ਲਾਕਡਾਊਨ 'ਚ PNB ਦੇ ਰਿਹੈ ਇਹ ਮੁਫ਼ਤ ਸੇਵਾਵਾਂ, ਕਰੋੜਾਂ ਗਾਹਕਾਂ ਨੂੰ ਹੋਵੇਗਾ ਫ਼ਾਇਦਾ
ਅਜਿਹੇ ਮਾਹੌਲ ਵਿਚ ਦੇਸ਼ ਦੇ ਦੂਜੇ ਵੱਡੇ ਸਰਕਾਰੀ ਪੰਜਾਬ ਨੈਸ਼ਨਲ ਬੈਂਕ...
ਨਵੀਂ ਦਿੱਲੀ: ਪੂਰੇ ਭਾਰਤ ਵਿਚ ਲਾਕਡਾਊਨ 3 ਮਈ ਤਕ ਲਾਗੂ ਹੈ। ਇਸ ਤੋਂ ਬਾਅਦ ਵੀ ਸਥਿਤੀ ਆਮ ਹੋਣ ਵਿਚ ਕਾਫ਼ੀ ਸਮਾਂ ਲਗ ਸਕਦਾ ਹੈ। ਇਸ ਨੂੰ ਦੇਖਦੇ ਹੋਏ ਇਹ ਤੈਅ ਹੈ ਕਿ ਬੈਂਕਾਂ ਵੱਲੋਂ ਵੀ ਬ੍ਰਾਂਚ ਵਿਚ ਭੀੜ ਘਟ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹੀ ਵਜ੍ਹਾ ਹੈ ਕਿ ਗਾਹਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸੁਵਿਧਾਵਾਂ ਦੇ ਕੇ ਡਿਜ਼ਿਟਲ ਬੈਂਕਿੰਗ ਲਈ ਜ਼ੋਰ ਦਿੱਤਾ ਜਾ ਰਿਹਾ ਹੈ।
ਅਜਿਹੇ ਮਾਹੌਲ ਵਿਚ ਦੇਸ਼ ਦੇ ਦੂਜੇ ਵੱਡੇ ਸਰਕਾਰੀ ਪੰਜਾਬ ਨੈਸ਼ਨਲ ਬੈਂਕ ਨੇ ਗਾਹਕਾਂ ਨੂੰ ਖਾਸ ਤੋਹਫਾ ਦਿੱਤਾ ਹੈ। ਦਰਅਸਲ ਪੀਐਨਬੀ ਨੇ ਇੰਟਰਨੈਟ ਬੈਂਕਿੰਗ ਅਤੇ ਮੋਬਾਇਲ ਬੈਂਕਿੰਗ ਐਪ ਦੁਆਰਾ ਕੀਤੇ ਜਾਣ ਵਾਲੇ ਟ੍ਰਾਂਜੇਕਸ਼ਨ ਤੇ IMPS ਚਾਰਜ ਨੂੰ ਖਤਮ ਕਰ ਦਿੱਤਾ ਹੈ। ਬੈਂਕ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ ਹੈ। ਇਹ ਬਦਲਾਅ ਤਤਕਾਲ ਪ੍ਰਭਾਵ ਨਾਲ ਲਾਗੂ ਹੋ ਚੁੱਕਿਆ ਹੈ।
ਦਸ ਦਈਏ ਕਿ IMPS ਯਾਨੀ ਇਮੀਡਿਏਟ ਪੇਮੈਂਟ ਸਰਵਿਸ ਦੁਆਰਾ ਤੁਰੰਤ ਫੰਡ ਟ੍ਰਾਂਸਫਰ ਹੁੰਦਾ ਹੈ। ਇਸ ਸਰਵਿਸ ਲਈ ਬੈਂਕਾਂ ਵੱਲੋਂ 2 ਤੋਂ 10 ਰੁਪਏ ਤਕ ਦੇ ਚਾਰਜ ਦੀ ਵਸੂਲੀ ਕੀਤੀ ਜਾਂਦੀ ਹੈ। IMPS ਤੋਂ ਫੰਡ ਟ੍ਰਾਂਸਫਰ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਤੁਸੀਂ ਹਰ ਦਿਨ 24 ਘੰਟੇ ਇਸ ਦਾ ਇਸਤੇਮਾਲ ਕਰ ਸਕਦੇ ਹੋ। 