ਮੋਦੀ ਸਰਕਾਰ ਬਿਨਾਂ ਗਰੰਟੀ ਦੇ ਰਹੀ ਹੈ 50,000 ਦਾ ਲੋਨ, 10 ਕਰੋੜ ਲੋਕ ਲੈ ਰਹੇ ਨੇ ਲਾਭ
ਕੋਰੋਨਾ ਵਾਇਰਸ ਅਤੇ ਲੌਕਡਾਊਨ ਦੇ ਕਾਰਨ ਮੋਦੀ ਸਰਕਾਰ ਮੁੱਦਰਾ ਸ਼ਿਸ਼ੂ ਯੋਜਨਾ ਦੇ ਤਹਿਨ ਲੋਨ ‘ਤੇ ਵਿਆਜ ਦਰਾਂ ਵਿਚ 2 ਪ੍ਰਤੀਸ਼ਤ ਤੱਕ ਦੀ ਛੋਟ ਦੇ ਰਹੀ ਹੈ।
ਨਵੀਂ ਦਿੱਲੀ: ਜੇਕਰ ਤੁਸੀਂ ਕੋਈ ਨਵਾਂ ਵਪਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹੋ ਅਤੇ ਉਸ ਦੇ ਲਈ ਕਰਜ਼ ਨਾ ਮਿਲਣ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਆਫਰ ਤੁਹਾਡੇ ਲਈ ਫਾਇਦੇ ਵਾਲਾ ਹੈ। ਕੋਰੋਨਾ ਵਾਇਰਸ ਅਤੇ ਲੌਕਡਾਊਨ ਦੇ ਕਾਰਨ ਮੋਦੀ ਸਰਕਾਰ ਮੁੱਦਰਾ ਸ਼ਿਸ਼ੂ ਯੋਜਨਾ ਦੇ ਤਹਿਨ ਲੋਨ ‘ਤੇ ਵਿਆਜ ਦਰਾਂ ਵਿਚ 2 ਪ੍ਰਤੀਸ਼ਤ ਤੱਕ ਦੀ ਛੋਟ ਦੇ ਰਹੀ ਹੈ।
ਸਰਕਾਰ ਵੱਲੋਂ ਲੋਨ ਵਿਚ ਦਿੱਤੀ ਗਈ ਇਸ ਛੋਟ ਦਾ ਫਾਇਦਾ ਦੇਸ਼ ਵਿਚ ਇਕ ਜਾਂ ਦੋ ਨਹੀਂ ਬਲਕਿ 9 ਕਰੋੜ 37 ਲੱਖ ਲੋਕਾਂ ਨੂੰ ਮਿਲੇਗਾ। ਇਸ ਲੋਨ ਨੂੰ ਮੁੱਖ ਰੂਪ ਤੋਂ ਦੁਕਾਨ ਖੋਲ੍ਹਣ, ਰੇਹੜੀ ਲਗਾਉਣ ਜਾਂ ਕੋਈ ਹੋਰ ਛੋਟਾ ਕੰਮ ਕਰਨ ਲਈ ਲਿਆ ਜਾ ਸਕਦਾ ਹੈ। ਇਹ ਲੋਨ ਵਪਾਰਕ ਬੈਂਕਾਂ ਤੋਂ ਲੈ ਕੇ ਸਮਾਲ ਫਾਈਨਾਂਸ ਬੈਂਕ, ਐਮਐਫਆਈ ਅਤੇ ਐਨਬੀਐਫਸੀ ਵੱਲੋਂ ਦਿੱਤਾ ਜਾਂਦਾ ਹੈ। ਇਸ ਯੋਜਨਾ ਵਿਚ ਬਿਨਾਂ ਕਿਸੇ ਗਰੰਟੀ ਦੇ ਲੋਨ ਦਿੱਤਾ ਜਾਂਦਾ ਹੈ।
