ਕੋਰੋਨਾ ਵਾਇਰਸ: ਫਲਿਪਕਾਰਟ ਅਤੇ ਐਮਾਜ਼ੌਨ ਨੇ ਆਨਲਾਈਨ ਸੇਵਾਵਾਂ ਕੀਤੀਆਂ ਬੰਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਮੈਸੇਜ ਵਿਚ ਲਿਖਿਆ ਹੈ ਉਹ ਅਪਣੀਆਂ ਸੇਵਾਵਾਂ ਨੂੰ ਅਸਥਾਈ ਤੌਰ ਤੇ...

Amazon stops taking new orders, Flipkart suspends services amid coronavirus lockdown

ਨਵੀਂ ਦਿੱਲੀ: ਭਾਰਤ ਦੀਆਂ ਦਿੱਗਜ਼ ਕੰਪਨੀਆਂ ਫਲਿਪਕਾਰਟ ਅਤੇ ਐਮਾਜ਼ੌਨ ਨੇ ਅਪਣੀਆਂ ਸੇਵਾਵਾਂ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਕੋਰੋਨਾ ਵਾਇਰਸ ਕਾਰਨ ਦੇਸ਼ਭਰ ਵਿਚ 21 ਦਿਨ ਤਕ ਲਾਕਡਾਊਨ ਨੂੰ ਦੇਖਦੇ ਹੋਏ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਫਲਿਪਕਾਰਟ ਨੇ ਅਪਣੀ ਵੈਬਸਾਈਟ ਤੇ ਇਕ ਮੈਸੇਜ ਲਿਖਿਆ ਹੈ। ਇਸ ਵਿਚ ਉਹਨਾਂ ਨੇ ਅਪਣੇ ਆਪਰੇਸ਼ਨ ਨੂੰ ਬੰਦ ਕਰਨ ਬਾਰੇ ਦਸਿਆ ਹੈ।

ਇਸ ਮੈਸੇਜ ਵਿਚ ਲਿਖਿਆ ਹੈ ਉਹ ਅਪਣੀਆਂ ਸੇਵਾਵਾਂ ਨੂੰ ਅਸਥਾਈ ਤੌਰ ਤੇ ਬੰਦ ਕਰ ਰਹੇ ਹਨ। ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਉਹਨਾਂ ਨੇ ਇਹ ਫ਼ੈਸਲਾ ਲਿਆ ਹੈ ਪਰ ਉਹ ਇਹਨਾਂ ਸੇਵਾਵਾਂ ਨੂੰ ਜਲਦ ਹੀ ਸ਼ੁਰੂ ਕਰਨਗੇ। ਫਲਿਪਕਾਰਟ ਨੇ ਲਿਖਿਆ ਹੈ ਕਿ ਇਹ ਕਾਫ਼ੀ ਮੁਸ਼ਕਿਲ ਸਮਾਂ ਹੈ। ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਪਰ ਹਾਲ ਵਿਚ ਅਜਿਹਾ ਫ਼ੈਸਲਾ ਲੈਣਾ ਪੈ ਰਿਹਾ ਹੈ।

ਉਹਨਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਲੋਕ ਘਰ ਵਿਚ ਹੀ ਰਹਿਣ ਅਤੇ ਸੁਰੱਖਿਅਤ ਰਹਿਣ। ਸਾਰੇ ਲੋਕ ਮਿਲ ਕੇ ਇਸ ਮੁਸੀਬਤ ਤੋਂ ਜਲਦ ਛੁਟਕਾਰਾ ਪਾ ਲੈਣਗੇ ਤੇ ਉਹ ਫਿਰ ਤੋਂ ਅਪਣਾ ਕਾਰੋਬਾਰ ਸ਼ੁਰੂ ਕਰ ਸਕਣਗੇ। ਵਾਲਮਾਰਟ ਦੇ ਮਲਕੀਅਤ ਵਾਲੀ ਕੰਪਨੀ ਫਲਿਪਕਾਰਟ ਨੂੰ ਪਿਛਲੇ ਕੁੱਝ ਦਿਨਾਂ ਤੋਂ ਅਪਣਾ ਕਾਰੋਬਾਰ ਜਾਰੀ ਰੱਖਣ ਵਿਚ ਮੁਸ਼ਕਿਲਾਂ ਆ ਰਹੀਆਂ ਹਨ। ਵੱਖ-ਵੱਖ ਰਾਜਾਂ ਵਿਚ ਲੋਕਾਂ ਅਤੇ ਵਸਤੂਆਂ ਦੀ ਆਵਾਜਾਈ ਤੇ ਪਾਬੰਦੀਆਂ ਕਾਰਨ ਅਜਿਹਾ ਹੋ ਰਿਹਾ ਸੀ।

ਐਮਾਜ਼ੌਨ, ਸਨੈਪਡੀਲ, ਬਿਗਬਾਸਕੇਟ ਅਤੇ ਗ੍ਰਾਫਰਸ ਵਰਗੇ ਹੋਰ ਈ-ਕਾਮਰਸ ਪੋਰਟਲਾਂ ਨੂੰ ਵੀ ਅਜਿਹੀਆਂ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਭਰ ਵਿਚ ਲਾਕਡਾਊਨ ਦਾ ਐਲਾਨ ਕੀਤਾ ਹੈ। ਇਹ ਅਲੱਗ ਗੱਲ ਹੈ ਕਿ ਇਸ ਦੌਰਾਨ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਮਿਲਦੀਆਂ ਰਹਿਣਗੀਆਂ। ਇਹਨਾਂ ਵਿਚ ਰਾਸ਼ਨ, ਦੁੱਧ, ਅਤੇ ਦਵਾਈਆਂ ਸ਼ਾਮਲ ਹਨ। ਪਰ ਸਪਲਾਈ-ਚੇਨ, ਨੈਟਵਰਕ ਟੁੱਟਣ ਨਾਲ ਸਾਰਿਆਂ ਨੂੰ ਦਿੱਕਤ ਆ ਰਹੀ ਹੈ।

