ ਸਦੀ), ਸੇਂਟਰਮ (4.66 ਫ਼ੀ ਸਦੀ), ਜੀਐਸਕੇ ਕੰਜ਼ਿਊਮਰ ਹੈਲਥਕੇਅਰ (4.50 ਫ਼ੀ ਸਦੀ) ਅਤੇ ਵੇਲਸਪੁਨ ਇੰਡੀਆ (4.38 ਫ਼ੀ ਸਦੀ) ਸ਼ਾਮਿਲ ਹਨ। ਉਧਰ, ਨਿਫ਼ਟੀ 'ਤੇ ਲਿਉਪਿਨ ਦੇ ਸ਼ੇਅਰ 2.72 ਫ਼ੀ ਸਦੀ, ਡਾ. ਰੇੱਡੀ ਦੇ 2.20 ਫ਼ੀ ਸਦੀ, ਸਿਪਲਾ ਦੇ 2.11 ਫ਼ੀ ਸਦੀ, ਐਚਸੀਐਲ ਟੈਕਨਾਲਜੀ ਦੇ 1.43 ਫ਼ੀ ਸਦੀ ਜਦ ਕਿ ਟੈਕ ਮਹਿੰਦਰਾ ਦੇ ਸ਼ੇਅਰ 1.42 ਫ਼ੀ ਸਦੀ ਚੜ੍ਹ ਚੁੱਕੇ ਸਨ।  

ਬੀਐਸਈ 'ਤੇ ਟੁੱਟਣ ਵਾਲੇ ਸ਼ੇਅਰਾਂ ਵਿਚ ਐਮਜੀਐਲ (6.07 ਫ਼ੀ ਸਦੀ), ਟਾਟਾ ਮੋਟਰਸ (2.99 ਫ਼ੀ ਸਦੀ),  ਐਮਸੀਐਕਸ (2.74 ਫ਼ੀ ਸਦੀ), ਪੀਐਫਐਸ (2.73 ਫ਼ੀ ਸਦੀ) ਅਤੇ ਅਡਾਨੀ ਐਂਟਰਪ੍ਰਾਇਸਿਜ਼ (2.67 ਫ਼ੀ ਸਦੀ)  ਸ਼ਾਮਿਲ ਰਹੇ ਜਦ ਕਿ ਨਿਫ਼ਟੀ 'ਤੇ ਟਾਟਾ ਮੋਟਰਸ ਦੇ ਸ਼ੇਅਰਾਂ ਵਿਚ 2.85 ਫ਼ੀ ਸਦੀ, ਬੀਪੀਸੀਐਲ ਦੇ 2.17 ਫ਼ੀ ਸਦੀ, ਆਈਓਸੀ ਦੇ 2.09 ਫ਼ੀ ਸਦੀ, ਹਿੰਦੁਸਤਾਨ ਪੈਟਰੋਲਿਅਮ ਦੇ 1.56 ਫ਼ੀ ਸਦੀ ਜਦ ਕਿ ਵੇਦਾਂਤਾ ਲਿ. ਦੇ ਸ਼ੇਅਰਾਂ ਵਿਚ 1.51 ਫ਼ੀ ਸਦੀ ਦੀ ਗਿਰਾਵਟ ਆਈ ਸੀ।

ਸੇਕਟੋਰਲ ਇੰਡੀਸਿਜ ਵਿਚ ਨਿਫ਼ਟੀ 'ਤੇ ਬੈਂਕ, ਆਟੋ, ਮੀਡੀਆ,  ਮੈਟਲ, ਪੀਐਸਯੂ ਬੈਂਕ ਅਤੇ ਪ੍ਰਾਈਵੇਟ ਬੈਂਕ ਦੇ ਸੂਚਕ ਅੰਕ ਲਾਲ ਨਿਸ਼ਾਨ ਵਿਚ ਸਨ ਜਦ ਕਿ ਫਾਇਨੈਂਸ ਸਰਵਿਸਿਜ਼, ਐਫਐਮਸੀਜੀ, ਆਈਟੀ, ਫਾਰਮਾ ਅਤੇ ਰੀਐਲਿਟੀ ਸੈਕਟਰਾਂ ਦੇ ਸੂਚਕ ਅੰਕਾਂ ਵਿਚ ਤੇਜੀ ਦੇਖੀ ਗਈ। ਫਿਰ ਵੀ, 9:48 ਵਜੇ ਸੈਂਸੈਕਸ ਵਿਚ 46.71 ਅੰਕ ਯਾਨੀ 0.12 ਫ਼ੀ ਸਦੀ ਵਾਧੇ ਨਾਲ 38,332.46 ਜਦ ਕਿ ਨਿਫ਼ਟੀ ਵਿਚ 14.15 ਅੰਕ ਯਾਨੀ 0.12 ਫ਼ੀ ਸਦੀ ਦੀ ਤੇਜੀ ਦੇ ਨਾਲ 11,585.05 'ਤੇ ਕਾਰੋਬਾਰ ਹੋ ਰਿਹਾ ਸੀ।