ਪਟਰੌਲ-ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਨਵੀਆਂ ਕੀਮਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਗਿਰਾਵਟ ਲਗਾਤਾਰ ਜਾਰੀ ਹੈ। ਸ਼ੁਕਰਵਾਰ ਨੂੰ ਵੀ ਈਂਧਨ ਬਹੁਤ ਸਸਤਾ ਹੋਇਆ ਹੈ। ਅੱਜ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ...

Petrol-Diesel prices falls again

ਨਵੀਂ ਦਿੱਲੀ : (ਭਾਸ਼ਾ) ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਗਿਰਾਵਟ ਲਗਾਤਾਰ ਜਾਰੀ ਹੈ। ਸ਼ੁਕਰਵਾਰ ਨੂੰ ਵੀ ਈਂਧਨ ਬਹੁਤ ਸਸਤਾ ਹੋਇਆ ਹੈ। ਅੱਜ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 40 ਤੋਂ 45 ਪੈਸੇ ਦੀ ਗਿਰਾਵਟ ਹੋਈ ਹੈ। ਇਸ ਤਰ੍ਹਾਂ ਨਵੰਬਰ ਮਹੀਨੇ ਵਿਚ ਹੀ ਈਂਧਨ 4 ਰੁਪਏ ਤੱਕ ਸਸਤਾ ਹੋ ਗਿਆ ਹੈ। ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਨਰਮਾਈ ਬਣੀ ਹੋਈ ਹੈ। ਦੂਜੇ ਪਾਸੇ, ਰੁਪਏ ਨੇ ਵੀ ਡਾਲਰ ਦੇ ਮੁਕਾਬਲੇ ਮਜਬੂਤੀ ਹਾਸਲ ਕਰ ਲਈ ਹੈ।

ਇਸ ਦਾ ਫਾਇਦਾ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਦੇ ਤੌਰ 'ਤੇ ਮਿਲ ਰਿਹਾ ਹੈ। ਸ਼ੁਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਪਟਰੌਲ 75.57 ਰੁਪਏ ਦਾ ਮਿਲ ਰਿਹਾ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਇਸ ਦੀ ਕੀਮਤ 81.10 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ। ਕੋਲਕਾਤਾ ਵਿਚ ਇਹ 77.53 ਅਤੇ ਚੇਨਈ ਵਿਚ 78.46 ਰੁਪਏ ਪ੍ਰਤੀ ਲਿਟਰ ਦਾ ਮਿਲ ਰਿਹਾ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਇਸ ਦੀ ਕੀਮਤਾਂ ਵਿਚ ਵੀ ਕਟੌਤੀ ਹੋਈ ਹੈ।

ਦਿੱਲੀ ਵਿਚ ਇਹ 70.56 ਰੁਪਏ ਪ੍ਰਤੀ ਲਿਟਰ, ਮੁੰਬਈ ਵਿਚ 73.91, ਕੋਲਕਾਤਾ ਵਿਚ ਇਹ 72.41 ਅਤੇ ਚੇਨਈ ਵਿਚ 74.55 ਰੁਪਏ ਪ੍ਰਤੀ ਲਿਟਰ ਦਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਸੱਭ ਤੋਂ ਉਚੇ ਪੱਧਰ 'ਤੇ ਪਹੁੰਚ ਗਈ ਸਨ। ਮੁੰਬਈ ਵਿਚ ਇਕ ਲਿਟਰ ਪਟਰੌਲ 85 ਰੁਪਏ ਤੋਂ ਵੀ ਜ਼ਿਆਦਾ ਮਹਿੰਗਾ ਹੋ ਗਿਆ ਸੀ ਪਰ ਕੱਚੇ ਤੇਲ ਵਿਚ ਲਗਾਤਾਰ ਨਰਮਾਈ ਨਾਲ ਈਂਧਨ ਦੀ ਕੀਮਤ ਵਿਚ ਗਿਰਾਵਟ ਹੋਣਾ ਸ਼ੁਰੂ ਹੋਇਆ।