ਐਚਆਰ ਕੰਪਨੀਆਂ ਦਾ ਅਗਲੇ ਸਾਲ ਕਾਰਪੋਰੇਟ ਜਗਤ ‘ਚ 10 ਲੱਖ ਨੌਕਰੀਆਂ ਦਾ ਅਨੁਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਰੋਜ਼ਗਾਰ ਭਾਵੇਂ ਹਰ ਸਿਆਸੀ ਪਾਰਟੀ ਦਾ ਨਾਅਰਾ ਹੋਵੇ, ਆਮ ਚੋਣਾਂ ਦੀ ਅਨਿਸ਼ਚਿਤਤਾ ਦੇ ਕਾਰਨ ਕੰਪਨੀਆਂ ਅਗਲੇ ਸਾਲ ਪਹਿਲੀ ਛਮਾਹੀ...

1 million new jobs will come in corporate world next year

ਨਵੀਂ ਦਿੱਲੀ (ਭਾਸ਼ਾ) : ਰੋਜ਼ਗਾਰ ਭਾਵੇਂ ਹਰ ਸਿਆਸੀ ਪਾਰਟੀ ਦਾ ਨਾਅਰਾ ਹੋਵੇ, ਆਮ ਚੋਣਾਂ ਦੀ ਅਨਿਸ਼ਚਿਤਤਾ ਦੇ ਕਾਰਨ ਕੰਪਨੀਆਂ ਅਗਲੇ ਸਾਲ ਪਹਿਲੀ ਛਮਾਹੀ ਵਿਚ ਨਵੀਂ ਭਰਤੀਆਂ ਘੱਟ ਕਰੇਗੀ। ਸਰਕਾਰੀ ਸਕੀਮਾਂ ਨਾਲ ਜੁੜੇ ਇੰਨਫ਼ਰਾਸਟਰਕਚਰ, ਸੜਕ, ਏਅਰਪੋਰਟ ਵਰਗੇ ਸੈਕਟਰਾਂ ਵਿਚ ਕੰਪਨੀਆਂ ਨਵੀਂਆਂ ਭਰਤੀਆਂ ਵਿਚ ਸਾਵਧਾਨੀ ਵਰਤੇਗੀ ਪਰ ਖ਼ਪਤ ਅਤੇ ਨਿਰਯਾਤ ਵਾਲੇ ਸੈਕਟਰ ਦੀਆਂ ਕੰਪਨੀਆਂ ਅਪਣੀ ਵਿਸਥਾਰ ਯੋਜਨਾਵਾਂ ਨੂੰ ਜਾਰੀ ਰੱਖਣਗੀਆਂ।

ਭਾਰਤ ਵਿਚ ਹਰ ਸਾਲ 1.2 ਕਰੋੜ ਲੋਕ ਨੌਕਰੀਆਂ ‘ਤੇ ਭਰਤੀ ਹੋ ਰਹੇ ਹਨ। ਜੀਡੀਪੀ ਵਿਕਾਸ ਦਰ ਤੇਜ਼ ਹੋਣ ਦੇ ਬਾਵਜੂਦ ਇੰਨੀ ਨੌਕਰੀਆਂ ਨਹੀਂ ਨਿਕਲ ਰਹੀਆਂ ਹਨ। ਐਸਐਚਆਰਐਮ ਦੁਨੀਆਂ ਦੀ ਸਭ ਤੋਂ ਵੱਡੀ ਐਚਆਰ ਪ੍ਰੋਫੈਸ਼ਨਲ ਸੋਸਾਇਟੀ ਹੈ। 165 ਦੇਸ਼ਾਂ ਵਿਚ ਇਸ ਦੇ 3 ਲੱਖ ਮੈਂਬਰ ਹਨ। ਐਚਆਰ ਫਰਮ ਰੈਂਡਸਟੈਡ ਇੰਡੀਆ ਦੇ ਪ੍ਰਮੁੱਖ ਪਾਲ ਡੀ. ਦੇ ਮੁਤਾਬਕ ਦੋ ਸਾਲ ਭਰਤੀਆਂ ਘੱਟ ਰਹਿਣ ਤੋਂ ਬਾਅਦ ਆਈਟੀ ਸੈਕਟਰ ਨੇ 2018 ਵਿਚ ਚੰਗਾ ਪ੍ਰਦਰਸ਼ਨ ਕੀਤਾ।

ਹਾਇਰਿੰਗ ਫ਼ਰਮ ਏਆਨ ਕੋਕਿਊਬਸ ਵਿਚ ਇੰਮਪਲਾਇਬਿਲੀਟੀ ਸਾਲਿਊਸ਼ੰਨਸ ਦੇ ਡਾਇਰੈਕਟਰ ਸਮੀਰ ਨਾਗਪਾਲ ਦੇ ਮੁਤਾਬਕ ਕੰਪਨੀਆਂ ਖ਼ਾਸ ਸਕਿਲ ਵਾਲਿਆਂ ਨੂੰ ਰੱਖਣ ਉਤੇ ਧਿਆਨ ਦੇ ਰਹੀਆਂ ਹਨ। ਤਕਨੀਕੀ ਰੂਪ ਵਿਚ ਹੁਨਰਮੰਦ ਲੋਕਾਂ ਦੀ ਮੰਗ ਬਣੀ ਰਹੇਗੀ। ਇੰਡੀਡ ਇੰਡੀਆ ਦੇ ਐਮਡੀ ਸ਼ਸ਼ੀ ਕੁਮਾਰ  ਨੇ ਦੱਸਿਆ ਕਿ 2018 ਵਿਚ ਕੰਪਨੀਆਂ ਨੂੰ ਅਜਿਹੇ ਲੋਕਾਂ ਦੀ ਭਾਲ ਸੀ ਜੋ ਕੰਮ ਦੀ ਬਦਲਦੀ ਕੁਦਰਤ ਦੇ ਹਿਸਾਬ ਨਾਲ ਕੰਪਨੀ ਨੂੰ ਅੱਗੇ ਵਧਾ ਸਕਣ।

ਬਲਾਕਚਨੇ, ਰੋਬੋਟਿਕਸ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਸਾਇਬਰ ਸਿਕਓਰਿਟੀ ਵਿਚ ਨੌਕਰੀਆਂ ਜ਼ਿਆਦਾ ਵਧੀਆਂ। ਅੱਗੇ ਵੀ ਇਹਨਾਂ ਵਿਚ ਡਿਮਾਂਡ ਰਹੇਗੀ।