ਡਿੱਗਦੀ ਅਰਥਵਿਵਸਥਾ 'ਤੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਸੁਬਰਾਮਨੀਅਮ ਦਾ ਵੱਡਾ ਬਿਆਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ੇਅਰ ਬਜ਼ਾਰ ਉਛਾਲ ਮਾਰ ਰਿਹਾ ਹੈ ਜਦਕਿ ਅਰਥਵਿਵਸਥਾ ਡੁੱਬ ਰਹੀ ਹੈ- ਸੁਬਰਾਮਨੀਅਮ

Photo

ਅਹਿਮਦਾਬਾਦ :  ਸੀਈਏ ਇੰਡੀਅਨ ਇਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ ਵਿਚ ਆਰਥਿਕਤਾ ਅਤੇ ਮਾਰਕੀਟਿੰਗ ਦੇ ਉਦਘਾਟਨ ਦੌਰਾਨ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਨੀਅਮ ਨੇ ਅਰਥਵਿਵਸਥਾਂ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ''ਇਹ ਉਨ੍ਹਾਂ ਦੇ ਲਈ ਇਕ ਪਹੇਲੀ ਸੀ ਕਿ ਸ਼ੇਅਰ ਬਜ਼ਾਰ ਉਛਾਲ ਮਾਰ ਰਿਹਾ ਹੈ ਜਦਕਿ ਅਰਥਵਿਵਸਥਾ ਡੁੱਬ ਰਹੀ ਹੈ। ਅਜਿਹਾ ਲੱਗਦਾ ਹੈ ਕਿ ਕੇਂਦਰ ਦਾ ਪਹਿਲਾਂ ਵਿਵਹਾਰਕ ਅਰਥਸ਼ਾਸਤਰ ਪ੍ਰੋਜੈਰਟ ਮੈਨੂੰ ਸਮਝਣਾ ਹੋਵੇਗਾ। ਆਖਰ ਕਿਉਂ ਅਰਥ ਵਿਵਸਥਾਂ ਨੀਚੇ ਜਾ ਰਹੀ ਹੈ। ਸ਼ੇਅਰ ਬਜ਼ਾਰ ਉੱਚੇ ਪੱਧਰ ਵਾਲਾ ਵੱਧਦਾ ਜਾ ਰਿਹਾ ਹੈ''।

ਉਨ੍ਹਾਂ ਨੇ ਕਿਹਾ ਕਿ ''ਮੇਰੇ ਲਈ ਤਸੀ ਬੁਝਾਰਤ ਨੂੰ ਚੀਰ ਸਕਦੇ ਹੋ। ਮੈ ਇਸ ਨੂੰ ਸਮਝਣ ਦੇ ਲਈ ਅਮਰੀਕਾ ਚਲਿਆ ਜਾਵਾਂਗਾ। ਕਈ ਸਾਰੀ ਚੀਜ਼ਾਂ ਮੈਨੂੰ ਸਮਝ ਵਿਚ ਨਹੀਂ ਆਉਂਦੀ''। ਇਸ ਵਿਚੋਂ ਭਾਰਤ 'ਚ ਵੀ ਵਿੱਤੀ ਬਜ਼ਾਰ ਦੀ ਵੀ ਉਨ੍ਹਾਂ ਨੇ ਚਰਚਾ ਕੀਤੀ।

ਅਰਥਸ਼ਾਸਤਰੀ ਨੇ ਕਿਹਾ ਹੈ ਕਿ ਭਾਰਤ ਇਕ ਵੱਡੀ ਮੰਦੀ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਅਰਵਿੰਦ ਸੁਬਰਾਮਨੀਅਮ ਨੇ ਭਾਰਤ ਦੀ ਆਰਥਿਕ ਵਿਕਾਸ ਦਰ ਨੂੰ ਲੈ ਕੇ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਸਨ।

ਬੀਤੇ ਦਿਨ ਦੇ ਇਸ ਸ਼ੇਅਰ ਬਾਜ਼ਾਰ ਵਿਚ ਸੈਂਸੈਕਸ 11.535 ਅੰਕ ਯਾਨੀ 0.28 ਪ੍ਰਤੀਸ਼ਤ ਦੀ ਤੇਜ਼ੀ ਨਾਲ 41,673.92 ਦੇ ਬੰਦ ਹੋਣ ਦੇ ਰਿਕਾਰਡ 'ਤੇ ਪਹੁੰਚ ਗਿਆ। ਐੱਨ.ਐੱਸ.ਈ ਨਿਫਟੀ 38.05 ਅੰਕ ਜਾਂ 0.31% ਦੀ ਤੇਜ਼ੀ ਨਾਲ 12,259.70 ਦੇ ਨਵੇਂ ਸਿਖਰ 'ਤੇ ਕਾਰੋਬਾਰ ਕਰਦਾ ਵੇਖਣ ਨੂੰ ਮਿਲਿਆ। ਇਸ ਦੌਰਾਨ ਆਈਆਈਐਮਏ ਦੇ ਡਾਇਰੈਕਟਰ ਪ੍ਰੋ. ਡਿਸੂਜਾ ਨੇ ਕਿਹਾ ਕਿ ਆਈਆਈਐਮਏ ਪਰਿਸਰ ਵਿਚ ਨਵੇਂ ਉਦਘਾਟਨ ਕੀਤੇ ਗਏ ਕੇਂਦਰਾਂ ਨੇ ਪ੍ਰਯੋਗਾਂ ਦਾ ਸੰਚਾਲਨ ਕੀਤਾ ਹੈ।