ਸੀਐਨਜੀ ਪੰਪ ਖੋਲ੍ਹਣ ਵਾਲਿਆਂ ਲਈ ਵਧੀਆ ਮੌਕਾ, 10 ਹਜ਼ਾਰ ਨਵੇਂ ਲਾਇਸੈਂਸ ਜਾਰੀ
ਭਾਰਤ 'ਚ ਵੱਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਸਰਕਾਰ ਜ਼ਿਆਦਾ ਧਿਆਨ ਕਲੀਨ ਐਨਰਜੀ ਅਤੇ ਕਲੀਨ ਫਿਊਲ ਉਤੇ ਦੇ ਰਹੀ ਹੈ। ਕਈ ਆਟੋ ਕੰਪਨੀਆਂ ਵੀ ਕਲੀਨ...
ਨਵੀਂ ਦਿੱਲੀ : (ਭਾਸ਼ਾ) ਭਾਰਤ 'ਚ ਵੱਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਸਰਕਾਰ ਜ਼ਿਆਦਾ ਧਿਆਨ ਕਲੀਨ ਐਨਰਜੀ ਅਤੇ ਕਲੀਨ ਫਿਊਲ ਉਤੇ ਦੇ ਰਹੀ ਹੈ। ਕਈ ਆਟੋ ਕੰਪਨੀਆਂ ਵੀ ਕਲੀਨ ਫਿਊਲ ਨਾਲ ਚਲਣ ਵਾਲੇ ਵਾਹਨਾਂ ਦੇ ਵੱਲ ਸ਼ਿਫਟ ਹੋ ਰਹੀ ਹਨ। ਨਿਸ਼ਚਿਤ ਤੌਰ 'ਤੇ ਆਉਣ ਵਾਲੇ ਸਮੇਂ ਵਿਚ ਅਪਣਾ ਸੀਐਨਜੀ (CNG) ਪੰਪ ਖੋਲ੍ਹਣਾ ਮੁਨਾਫੇ ਦਾ ਸੌਦਾ ਹੋ ਸਕਦਾ ਹੈ। ਦੇਸ਼ ਵਿਚ ਸੀਐਨਜੀ ਗੈਸ ਨਾਲ ਚਲਣ ਵਾਲੀ ਗੱਡੀਆਂ ਦੀ ਗਿਣਤੀ ਵੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ।
ਅਜਿਹੇ ਵਿਚ ਸਰਕਾਰ ਦੇਸ਼ ਭਰ ਵਿਚ ਸੀਐਨਜੀ ਪੰਪ ਲਈ ਲਗਭੱਗ 10 ਹਜ਼ਾਰ ਨਵੇਂ ਲਾਇਸੈਂਸ ਦੇਣ ਜਾ ਰਹੀ ਹੈ ਇਸ ਲਈ ਜੇਕਰ ਤੁਸੀਂ ਵੀ ਸੀਐਨਜੀ ਪੰਪ ਖੋਲ੍ਹਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਕੋਲ ਵਧੀਆ ਮੌਕਾ ਹੋ ਸਕਦਾ ਹੈ। ਇਸ ਸਬੰਧ ਵਿਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮੇਂਦਰ ਪ੍ਰਧਾਨ ਨੇ ਸੋਸਾਇਟੀ ਆਫ਼ ਇੰਡੀਅਨ ਆਟੋ ਮੈਨੂਫੈਕਚਰਰਸ ਦੇ ਪ੍ਰੋਗਰਾਮ ਵਿਚ ਕਿਹਾ ਹੈ ਕਿ ਭਾਰਤ ਵਿਚ ਸਾਲ 2030 ਤੱਕ 10,000 ਨਵੇਂ CNG ਸਟੇਸ਼ਨ ਖੋਲ੍ਹੇ ਜਾਣਗੇ। ਸਿਰਫ ਭਾਰਤੀ ਨਾਗਰਿਕ ਹੀ ਸੀਐਨਜੀ ਪੰਪ ਖੋਲ੍ਹ ਸਕਦੇ ਹਨ।
