Share Market: Sensex ਨੇ ਰਚਿਆ ਇਤਿਹਾਸ, ਪਹਿਲੀ ਵਾਰ 60,000 ਤੋਂ ਪਾਰ ਪਹੁੰਚਿਆ

ਏਜੰਸੀ

ਖ਼ਬਰਾਂ, ਵਪਾਰ

ਭਾਰਤੀ ਘਰੇਲੂ ਸ਼ੇਅਰ ਬਾਜ਼ਾਰ ਵਿਚ ਸ਼ੁੱਕਰਵਾਰ ਨੂੰ ਨਵਾਂ ਇਤਿਹਾਸ ਬਣਿਆ ਹੈ। ਬੰਬੇ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ ਅੱਜ ਪਹਿਲੀ ਵਾਰ 60,000 ਤੋਂ ਪਾਰ ਪਹੁੰਚ ਗਿਆ।

Sensex crosses 60,000 mark for first time

ਮੁੰਬਈ: ਭਾਰਤੀ ਘਰੇਲੂ ਸ਼ੇਅਰ ਬਾਜ਼ਾਰ ਵਿਚ ਸ਼ੁੱਕਰਵਾਰ ਨੂੰ ਨਵਾਂ ਇਤਿਹਾਸ ਬਣਿਆ ਹੈ। ਬੰਬੇ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ ਅੱਜ ਪਹਿਲੀ ਵਾਰ 60,000 ਤੋਂ ਪਾਰ ਪਹੁੰਚ ਗਿਆ। ਗਲੋਬਲ ਮਾਰਕਿਟ ਵਿਚ ਮਜ਼ਬੂਤੀ ਵਿਚਾਲੇ ਅੱਜ ਇੱਥੇ ਇਨਫੋਸਿਸ ਅਤੇ ਰਿਲਾਇੰਸ ਇੰਡਸਟ੍ਰੀਜ਼  ਆਦਿ ਵੱਡੇ ਸ਼ੇਅਰਾਂ ਵਿਚ ਤੇਜ਼ੀ ਦਰਜ ਹੋਈ ਹੈ।

ਹੋਰ ਪੜ੍ਹੋ: ਕਮਲਾ ਹੈਰਿਸ ਨੂੰ ਮਿਲੇ PM ਮੋਦੀ, ਕਿਹਾ, ‘ਤੁਹਾਡੇ ਸਵਾਗਤ ਦੀ ਉਡੀਕ ’ਚ ਨੇ ਭਾਰਤ ਦੇ ਲੋਕ’

ਇਸ ਬੜਤ ਨਾਲ ਨਿਫਟੀ ਵੀ ਅਪਣੇ ਰਿਕਾਰਡ 17,900 ਤੋਂ ਉੱਪਰ ਪਹੁੰਚ ਗਿਆ। ਸ਼ੁਰੂਆਤ ਵਿਚ ਸੈਂਸੈਕਸ ਨੇ 427 ਅੰਕਾਂ ਨਾਲ ਉਛਾਲ ਲਿਆ ਅਤੇ 60,312.51 ਦੇ ਰਿਕਾਰਡ ਉੱਤੇ ਪਹੁੰਚਿਆ। ਉੱਥੇ ਹੀ ਨਿਫਟੀ ਨੇ 17,947 ਦਾ ਆਲ-ਟਾਈਮ ਛੂਹ ਲਿਆ।

ਹੋਰ ਪੜ੍ਹੋ: ਅੱਜ ਲੱਗ ਸਕਦੀ ਹੈ CM ਚੰਨੀ ਦੀ ਕੈਬਨਿਟ 'ਤੇ ਮੋਹਰ, ਰਾਤ 2 ਵਜੇ ਤੱਕ ਦਿੱਲੀ 'ਚ ਚੱਲੀ ਮੀਟਿੰਗ

ਸ਼ੁਰੂਆਤ 'ਚ ਸੈਂਸੈਕਸ 325.71 ਅੰਕ ਜਾਂ 0.54 ਫੀਸਦੀ ਦੇ ਵਾਧੇ ਨਾਲ 60,211.07 ਦੇ ਪੱਧਰ 'ਤੇ ਸੀ। ਉੱਥੇ ਹੀ ਨਿਫਟੀ ਵਿਚ 93.30 ਅੰਕ ਜਾਂ 0.52% ਤੇਜ਼ੀ ਦਰਜ ਹੋਈ ਅਤੇ ਸੂਚਕਾਂਕ 17,916.30 ਦਰਜ ਕੀਤਾ ਗਿਆ।

ਹੋਰ ਪੜ੍ਹੋ: ਪੈਟਰੋਲ ਕੀਮਤਾਂ ਘੱਟ ਨਹੀਂ ਰਹੀਆਂ ਕਿਉਂਕਿ ਸੂਬੇ ਇਸ ਨੂੰ GST ਹੇਠ ਲਿਆਉਣਾ ਨਹੀਂ ਚਾਹੁੰਦੇ : ਪੁਰੀ

ਇਸ ਤੋਂ ਪਹਿਲਾਂ ਅਮਰੀਕੀ ਸ਼ੇਅਰ ਬਾਜ਼ਾਰ (US stock market) 'ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਡਾਓ ਜੋਨਸ 1.48% ਚੜ੍ਹ ਕੇ 34,764 'ਤੇ ਬੰਦ ਹੋਇਆ। ਨੈਸਡੈਕ 1.04% ਵਧ ਕੇ 15,052 ਅਤੇ S&P 500 1.21% ਚੜ੍ਹ ਕੇ 4,448 'ਤੇ ਪਹੁੰਚ ਗਿਆ।