ਕੋਈ ਵੀ ਵਿਅਕਤੀ ਇਹਨਾਂ ਸੰਸਥਾਵਾਂ ਵਿਚ ਜਾ ਕੇ ਲੋਨ ਸਬੰਧੀ ਜਾਣਕਾਰੀ ਲੈ ਸਕਦਾ ਹੈ ਤੇ ਇਸ ਦੇ ਲਈ ਅਪਲਾਈ ਕਰ ਸਕਦਾ ਹੈ। ਇਸ ਦੇ ਨਾਲ ਹੀ ਸਰਕਾਰ ਦੇ ਆਨਲਾਈਨ ਪੋਰਟਲ ttps://www.udyamimitra.in ‘ਤੇ ਜਾ ਕੇ ਵੀ ਲੋਨ ਲਈ ਅਪਲਾਈ ਕੀਤਾ ਜਾ ਸਕਦਾ ਹੈ। Shishu Mudra Yojana ਯੋਜਨਾ ਦੇ ਤਹਿਤ ਲੋਨ ਲੈ ਕੇ ਕੋਈ ਵੀ ਵਿਅਕਤੀ ਅਪਣਾ ਕੰਮ ਸ਼ੁਰੂ ਕਰ ਸਕਦਾ ਹੈ। ਸਰਕਾਰ ਇਸ ਲੋਨ ‘ਤੇ ਤੁਹਾਨੂੰ 2 ਪ੍ਰਤੀਸ਼ਤ ਤੱਕ ਦੀ ਛੋਟ ਦੇ ਰਹੀ ਹੈ।
ਇਸ ਯੋਜਨਾ ਤਹਿਤ ਤੁਸੀਂ ਕੋਈ ਵੀ ਛੋਟਾ ਕੰਮ ਸ਼ੁਰੂ ਕਰਨ ਲਈ 50 ਹਜ਼ਾਰ ਰੁਪਏ ਤੱਕ ਦਾ ਲੋਨ ਲੈ ਸਕਦੇ ਹੋ।ਇਸ ਯੋਜਨਾ ਦੇ ਤਹਿਤ 9 ਤੋਂ 12 ਫੀਸਦੀ ਤੱਕ ਦਾ ਵਿਆਜ ਲੱਗਦਾ ਹੈ, ਜਿਸ ਵਿਚ ਸਰਕਾਰ ਨੇ ਹੁਣ 2 ਪ੍ਰਤੀਸ਼ਤ ਤੱਕ ਦੀ ਛੋਟ ਦੇ ਦਿੱਤੀ ਹੈ। ਮੁੱਦਰਾ ਯੋਜਨਾ ਦੇ ਤਹਿਤ ਲੋਨ ਲੈਣ ਵਾਲੇ ਵਿਅਕਤੀ ਨੂੰ ਵਿਆਜ ਵਿਚ ਇਹ ਛੋਟ 1 ਜੂਨ 2020 ਤੋਂ 31 ਮਈ 20121 ਤੱਕ ਮਿਲ ਸਕੇਗੀ। ਇਸ ਦੇ ਲਈ ਇਸ ਸਾਲ ਵਿਚ 1540 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਦੱਸ ਦਈਏ ਕਿ ਮੁੱਦਰਾ ਯੋਜਨਾ ਦੇ ਤਹਿਤ ਬਿਨਾਂ ਗਰੰਟੀ ਦੇ ਲੋਨ ਮਿਲਦਾ ਹੈ। ਇਸ ਤੋਂ ਇਲਾਵਾ ਲੋਨ ਲਈ ਕੋਈ ਪ੍ਰੋਸੈਸਿੰਗ ਚਾਰਜ ਵੀ ਨਹੀਂ ਲਿਆ ਜਾਂਦਾ ਹੈ। ਮੁੱਦਰਾ ਯੋਜਨਾ ਵਿਚ ਲੋਨ ਚੁਕਾਉਣ ਦੀ ਮਿਆਦ 5 ਸਾਲ ਤੱਕ ਵਧਾਈ ਜਾ ਸਕਦੀ ਹੈ। ਲੋਨ ਲੈਣ ਵਾਲੇ ਨੂੰ ਇਕ ਮੁੱਦਰਾ ਕਾਰਡ ਮਿਲਦਾ ਹੈ।