ਨਾਗਰਿਕਤਾ ਤੋਂ ਇਲਾਵਾ ਐਪਲੀਕੇਸ਼ਨ ਲਈ ਤੁਹਾਡੀ ਉਮਰ 21 ਤੋਂ 55 ਸਾਲ ਦੇ ਵਿਚ ਹੋਣੀ ਜ਼ਰੂਰੀ ਹੈ ਅਤੇ ਤੁਹਾਡੇ ਕੋਲ ਘੱਟ ਤੋਂ ਘੱਟ 10ਵੀਂ ਦੀ ਡਿਗਰੀ ਹੋਣੀ ਚਾਹੀਦੀ ਹੈ। ਆਈਜੀਐਲ ਦੀ ਵੈਬਸਾਈਟ ਉਤੇ ਦਿਤੀ ਗਈ ਜਾਣਕਾਰੀ ਦੇ ਮੁਤਾਬਕ ਸੀਐਨਜੀ ਪੰਪ ਖੋਲ੍ਹਣ ਲਈ ਪਲਾਟ ਸਾਇਜ਼ ਏਰੀਆ ਦੇ ਹਿਸਾਬ ਨਾਲ 1000 ਵਰਗਮੀਟਰ ਨਾਲ 4000 ਵਰਗਮੀਟਰ ਹੋਣਾ ਜ਼ਰੂਰੀ ਹੈ ਅਤੇ ਪਲਾਟ ਦਾ ਫਰੰਟ ਸਾਇਜ਼ 36 ਮੀਟਰ ਦਾ ਹੋਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਲ ਅਪਣੀ ਜ਼ਮੀਨ ਨਾ ਹੋਵੇ ਤਾਂ ਤੁਹਾਨੂੰ ਜ਼ਮੀਨ ਮਾਲਕ ਤੋਂ NOC ਯਾਨੀ ਨੋ ਆਬਜੈਕਸ਼ਨ ਸਰਟਿਫਿਕੇਟ ਲੈਣਾ ਹੋਵੇਗਾ।
ਤੁਸੀਂ ਅਪਣੇ ਪਰਵਾਰ ਦੇ ਕਿਸੇ ਮੈਂਬਰ ਦੀ ਜ਼ਮੀਨ ਨੂੰ ਲੈ ਕੇ ਵੀ CNG ਪੰਪ ਲਈ ਐਪਲਾਈ ਕਰ ਸਕਦੇ ਹੋ। ਇਸ ਦੇ ਲਈ ਵੀ ਤੁਹਾਨੂੰ ਇਕ NOC ਅਤੇ ਹਲਫਨਾਮਾ ਬਣਵਾਉਣਾ ਹੋਵੇਗਾ। ਸੀਐਨਜੀ ਪੰਪ ਖੋਲ੍ਹਣ ਦਾ ਖਰਚ ਵੱਖ - ਵੱਖ ਕੰਪਨੀਆਂ ਉਤੇ ਨਿਰਭਰ ਕਰੇਗੀ। ਇਹ ਇਸ ਗੱਲ ਉਤੇ ਨਿਰਭਰ ਹੈ ਕਿ ਤੁਸੀਂ ਪੰਪ ਸ਼ਹਿਰ ਵਿਚ, ਹਾਈਵੇ ਉਤੇ ਜਾਂ ਕਿਤੇ ਵੀ ਖੋਲ੍ਹਣਾ ਚਾਹੁੰਦੇ ਹੋ। ਪੰਪ ਖੋਲ੍ਹਣ ਵਿਚ ਲਗਭੱਗ 50 ਲੱਖ ਦਾ ਖਰਚ ਆ ਸਕਦਾ ਹੈ।
ਸੀਐਨਜੀ ਪੰਪ ਲਈ ਤੁਹਾਨੂੰ ਇੰਦਰਪ੍ਰਸਥ ਗੈਸ ਇੰਦਰਪ੍ਰਸਥ ਗੈਸ ਲਿਮਟਿਡ (IGL), ਗੈਸ ਅਥਾਰਿਟੀ ਆਫ ਇੰਡੀਆ (GAIL), ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ (HPCL), ਮਹਾਂਨਗਰ ਗੈਸ ਲਿਮਟਿਡ (MGL), ਮਹਾਂਨਗਰ ਨੈਚੁਰਲ ਗੈਸ ਲਿਮਟਿਡ (MNGL) ਅਤੇ ਗੁਜਰਾਤ ਸਟੇਟ ਪੈਟਰੋਲੀਅਮ ਪ੍ਰਾਈਵੇਟ ਲਿਮਟਿਡ (GSP) ਤੋਂ ਡੀਲਰਸ਼ਿਪ ਮਿਲ ਸਕਦੀ ਹੈ।