ਬਦਲਣਾ ਵਾਲਾ ਹੈ ਬਾਈਕ 'ਤੇ ਬੈਠਣ ਦਾ ਤਰੀਕਾ, ਸਰਕਾਰ ਦਾ ਨਵਾਂ ਆਦੇਸ਼

ਏਜੰਸੀ

ਖ਼ਬਰਾਂ, ਵਪਾਰ

ਇਸ ਦਾ ਉਦੇਸ਼ ਪੀਛੇ ਬੈਠਣ ਵਾਲੇ ਲੋਕਾਂ ਦੀ ਸੁਰੱਖਿਆ ਹੈ

Bike

ਬੀਤੇ ਕੁਝ ਸਮੇਂ ਵਿਚ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਕਈ ਨਿਯਮਾਂ ਨੂੰ ਬਦਲ ਦਿੱਤਾ ਹੈ। ਉੱਥੇ ਹੀ ਕੁਝ ਨਵੇਂ ਨਿਯਮ ਵੀ ਲਾਗੂ ਕੀਤੇ ਗਏ ਹਨ। ਮੰਤਰਾਲੇ ਦੀ ਨਵੀਂ ਗਾਈਡਲਾਈਨ ਬਾਈਕ ਸਵਾਰ ਲੋਕਾਂ ਲਈ ਹੈ। ਆਓ ਇਸ ਬਾਰੇ ਵਿਸਥਾਰ ਵਿਚ ਜਾਣਦੇ ਹਾਂ..

ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਈਕ ਦੇ ਦੋਵੇਂ ਪਾਸਿਓਂ ਡਰਾਈਵਰ ਦੀ ਸੀਟ ਦੇ ਪਿੱਛੇ ਹੈਂਡ ਹੋਲਡ ਹੋਣਗੇ। ਇਸ ਦਾ ਉਦੇਸ਼ ਪੀਛੇ ਬੈਠੇ ਲੋਕਾਂ ਦੀ ਸੁਰੱਖਿਆ ਹੈ। ਹੁਣ ਤੱਕ ਬਹੁਤੀਆਂ ਬਾਈਕਾਂ ਵਿਚ ਇਹ ਸਹੂਲਤ ਨਹੀਂ ਸੀ। ਇਸ ਦੇ ਨਾਲ ਹੀ ਬਾਈਕ ਦੇ ਪਿੱਛੇ ਬੈਠਣ ਵਾਲਿਆਂ ਲਈ ਦੋਵਾਂ ਪਾਸਿਆਂ ਲਈ ਫੁੱਟਬੋਰਡ ਲਾਜ਼ਮੀ ਕਰ ਦਿੱਤੀ ਗਈ ਹੈ।

ਇਸ ਤੋਂ ਇਲਾਵਾ, ਬਾਈਕ ਦੇ ਪਿਛਲੇ ਚੱਕਰ ਦੇ ਖੱਬੇ ਹਿੱਸੇ ਦਾ ਅੱਧਾ ਹਿੱਸਾ ਸੁਰੱਖਿਅਤ ਤਰੀਕੇ ਨਾਲ ਢੱਕਿਆ ਜਾਵੇਗਾ ਤਾਂ ਜੋ ਪਿਛਲੀ ਸੀਟਾਂ ‘ਤੇ ਬੈਠਣ ਵਾਲੇ ਦੇ ਕੱਪੜੇ ਪਿਛਲੇ ਪਹੀਏ ਵਿਚ ਨਾ ਉਲਝਣ। ਮੰਤਰਾਲੇ ਨੇ ਬਾਈਕ ਵਿਚ ਹਲਕੇ ਡੱਬੇ ਪਾਉਣ ਲਈ ਵੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ।

ਇਸ ਡੱਬੇ ਦੀ ਲੰਬਾਈ 550 ਮਿਲੀਮੀਟਰ, ਚੌੜਾਈ 510 ਮਿ.ਲੀ. ਅਤੇ ਉਚਾਈ 500 ਮਿਲੀਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ। ਜੇ ਡੱਬੇ ਨੂੰ ਪਿਛਲੀ ਸਵਾਰੀ ਦੀ ਜਗ੍ਹਾ ‘ਤੇ ਰੱਖਿਆ ਗਿਆ ਹੈ, ਤਾਂ ਸਿਰਫ ਡਰਾਈਵਰ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਭਾਵ ਇੱਥੇ ਕੋਈ ਹੋਰ ਸਵਾਰੀ ਬਾਈਕ ‘ਤੇ ਨਹੀਂ ਹੋਵੇਗੀ। ਉਥੇ ਹੀ ਜੇ ਪਿਛਲੀ ਸਵਾਰੀ ਦੀ ਜਗ੍ਹਾ ਦੇ ਪਿੱਛੇ ਰੱਖਿਆ ਗਿਆ ਹੈ, ਤਾਂ ਦੂਜੇ ਵਿਅਕਤੀ ਨੂੰ ਵਾਈਕ 'ਤੇ ਬੈਠਣ ਦੀ ਆਗਿਆ ਹੋਵੇਗੀ।

ਸਰਕਾਰ ਸਮੇਂ ਸਮੇਂ 'ਤੇ ਇਨ੍ਹਾਂ ਨਿਯਮਾਂ ਵਿਚ ਬਦਲਾ ਕਰਦੀ ਰਹੇਗੀ। ਦੱਸ ਦੇਈਏ ਕਿ ਹਾਲ ਹੀ ਵਿਚ ਸਰਕਾਰ ਨੇ ਟਾਇਰਾਂ ਸੰਬੰਧੀ ਇੱਕ ਨਵੀਂ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤਾ ਹੈ। ਇਸ ਦੇ ਤਹਿਤ ਵੱਧ ਤੋਂ ਵੱਧ 3.5 ਟਨ ਭਾਰ ਵਾਲੇ ਵਾਹਨਾਂ ਲਈ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਸੁਝਾਅ ਦਿੱਤਾ ਗਿਆ ਹੈ।

ਇਸ ਪ੍ਰਣਾਲੀ ਵਿਚ, ਡਰਾਈਵਰ ਨੂੰ ਸੈਂਸਰ ਦੁਆਰਾ ਜਾਣਕਾਰੀ ਮਿਲਦੀ ਹੈ ਕੀ ਵਾਹਨ ਦੇ ਟਾਇਰ ਵਿਚ ਹਵਾ ਦੀ ਸਥਿਤੀ ਕੀ ਹੈ। ਇਸ ਦੇ ਨਾਲ ਹੀ ਮੰਤਰਾਲੇ ਨੇ ਟਾਇਰ ਰਿਪੇਅਰ ਕਿੱਟਾਂ ਦੀ ਵੀ ਸਿਫਾਰਸ਼ ਕੀਤੀ ਹੈ। ਇਸ ਦੇ ਆਉਣ ਤੋਂ ਬਾਅਦ ਵਾਹਨ ਨੂੰ ਵਾਧੂ ਟਾਇਰਾਂ ਦੀ ਲੋੜ ਨਹੀਂ ਪਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।