ਅਰਥਵਿਵਸਥਾ ਸੁਸਤੀ ’ਤੇ IMF ਨੇ ਭਾਰਤ ਨੂੰ ਕੀਤਾ ਸੁਚੇਤ, ਜਲਦ ਵੱਡੇ ਕਦਮ ਚੁੱਕਣ ਦੀ ਜ਼ਰੂਰਤ!

ਏਜੰਸੀ

ਖ਼ਬਰਾਂ, ਵਪਾਰ

ਆਈਐਮਐਫ ਨੇ ਅਪਣੀ ਸਲਾਨਾ ਸਮੀਖਿਆ ਵਿਚ ਦਸਿਆ ਕਿ ਖਪਤ ਅਤੇ ਨਿਵੇਸ਼ ਵਿਚ ਗਿਰਾਵਟ...

Imf says india now in midst of significant economic slowdown calls for urgent action

ਨਵੀਂ ਦਿੱਲੀ: ਭਾਰਤ ਦੀ ਆਰਥਵਿਵਸਥਾ ਇਸ ਸਮੇਂ ਆਰਥਿਕ ਸੁਸਤੀ ਦੇ ਦੌਰ ਚੋਂ ਗੁਜਰ ਰਹੀ ਹੈ ਇਸ ਨੂੰ ਫਿਰ ਤੋਂ ਪਟੜੀ ਤੇ ਲਿਆਉਣ ਲਈ ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਭਾਰਤ ਨੂੰ ਜਲਦ ਤੋਂ ਜਲਦ ਵੱਡੇ ਕਦਮ ਉਠਾਉਣ ਲਈ ਕਿਹਾ ਹੈ। ਆਈਐਮਐਫ ਦਾ ਕਹਿਣਾ ਹੈ ਕਿ ਭਾਰਤੀ ਅਰਥਵਿਵਸਥਾ, ਗਲੋਬਲ ਇਕਨਾਮਿਕ ਗ੍ਰੋਥ ਨੂੰ ਵਧਾਉਣ ਵਾਲੀ ਅਰਥਵਿਵਸਥਾ ਵਿਚੋਂ ਇਕ ਹੈ। ਇਸ ਲਈ ਭਾਰਤ ਨੂੰ ਤੇਜ਼ੀ ਨਾਲ ਕਦਮ ਚੁੱਕਣੇ ਪੈਣਗੇ।

ਆਮਦਨੀ ਅਤੇ ਪੈਦਾਵਾਰ ਘੱਟ ਹੋਣ ਕਾਰਨ ਪੇਂਡੂ ਖੇਤਰਾਂ ਵਿਚ ਖਪਤ ਵੀ ਘੱਟ ਗਈ ਹੈ। ਗੋਪੀਨਾਥ ਨੇ ਕਿਹਾ ਕਿ ਰਿਜ਼ਰਵ ਬੈਂਕ ਨੇ ਇਸ ਸਾਲ ਰੈਪੋ ਰੇਟ ਵਿਚ ਕੁੱਲ 1.35 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਸਟਮ ਦੀ ਗਤੀ ਵਧਾਉਣ ਲਈ ਬਹੁਤ ਕੁਝ ਹੈ। ਗੋਪੀਨਾਥ ਨੇ ਇਹ ਵੀ ਕਿਹਾ ਹੈ ਕਿ ਅਗਲੇ ਵਿੱਤੀ ਵਰ੍ਹੇ ਵਿਚ ਮੁੜ ਸੁਰਜੀਤੀ ਦੀ ਉਮੀਦ ਨਹੀਂ ਹੈ ਪਰ ਇਸ ਵਿੱਤੀ ਵਰ੍ਹੇ ਵਿਚ ਨਹੀਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।