ਪੀਐਮ ਮੋਦੀ ਦੇ ਇਸ ਐਲਾਨ ਤੋਂ ਬਾਅਦ ਭਾਰਤੀ ਰੇਲਵੇ ਨੇ ਵੀ ਅਪਣੀਆਂ ਸੇਵਾਵਾਂ 14 ਅਪ੍ਰੈਲ ਤਕ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਰੇਲਵੇ ਨੇ ਸੇਵਾਵਾਂ 31 ਮਾਰਚ ਤਕ ਹੀ ਬੰਦ ਕੀਤੀਆਂ ਸਨ। ਐਮਾਜ਼ੌਨ ਨੂੰ ਵੀ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਨਵੇਂ ਆਰਡਰ ਲੈਣੇ ਬੰਦ ਕਰ ਦਿੱਤੇ ਹਨ। ਘਰ ਦੇ ਸਮਾਨ ਤੋਂ ਲੈ ਕੇ ਸਬਜ਼ੀ-ਦੁੱਧ ਤਕ ਉਪਲੱਬਧ ਕਰਵਾਉਣ ਵਾਲੀ ਐਮਾਜ਼ੌਨ ਲਾਕਡਾਊਨ ਕਾਰਨ ਮਜ਼ਬੂਰ ਹੋ ਚੁੱਕਾ ਹੈ।

ਕੰਪਨੀ ਨੇ ਖਾਣ, ਪੀਣ ਨਾਲ ਜੁੜੀਆਂ ਸੇਵਾਵਾਂ ਨੂੰ ਫਿਲਹਾਲ ਲਈ ਬੰਦ ਕਰ ਦਿੱਤਾ ਹੈ। ਕੰਪਨੀ ਦੀ ਸਾਈਟ ਤੇ ਸਮਾਨ ਲੈਣ ਲਈ ਆਰਡਰ ਕਰਨ ਤੇ ਇਕ ਮੈਸੇਜ ਸਾਹਮਣੇ ਆ ਰਿਹਾ ਹੈ। ਐਮਾਡਜ਼ੌਨ ਦੇ ਅਨੁਸਾਰ ਲਾਕਡਾਊਨ ਬਹੁਤ ਸਾਰੀਆਂ ਥਾਵਾਂ ਤੇ ਮੁਸ਼ਕਲਾਂ ਦਾ ਕਾਰਨ ਬਣ ਰਹੀ ਹੈ ਅਤੇ ਇਹ ਅਸਾਧਾਰਣ ਹਾਲਾਤ ਹਨ, ਜਿਸ ਕਾਰਨ ਕੁਝ ਸੇਵਾਵਾਂ ਨੂੰ ਰੋਕਣਾ ਪਿਆ। ਇਸ ਤੋਂ ਇਲਾਵਾ ਕੰਪਨੀ ਨੇ ਵੀ ਇਸ ਅਸੁਵਿਧਾ ਲਈ ਅਫਸੋਸ ਜ਼ਾਹਰ ਕੀਤਾ ਹੈ।

ਐਮਾਜ਼ੌਨ ਆਪਣੇ ਗਾਹਕਾਂ ਨੂੰ ਦੋ ਕਿਸਮਾਂ ਦੀ ਸੇਵਾ ਪੇਸ਼ ਕਰਦਾ ਹੈ। ਘਰੇਲੂ ਵਰਤੋਂ ਵਾਲੀਆਂ ਚੀਜ਼ਾਂ ਮੁਹੱਈਆ ਕਰਾਉਣ ਵਾਲੀ ਐਮਾਜ਼ਾਨ ਪ੍ਰਾਈਮ, ਜਦੋਂ ਕਿ ਦੋ ਘੰਟਿਆਂ ਵਿਚ ਫਲ ਅਤੇ ਸਬਜ਼ੀਆਂ ਨੂੰ ਘਰ ਭੇਜਣ ਦਾ ਦਾਅਵਾ ਕਰਨ ਵਾਲੀ ਐਮਾਜ਼ਾਨ ਫਰੈਸ਼ ਨੇ ਵੀ ਆਪਣੀ ਅਸਮਰਥਾ ਜ਼ਾਹਰ ਕੀਤੀ ਹੈ।

ਕਿਉਂਕਿ ਦਿੱਲੀ ਰਾਜ ਦੀਆਂ ਸਾਰੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ ਬਾਹਰੋਂ ਆਉਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਐਮਾਜ਼ਾਨ ਅਨੁਸਾਰ ਸਪਲਾਈ ਵਧਣ ਕਾਰਨ ਸਟਾਕ ਦੀ ਘਾਟ ਹਨ, ਜਿਸ ਕਾਰਨ ਕੁਝ ਸੇਵਾਵਾਂ ਰੁਕੀਆਂ ਹਨ। ਇਸ ਤੋਂ ਇਲਾਵਾ ਕੰਪਨੀ ਨੇ ਵੀ ਇਸ ਅਸੁਵਿਧਾ ਲਈ ਅਫਸੋਸ ਜ਼ਾਹਰ ਕੀਤਾ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।