2000 ਅਤੇ 500 ਦੇ ਨੋਟਾਂ ਨੂੰ ਲੈ ਕੇ SBI ਨੇ ਗ੍ਰਾਹਕਾਂ ਨੂੰ ਦਿੱਤੀ ਵੱਡੀ ਜਾਣਕਾਰੀ

ਏਜੰਸੀ

ਖ਼ਬਰਾਂ, ਵਪਾਰ

ਭਾਰਤੀ ਰਿਜ਼ਰਵ ਬੈਂਕ ਨੇ ਸੁਰੱਖਿਆ ਦੇ ਮੱਦੇਨਜ਼ਰ 2000 ਅਤੇ 500 ਦੇ ਨਵੇਂ ਨੋਟ ਜਾਰੀ ਕੀਤੇ ਸਨ।

Photo

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ ਸੁਰੱਖਿਆ ਦੇ ਮੱਦੇਨਜ਼ਰ 2000 ਅਤੇ 500 ਦੇ ਨਵੇਂ ਨੋਟ ਜਾਰੀ ਕੀਤੇ ਸਨ। ਇਹਨਾਂ ਨਵੇਂ ਨੋਟਾਂ ਵਿਚ ਸਕਿਓਰੀਟੀ ਫੀਚਰਸ ਨੂੰ ਪਹਿਲਾਂ ਦੀ ਤੁਲਨਾ ਵਿਚ ਬਿਹਤਰ ਕੀਤਾ ਗਿਆ ਸੀ ਤਾਂ ਜੋ ਬਜ਼ਾਰ ਵਿਚ ਆ ਰਹੇ ਨਕਲੀ ਨੋਟਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕੇ।

ਪਰ ਇਹਨਾਂ ਨਵੇਂ ਸਕਿਓਰੀਟੀ ਫੀਚਰਸ ਨੂੰ ਇਹਨਾਂ ਨੋਟਾਂ ਵਿਚ ਐਡ ਕਰਨ ਤੋਂ ਬਾਅਦ ਵੀ ਪਿਛਲੇ ਦੋ ਸਾਲਾਂ ਤੋਂ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਨਕਲੀ ਨੋਟ ਇਕ ਵਾਰ ਫਿਰ ਬਜ਼ਾਰ ਵਿਚ ਆ ਰਹੇ ਹਨ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐਸਬੀਆਈ ਨੇ ਵੀ ਅਪਣੇ ਗ੍ਰਾਹਕਾਂ ਨੂੰ 500 ਅਤੇ 2000 ਰੁਪਏ ਦੇ ਨੋਟਾਂ ਨੂੰ ਲੈ ਕੇ ਸਤਰਕ ਰਹਿਣ ਲਈ ਕਿਹਾ ਹੈ।

ਅਜਿਹੇ ਵਿਚ ਆਮ ਲੋਕਾਂ ਲਈ ਇਹ ਬੇਹੱਦ ਹੀ ਜ਼ਰੂਰੀ ਹੈ ਕਿ ਉਹ ਅਪਣੀ ਜੇਬ ਵਿਚ ਰੱਖੇ 500 ਅਤੇ 2000 ਰੁਪਏ ਦੇ ਨੋਟਾਂ ਦੀ ਜਾਂਚ ਸਹੀ ਤਰੀਕੇ ਨਾਲ ਕਰ ਲੈਣ। ਹਾਲ ਹੀ ਵਿਚ ਭਾਰਤੀ ਰਿਜ਼ਰਵ ਬੈਂਕ ਨੇ ਵੀ ਇਕ ਟਵੀਟ ਕਰਕੇ ਗ੍ਰਾਹਕਾਂ ਨੂੰ ਸੁਚੇਤ ਕੀਤਾ ਕਿ ਉਹ ਨਕਲੀ ਅਤੇ ਅਸਲੀ ਨੋਟਾਂ ਵਿਚ ਫਰਕ ਕਰ ਸਕਣ।

