ਪਟਰੌਲ 15 ਪੈਸੇ ਅਤੇ ਡੀਜ਼ਲ 10 ਪੈਸੇ ਹੋਇਆ ਸਸਤਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 70 ਡਾਲਰ ਪ੍ਰਤੀ ਬੈਰਲ ਦੇ ਹੇਠਾਂ ਪਹੁੰਚ ਗਈਆਂ ਹਨ। ਇਸ ਵਿਚ ਦੇਸ਼ ਵਿਚ ਤੇਲ ਦੀਆਂ ਕੀਮਤਾਂ ਵਿਚ ਕਟੌਤੀ ਜਾਰੀ ...

Petrol, diesel price cut again

ਨਵੀਂ ਦਿੱਲੀ (ਭਾਸ਼ਾ) :- ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 70 ਡਾਲਰ ਪ੍ਰਤੀ ਬੈਰਲ ਦੇ ਹੇਠਾਂ ਪਹੁੰਚ ਗਈਆਂ ਹਨ। ਇਸ ਵਿਚ ਦੇਸ਼ ਵਿਚ ਤੇਲ ਦੀਆਂ ਕੀਮਤਾਂ ਵਿਚ ਕਟੌਤੀ ਜਾਰੀ ਹੈ। ਪਿਛਲੇ ਲਗਭਗ ਇਕ ਮਹੀਨੇ ਵਿਚ ਦਿੱਲੀ ਵਿਚ ਪਟਰੌਲ ਲਗਭਗ 5 ਰੁਪਏ ਅਤੇ ਡੀਜ਼ਲ 3.50 ਰੁਪਏ ਪ੍ਰਤੀ ਲੀਟਰ ਤੋਂ ਜ਼ਿਆਦਾ ਸਸਤਾ ਹੋ ਚੁੱਕਿਆ ਹੈ। ਉਥੇ ਹੀ ਹੋਰ ਰਾਜਾਂ ਵਿਚ ਵੀ ਲੋਕਾਂ ਨੂੰ ਤੇਲ ਦੀਆਂ ਕੀਮਤਾਂ ਵਿਚ ਇੰਨੀ ਹੀ ਰਾਹਤ ਮਿਲੀ ਹੈ।

ਵੀਰਵਾਰ ਨੂੰ ਦਿੱਲੀ ਵਿਚ ਪਟਰੌਲ 15 ਪੈਸੇ ਅਤੇ ਡੀਜ਼ਲ 10 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ। ਦਿੱਲੀ ਵਿਚ ਅੱਜ ਪਟਰੌਲ 77.28 ਰੁਪਏ ਅਤੇ ਡੀਜ਼ਲ 72.09 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਵਿਕ ਰਿਹਾ ਹੈ। ਉਥੇ ਹੀ ਮੁੰਬਈ ਵਿਚ ਵੀ ਪਟਰੌਲ - ਡੀਜ਼ਲ ਦੀਆਂ ਕੀਮਤਾਂ ਘੱਟ ਹੋਈਆਂ ਹਨ। ਮੁੰਬਈ ਵਿਚ ਪਟਰੌਲ 16 ਪੈਸੇ ਸਸਤਾ ਹੋ ਕੇ 82.80 ਰੁਪਏ ਅਤੇ ਡੀਜ਼ਲ 13 ਪੈਸੇ ਸਸਤਾ ਹੋ ਕੇ 75.53 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 70 ਡਾਲਰ ਪ੍ਰਤੀ ਬੈਰਲ ਤੋਂ ਵੀ ਹੇਠਾਂ ਪੁੱਜਣ ਨਾਲ ਸਰਕਾਰ ਨੇ ਰਾਜਨੀਤਕ ਅਤੇ ਆਰਥਕ ਦੋਨ੍ਹੋਂ ਮੋਰਚਿਆਂ ਉੱਤੇ ਰਾਹਤ ਦੀ ਸਾਹ ਲਈ ਹੈ। ਪਿਛਲੇ ਤਿੰਨ ਹਫਤਿਆਂ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ 21 ਫੀ ਸਦੀ ਤੱਕ ਦੀ ਗਿਰਾਵਟ ਆਈ ਹੈ। ਪਟਰੌਲ - ਡੀਜ਼ਲ ਵੀਰਵਾਰ ਨੂੰ ਫਿਰ ਸਸਤੇ ਹੋਏ। ਦਿੱਲੀ ਵਿਚ ਇਕ ਲੀਟਰ ਪਟਰੌਲ ਦਾ ਰੇਟ 15 ਪੈਸੇ ਘੱਟ ਹੋ ਕੇ 77.28 ਰੁਪਏ ਹੋ ਗਿਆ।

ਮੁੰਬਈ ਵਿਚ 14 ਪੈਸੇ ਘੱਟ ਹੋਏ। ਉੱਥੇ ਕੀਮਤ 82.80 ਰੁਪਏ ਹੋ ਗਈ ਹੈ। ਡੀਜ਼ਲ ਦੇ ਰੇਟ 10 ਤੋਂ 11 ਪੈਸੇ ਘੱਟ ਹੋਏ। ਕਰੂਡ ਸਸਤਾ ਹੋਣ ਨਾਲ ਤੇਲ ਕੰਪਨੀਆਂ ਪਟਰੌਲ - ਡੀਜ਼ਲ ਦੇ ਰੇਟ ਘਟਾ ਰਹੀਆਂ ਹਨ। ਇਕ ਮਹੀਨੇ ਵਿਚ ਕੱਚਾ ਤੇਲ 20% ਸਸਤਾ ਹੋਇਆ ਹੈ। ਪਟਰੌਲ - ਡੀਜ਼ਲ ਦੀਆਂ ਕੀਮਤਾਂ ਬੁੱਧਵਾਰ ਨੂੰ ਸਥਿਰ ਰਹੀਆਂ। ਇਸ ਤੋਂ ਪਹਿਲਾਂ ਲਗਾਤਾਰ 6 ਦਿਨ ਕਮੀ ਆਈ। ਦਿੱਲੀ ਵਿਚ ਚਾਰ ਅਕਤੂਬਰ ਦੇ ਉੱਚਤਮ ਪੱਧਰ ਨਾਲ ਪਟਰੌਲ 6.72 ਰੁਪਏ ਅਤੇ ਡੀਜ਼ਲ 17 ਅਕਤੂਬਰ ਦੇ ਉੱਚਤਮ ਪੱਧਰ ਨਾਲ 3.60 ਰੁਪਏ ਸਸਤਾ ਹੋ ਚੁੱਕਿਆ ਹੈ।