Xiaomi ਨੇ ਭਾਰਤ ਨੂੰ ਦਾਨ ਕੀਤੇ ਲੱਖਾਂ ਮਾਸਕ ਅਤੇ ਡਾਕਟਰਾਂ ਲਈ ਡ੍ਰੈਸ

ਏਜੰਸੀ

ਖ਼ਬਰਾਂ, ਵਪਾਰ

ਭਾਰਤ ਵਿਚ ਸਿਰਫ਼ ਮਹਿੰਦਰਾ ਨੇ ਦਿਖਾਈ ਦਾਨਵੀਰਤਾ

Photo

ਨਵੀਂ ਦਿੱਲੀ: ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਭਾਰਤ ਵਿਚ ਲੱਖਾਂ N95 ਮਾਸਕ ਦਾਨ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੋਰੋਨਾ ਪੀੜਤਾਂ ਦੇ ਇਲਾਜ ਵਿਚ ਜੁਟੇ ਡਾਕਟਰਾਂ ਲਈ ਵੀ ਪ੍ਰੋਟੈਕਟਿਵ ਸੂਟ ਵੀ ਵੱਡੇ ਪੱਧਰ ‘ਤੇ ਦਾਨ ਕਰਨ ਦੀ ਗੱਲ ਕਹੀ ਹੈ। ਹੁਣ ਤੱਕ ਮਹਿੰਦਰਾ ਗਰੁੱਪ ਤੋਂ ਇਲਾਵਾ ਕਿਸੇ ਹੋਰ ਭਾਰਤੀ ਕੰਪਨੀ ਨੇ ਇਸ ਤਰ੍ਹਾਂ ਦਾ ਦਾਨ ਦੇਣ ਜਾਂ ਮਦਦ ਦਾ ਐਲਾਨ ਨਹੀਂ ਕੀਤਾ ਹੈ।

ਸ਼ਿਓਮੀ ਦੇ ਭਾਰਤ ਦੇ ਵਾਈਸ ਪ੍ਰੇਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਮਨੁ ਕੁਮਾਰ ਜੈਨ ਨੇ ਸੋਮਵਾਰ ਨੂੰ ਕਿਹਾ ਕਿ ਕੰਪਨੀ ਸੂਬਾ ਸਰਕਾਰਾਂ ਦੇ ਨਾਲ ਮਿਲ ਕੇ ਮਾਸਕ ਅਤੇ ਡਾਕਟਰਾਂ ਲਈ ਪ੍ਰੋਟੈਕਟਿਵ ਸੂਟ ਵੰਡਣ ਵਿਚ ਜੁਟੀ ਹੈ। ਉਹਨਾਂ ਨੇ ਕਿਹਾ ਕਿ ਸ਼ਿਓਮੀ ਵੱਲੋਂ ਕਰਨਾਟਕ, ਪੰਜਾਬ, ਦਿੱਲੀ ਦੇ ਸਰਕਾਰੀ ਹਸਪਤਾਲਾਂ ਨੂੰ N95 ਮਾਸਕ ਦਾਨ ਕੀਤੇ ਜਾਣਗੇ।

ਸੂਬਿਆਂ ਦੀ ਪੁਲਿਸ ਦੇ ਜ਼ਰੀਏ ਇਸ ਕੰਮ ਨੂੰ ਇਸੇ ਹਫ਼ਤੇ ਵਿਚ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਏਮਜ਼ ਆਦਿ ਕਈ ਹਸਪਤਾਲਾਂ ਵਿਚ ਇਲਾਜ ਦੇ ਕੰਮ ‘ਚ ਜੁਟੇ ਡਾਕਟਰਾਂ ਨੂੰ ਵੀ ਸੂਟ ਕੰਪਨੀ ਵੱਲੋਂ ਦਿੱਤੇ ਜਾਣਗੇ। ਮਨੁ ਕੁਮਾਰ ਜੈਨ ਨੇ ਇਕ ਖੁੱਲ੍ਹੇ ਪੱਤਰ ਵਿਚ ਲਿਖਿਆ, ‘ਸ਼ਿਓਮੀ ਇੰਡੀਆ ਨੇ ਕੋਰੋਨਾ ਵਾਇਰਸ ਨੂੰ ਧਿਆਨ ਵਿਚ ਰੱਖਦੇ ਹੋਏ ਕਈ ਅਹਿਮ ਕਦਮ ਚੁੱਕੇ ਹਨ।

ਇਹਨਾਂ ਵਿਚ ਵਪਾਰਕ ਯਾਤਰਾ ਖਤਮ ਕਰਨਾ, ਮੀਟਿੰਗਾਂ ਨੂੰ ਮੁਲਤਵੀ ਕਰਨਾ ਅਤੇ ਸਾਰੇ ਕਰਮਚਾਰੀਆਂ ਨੂੰ ਮਾਸਕ ਪਹਿਨਣ ਲਈ ਕਹਿਣਾ ਸ਼ਾਮਿਲ ਹੈ। ਅਸੀਂ ਅਪਣੀ ਕੰਪਨੀ ਵਿਚ ਵਰਕ ਫਰਾਮ ਹੋਮ ਦੀ ਵਿਵਸਥਾ ਲਾਗੂ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਨਿਯਮਾਂ ਦਾ ਪਾਲਣ ਕਰਨ’। ਮਹਿੰਦਰਾ ਗਰੁੱਪ ਦੇ ਸੀਈਓ ਆਨੰਦ ਮਹਿੰਦਰਾ ਨੇ ਐਤਵਾਰ ਨੂੰ ਟਵੀਟ ਕਰ ਕੇ ਕੰਪਨੀ ਵੱਲੋਂ ਸਿਹਤ ਕਰਮਚਾਰੀਆਂ ਨੂੰ ਮਦਦ ਦਾ ਐਲਾਨ ਕੀਤਾ ਸੀ।

ਮਹਿੰਦਰਾ ਨੇ ਕਿਹਾ ਸੀ ਕਿ ਉਹਨਾਂ ਦੀ ਕੰਪਨੀ ਵੈਂਟੀਲੇਟਰ ਤਿਆਰ ਕਰੇਗੀ ਅਤੇ ਉਸ ਦੇ ਰਿਜ਼ਾਰਟਸ ਨੂੰ ਕੋਰੋਨਾ ਪੀੜਤਾਂ ਦੇ ਇਲਾਜ ਲਈ ਹੇਲ਼ਥਕੇਅਰ ਹੋਮਸ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ। ਭਾਰਤ ਤੋਂ ਬਾਹਰ ਦੀਆਂ ਕੰਪਨੀਆਂ ਦੀ ਗੱਲ ਕਰੀਏ ਤਾਂ ਐਪਲ ਦੇ ਸੀਈਓ ਟਿਮ ਕੁਕ, ਅਲੀਬਾਬਾ ਦੇ ਫਾਂਊਡਰ ਜੈਕ ਮਾ ਨੇ ਵੀ ਸਿਹਤ ਕਰਮਚਾਰੀਆਂ ਲਈ ਮਦਦ ਦਾ ਐਲਾਨ ਕੀਤਾ ਹੈ।