SBI ਨੇ ਸ਼ੁਰੂ ਕੀਤੀ ਨਵੀਂ ATM ਸੇਵਾ, ਇਕ WhatsApp Msg ਨਾਲ ਦਰਵਾਜ਼ੇ ‘ਤੇ ਮਿਲੇਗੀ ATM ਮਸ਼ੀਨ

ਏਜੰਸੀ

ਖ਼ਬਰਾਂ, ਵਪਾਰ

ਕੋਰੋਨਾ ਮਹਾਂਮਾਰੀ ਦੌਰਾਨ ਸਟੇਟ ਬੈਂਕ ਆਫ ਇੰਡੀਆ ਨੇ ਅਪਣੇ ਗਾਹਕਾਂ ਲਈ ਨਵੀਂ ਏਟੀਐਮ ਸਰਵਿਸ ਸ਼ੁਰੂ ਕੀਤੀ ਹੈ।

SBI's new ATM service

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੌਰਾਨ ਸਟੇਟ ਬੈਂਕ ਆਫ ਇੰਡੀਆ ਨੇ ਅਪਣੇ ਗਾਹਕਾਂ ਲਈ ਨਵੀਂ ਏਟੀਐਮ ਸਰਵਿਸ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਤੁਹਾਨੂੰ ਬਸ ਐਸਬੀਆਈ ਨੂੰ ਵਟਸਐਪ ਮੈਸੇਜ ਜਾਂ ਫੋਨ ਕਰਨਾ ਹੋਵੇਗਾ ਤੇ ਇਕ ਮੋਬਾਈਲ ਏਟੀਐਮ ਤੁਹਾਡੀ ਦੱਸੀ ਲੋਕੇਸ਼ਨ ‘ਤੇ ਪਹੁੰਚ ਜਾਵੇਗਾ।

ਐਸਬੀਆਈ ਨੇ ਇਸ ਨੂੰ ਡੋਰਸਟੈੱਪ ਏਟੀਐਮ ਸਰਵਿਸ ਦਾ ਨਾਮ ਦਿੱਤਾ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੇ ਇਹ ਸਹੂਲਤ ਅਪਣੇ ਗਾਹਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਅਤੇ ਸਮਾਜਕ ਦੂਰੀ ਨੂੰ ਬਰਕਰਾਰ ਰੱਖਣ ਲਈ ਸ਼ੁਰੂ ਕੀਤੀ ਹੈ। ਐਸਬੀਆਈ ਦੇ ਲਖਨਊ ਸਰਕਲ ਦੇ ਚੀਫ਼ ਜਨਰਲ ਮੈਨੇਜਰ ਅਜੇ ਕੁਮਾਰ ਖੰਨਾ ਨੇ ਦੱਸਿਆ ਕਿ ਐਸਬੀਆਈ ਡੋਰਸਟੈੱਪ ਏਟੀਐਮ ਸਰਵਿਸ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ।

ਉਹਨਾਂ ਨੇ ਦੱਸਿਆ ਕਿ ਲਖਨਊ ਵਿਚ ਇਹ ਸਰਵਿਸ 15 ਅਗਸਤ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਐਸਬੀਆਈ ਗਾਹਕਾਂ ਨੂੰ ਬਸ ਵਟਸਐਪ ਮੈਸੇਜ ਕਰਨਾ ਹੋਵੇਗਾ ਜਾਂ ਫੋਨ ਕਰਨਾ ਹੋਵੇਗਾ। ਇਸ ਤੋਂ ਬਾਅਦ ਸਾਰਾ ਕੰਮ ਬੈਂਕ ਦੀ ਜ਼ਿੰਮੇਵਾਰੀ ਹੈ। ਇਸ ਦੇ ਲਈ ਸਟੇਟ ਬੈਂਕ ਆਫ ਇੰਡੀਆ ਨੇ ਦੋ ਨੰਬਰ (7052911911 ਅਤੇ 7760529264) ਜਾਰੀ ਕੀਤੇ ਹਨ।

ਇਸ ਸਰਵਿਸ ਦੇ ਚਲਦਿਆਂ ਹੁਣ ਗਾਹਕਾਂ ਨੂੰ ਪੈਸੇ ਕਢਵਾਉਣ ਲਈ ਬੈਂਕ ਅਤੇ ਏਟੀਐਮ ਜਾਣ ਦੀ ਲੋੜ ਨਹੀਂ ਹੋਵੇਗੀ। ਯਾਨੀ ਹੁਣ ਗਾਹਕਾਂ ਨੂੰ ਏਟੀਐਮ ਤੋਂ ਬਾਹਰ ਲੰਬੀਆਂ ਲਾਈਨਾਂ ਤੋਂ ਛੁਟਕਾਰਾ ਮਿਲਣ ਵਾਲਾ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਸਟੇਟ ਬੈਂਕ ਪਹਿਲਾਂ ਤੋਂ ਹੀ ਸੀਨੀਅਰ ਸਿਟੀਜ਼ਨ ਜਾਂ ਅਪਾਹਜ ਗਾਹਕਾਂ ਨੂੰ ਡੋਰਸਟੈੱਪ ਸਰਵਿਸ ਦੇ ਰਿਹਾ ਹੈ। ਇਸ ਦੇ ਲਈ ਗਾਹਕ ਦਾ ਰਜਿਸਟਰਡ ਪਤਾ ਬੈਂਕ ਤੋਂ 5 ਕਿਲੋਮੀਟਰ ਦੇ ਘੇਰੇ ਵਿਚ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਘਰ ਬੈਠੇ ਹੀ ਇਕ ਮੈਸੇਜ ਜ਼ਰੀਏ ਅਪਣੇ ਖਾਤੇ ਦਾ ਬਕਾਇਆ ਜਾਣ ਸਕਦੇ ਹੋ। ਇਸ ਦੇ ਲਈ ਗਾਹਕਾਂ ਕੋਲੋਂ ਕੋਈ ਵੀ ਫੀਸ ਨਹੀਂ ਵਸੂਲੀ ਜਾਂਦੀ।