ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਬਣਨਗੇ ਪੰਜ ਹੋਰ ਸੈਕਟਰ, ਨੋਟੀਫ਼ੀਕੇਸ਼ਨ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵੇਂ ਸੈਕਟਰਾਂ ਦੀ ਬਣਤਰ ਇਸ ਤਰ੍ਹਾਂ ਹੋਵੇਗੀ

File

ਚੰਡੀਗੜ੍ਹ- ਯੂ.ਟੀ. ਪ੍ਰਸ਼ਾਸਨ ਵਲੋਂ ਸ਼ਹਿਰ ਵਿਚ ਮਨੀਮਾਜਰਾ ਸਮੇਤ ਪੰਜ ਨਵੇਂ ਸੈਕਟਰ ਦੇ ਕੁੱਝ ਹਿੱਸਿਆਂ ਨੂੰ 5 ਸੈਕਟਰਾਂ 'ਚ ਤਬਦੀਲ ਕਰਨ ਲਈ ਨਵਾਂ ਨੋਟੀਫ਼ੀਕੇਸ਼ਨ ਜਾਰੀ ਕੀਤਾ ਹੈ। ਸੂਤਰਾਂ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਲੰਮੇ ਸਮੇਂ ਬਾਅਦ ਮਨੀਮਾਜਰਾ, ਧਨਾਸ, ਮਲੋਆ, ਡੱਡੂਮਾਜਰਾ ਤੇ 38 ਵੈਸਟ ਜਿਹੀਆਂ ਥਾਵਾਂ ਨੂੰ ਕ੍ਰਮਵਾਰ, 12, 13, 14 ਸਕੈਟਰ 39 ਵੈਸਟ ਬਣਾ ਦਿਤੇ ਹਨ।

ਪ੍ਰਸ਼ਾਸਨ ਵਲੋਂ ਕੀਤੇ ਨੋਟੀਫ਼ੀਕੇਸ਼ਨ ਅਨੁਸਾਰ ਹੁਣ ਇਹ ਸਾਰੇ ਨਵੇਂ ਖੇਤਰਾਂ ਨੂੰ ਨਵੇਂ ਨਾਵਾਂ ਆਦਿ ਨਾਲ ਯਾਦ ਕੀਤਾ ਜਾਵੇਗਾ। ਪ੍ਰਸਾਸਨ ਵਲੋਂ ਉਦਯੋਗਿਕ ਖੇਤਰ ਫ਼ੇਜ-1 ਨੂੰ ਹੁਣ ਬਿਜਨੈਸ ਅਤੇ ਇੰਡਸਟਰੀਅਲ ਪਾਰਕ ਦੇ ਨਾਂ ਨਾਲ ਜਾਣਿਆ ਜਾਵੇਗਾ। ਨਵੇਂ ਸੈਕਟਰਾਂ ਦੀ ਬਣਤਰ ਇਸ ਤਰ੍ਹਾਂ ਹੋਵੇਗੀ-ਪੀ.ਜੀ.ਆਈ. ਦੇ ਨਾਲ ਲਗਦੇ ਖੇਤਰ ਨੂੰ ਸੈਕਟਰ 12 ਵੈਸਟ 'ਚ ਤਬਦੀਲ ਕਰ ਦਿਤਾ। ਇਸ ਦੇ ਨਾਲ ਲਗਦੇ ਸਾਰੰਗਪੁਰ ਪਿੰਡ ਨੂੰ ਵੀ 12 ਵੈਸਟ ਵਿਚ ਤਬਦੀਲ ਕੀਤਾ ਹੈ।

* ਪਿੰਡ ਧਨਾਸ ਦਾ ਇਲਾਕਾ ਹੁਣ ਸੈਕਟਰ-14 ਵੈਸਟ ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਵਿਚ ਮਿਲਕ ਕਾਲੋਨੀ ਆਦਿ ਵੀ ਸ਼ਾਮਲ ਹੈ।
* ਸੈਕਟਰ-39 ਵੈਸਟ ਵਿਚ ਡੱਡੂਮਾਜਰਾ, ਮਲੋਆ ਆਦਿ ਪਿੰਡਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਦੀ ਇਹ ਪੇਂਡੂ ਲੋਕ ਕਾਫ਼ੀ ਦੇਰ ਤੋਂ ਮੰਗ ਕਰ ਰਹੇ ਸਨ।

* ਸੈਕਟਰ-56 ਵੈਸਟ ਨੂੰ ਪਹਿਲਾਂ ਕਿਸੇ ਨਾਂ ਨਾਲ ਨਹੀਂ ਜਾਣਿਆ ਜਾਂਦਾ ਸੀ ਹੁਣ ਇਹ 56 ਵੈਸਟ ਵਖਰਾ ਸੈਕਟਰ ਬਣ ਗਿਆ ਹੈ।
* ਉਦਯੋਗਿਕ ਖੇਤਰ ਫ਼ੇਜ਼-1 ਨੂੰ ਹੁਣ ਬਿਜਨੈਸ ਪਾਰਕ ਦੇ ਨਾਂ ਨਾਲ ਜਾਣਿਆ ਜਾਵੇਗਾ। ਇਸੇ ਤਰ੍ਹਾਂ ਫ਼ੇਜ਼-2 ਨੂੰ ਵੀ ਬਿਜਨੈਸ ਪਾਰਕਾਂ ਦੇ ਨਾਂ ਨਾਲ ਯਾਦ ਕੀਤਾ ਜਾਵੇਗਾ।