ਆਰਬੀਆਈ ਨੇ ਇਸ ਟਵੀਟ ਵਿਚ ਲਿਖਿਆ ਕਿ ਤੁਸੀਂ ਅਪਣੇ ਨੋਟ ਨੂੰ ਧਿਆਨ ਨਾਲ ਦੇਖੋ ਅਤੇ ਇਹ ਸੁਨਿਸ਼ਚਿਤ ਕਰੋ ਕਿ ਇਹ ਅਸਲੀ ਨੋਟ ਹੀ ਹਨ ਜਾਂ ਨਹੀਂ।ਭਾਰਤੀ ਸਟੇਟ ਬੈਂਕ ਨੇ ਟਵੀਟ ਕਰਕੇ ਇਸ ਫੋਟੋ ਸ਼ੇਅਰ ਕੀਤੀ ਹੈ। ਜਿਸ ਨਾਲ ਗ੍ਰਾਹਕਾਂ ਨੂੰ ਨਕਲੀ ਅਤੇ ਅਸਲੀ ਨੋਟਾਂ ਵਿਚ ਫਰਕ ਸਮਝਣ ਵਿਚ ਮਦਦ ਮਿਲ ਸਕੇ। ਆਰਬੀਆਈ ਨੇ ਵੀ ਅਪਣੇ ਅਧਿਕਾਰਕ ਵੈੱਬਸਾਈਟ ‘ਤੇ ਇਹ ਜਾਣਕਾਰੀ ਸ਼ੇਅਰ ਕੀਤੀ ਹੈ।

2000 ਜਾਂ 500  ਦੇ ਨੋਟ ਦੀ ਪਛਾਣ ਕਿਵੇਂ ਕਰੀਏ

  • 2000 ਜਾਂ 500 ਰੁਪਏ ਦੇ ਨੋਟ ਵਿਚ ਸਭ ਤੋਂ ਖੱਬੇ ਪਾਸੇ 2000 ਜਾਂ 500 ਲਿਖਿਆ ਹੋਵੇਗਾ। ਇਸ ਨੂੰ ਦੇਖਣ ਲਈ ਤੁਹਾਨੂੰ ਨੋਟ ਨੂੰ ਰੋਸ਼ਨੀ ਵਿਚ ਲਿਜਾਉਣਾ ਹੋਵੇਗਾ।
  • ਜਦੋਂ ਨੋਟ ਨੂੰ ਕਰੀਬ 45 ਡਿਗਰੀ ਦੇ ਐਂਗਲ ਤੋਂ ਦੇਖਿਆ ਜਾਵੇ ਤਾਂ ਦੇ ਖੱਬੇ ਪਾਸੇ 2000 ਜਾਂ 500 ਅੰਕਾਂ ਵਿਚ ਲਿਖਿਆ ਹੋਵੇਗਾ
  • ਇਸ ਨਵੇਂ ਨੋਟ ਵਿਚ ਇਕ ਨਵਾਂ ਫੀਚਰ ਜੋੜਿਆ ਗਿਆ ਹੈ। ਨੋਟ ‘ਤੇ ਦੇਵਨਾਗਰੀ ਲਿਪੀ ਵਿਚ ਨੋਟ ਦੀ ਕੀਮਤ ਲਿਖੀ ਹੋਵੇਗੀ।
  • ਨੋਟ ਦੇ ਸੈਂਟਰ ਵਿਚ ਮਹਾਤਮਾ ਗਾਂਧੀ ਦੀ ਤਸਵੀਰ ਹੋਵੇਗੀ।
  • ਇਹ ਫੀਚਰ ਸਿਰਫ ਮਾਈਕ੍ਰੋਸਕੋਪ ਦੀ ਮਦਦ ਨਾਲ ਹੀ ਦੇਖਿਆ ਜਾ ਸਕਦਾ ਹੈ। ਮਹਾਤਮਾ ਗਾਂਧੀ ਦੀ ਤਸਵੀਰ ਤੋਂ ਠੀਕ ਬਾਅਦ ਆਰਬੀਆਈ ਅਤੇ 2000 ਜਾਂ 500 ਲਿਖਿਆ ਹੋਵੇਗਾ।
  • ਮਹਾਤਮਾ ਗਾਂਧੀ ਦੀ ਤਸਵੀਰ ਦੇ ਕੋਲ ਵਿੰਡੋ ਥ੍ਰੈਡ ਨੀਲੇ ਅਤੇ ਹਰੇ ਰੰਗ ਵਿਚ ਬਦਲਦਾ ਹੈ।