1 ਅਪ੍ਰੈਲ ਨੂੰ ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਯੂਨਾਈਟਿਡ ਬੈਂਕ ਆਫ ਇੰਡੀਆ ਪੰਜਾਬ ਨੈਸ਼ਨਲ ਬੈਂਕ (ਪੀ ਐਨ ਬੀ) ਵਿੱਚ ਰਲੇਵਾਂ ਹੋਇਆ ਸੀ।
ਇਸ ਰਲੇਵੇਂ ਨਾਲ ਬੈਂਕ ਦੀਆਂ ਹੁਣ 11,000 ਤੋਂ ਵਧੇਰੇ ਸ਼ਾਖਾਵਾਂ, 13,000 ਤੋਂ ਵੱਧ ਏਟੀਐਮ, ਇਕ ਲੱਖ ਕਰਮਚਾਰੀ ਹਨ। ਇਸ ਦੇ ਨਾਲ ਹੀ ਕਾਰੋਬਾਰ 18 ਲੱਖ ਕਰੋੜ ਰੁਪਏ ਤੋਂ ਵੱਧ ਦਾ ਹੋਵੇਗਾ। ਦਸ ਦਈਏ ਕਿ ਪੰਜਾਬ ਨੈਸ਼ਨਲ ਬੈਂਕ ਨੇ ਬੈਂਕਾਂ ਵਿਚ ਗਾਹਕਾਂ ਦੀ ਭੀੜ ਨੂੰ ਰੋਕਣ ਲਈ ਈ-ਬੈਂਕਿੰਗ ਵਿਚ ਰਾਹਤ ਦਿੱਤੀ ਹੈ।
ਇੰਟਰਨੈਟ ਅਤੇ ਮੋਬਾਈਲ ਬੈਂਕਿੰਗ ਨੇ ਲੈਣ ਦੇਣ 'ਤੇ ਫੀਸਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਆਈਐਮਪੀਐਸ ਚਾਰਜ ਤੁਰੰਤ ਹਟਾ ਦਿੱਤਾ ਜਾਂਦਾ ਹੈ। ਇਸ ਸੇਵਾ ਤੋਂ 24 ਘੰਟੇ ਫੰਡ ਤਬਦੀਲ ਕੀਤੇ ਜਾ ਸਕਦੇ ਹਨ। ਅਸਲ ਸਮੇਂ ਫੰਡ ਟ੍ਰਾਂਸਫਰ ਹੁੰਦਾ ਹੈ।
ਪੀ ਐਨ ਬੀ ਆੱਫਸਰਜ਼ ਐਸੋਸੀਏਸ਼ਨ ਦੇ ਸਕੱਤਰ ਅਨਿਲ ਕੁਮਾਰ ਮਿਸ਼ਰਾ ਨੇ ਕਿਹਾ ਕਿ ਗਾਹਕਾਂ ਨੂੰ 50,000 ਰੁਪਏ ਪ੍ਰਤੀ ਦਿਨ ਦੇ ਤਬਾਦਲੇ ਲਈ ਕੋਈ ਖਰਚਾ ਨਹੀਂ ਦੇਣਾ ਪਏਗਾ। ਪਹਿਲਾਂ ਪੰਜ ਰੁਪਏ ਅਤੇ ਜੀਐਸਟੀ ਦਾ ਭੁਗਤਾਨ ਕਰਨਾ ਪੈਂਦਾ ਸੀ। 60 ਪ੍ਰਤੀਸ਼ਤ ਗਾਹਕ 50,000 ਤੋਂ ਘੱਟ ਲੈਣ-ਦੇਣ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।