ਰੁਪਏ 'ਚ ਗਿਰਾਵਟ ਨਾਲ ਕਾਰ ਅਤੇ ਟੀਵੀ ਹੋ ਸਕਦੇ ਹਨ ਮਹਿੰਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਜੀਐਸਟੀ ਕਾਉਂਸਿਲ ਵਲੋਂ ਹਾਲ ਹੀ ਵਿਚ ਟੈਕਸ ਕਟੌਤੀ ਦੇ ਚਲਦੇ ਇਹ ਉਮੀਦ ਜਤਾਈ ਜਾ ਰਹੀ ਸੀ ਕਿ ਟੀਵੀ ਅਤੇ ਕਾਰ ਵਰਗੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਪਰ ਇਸ ਉਤੇ ਪਾਣੀ ਫਿਰਦਾ..

price Increase

ਨਵੀਂ ਦਿੱਲੀ : ਜੀਐਸਟੀ ਕਾਉਂਸਿਲ ਵਲੋਂ ਹਾਲ ਹੀ ਵਿਚ ਟੈਕਸ ਕਟੌਤੀ ਦੇ ਚਲਦੇ ਇਹ ਉਮੀਦ ਜਤਾਈ ਜਾ ਰਹੀ ਸੀ ਕਿ ਟੀਵੀ ਅਤੇ ਕਾਰ ਵਰਗੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਪਰ ਇਸ ਉਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਇਸ ਦੀ ਵਜ੍ਹਾ ਰੁਪਏ ਵਿਚ ਲਗਾਤਾਰ ਹੋ ਰਹੀ ਗਿਰਾਵਟ ਹੈ। ਇਸ ਦੇ ਚਲਦੇ ਇਸ ਪ੍ਰੋਡਕਟਸ ਨਾਲ ਜੁਡ਼ੇ ਪਾਰਟਸ ਦਾ ਆਯਾਤ ਮਹਿੰਗਾ ਸਾਬਤ ਹੋ ਰਿਹਾ ਹੈ। ਹੁਣ ਟੀਵੀ ਅਤੇ ਕਾਰ ਮੈਨੂਫ਼ੈਕਚਰਰਸ ਕੀਮਤਾਂ ਵਿਚ ਇਜ਼ਾਫੇ ਨੂੰ ਲੈ ਕੇ ਵਿਚਾਰ ਕਰ ਰਹੇ ਹਨ।

ਅਮਰੀਕਾ ਵਿਚ ਵਿਆਜ ਦਰਾਂ ਵਿਚ ਹੋਏ ਇਜ਼ਾਫੇ ਅਤੇ ਟ੍ਰੇਡ ਵਾਰ ਦੇ ਚਲਦੇ ਵਿਸ਼ਵ ਪੱਧਰ 'ਤੇ ਅਨਿਸ਼ਚਿਤਤਾ ਦੀ ਹਾਲਤ ਹੋਣ ਕਾਰਨ ਬੀਤੇ ਕੁੱਝ ਮਹੀਨਿਆਂ ਵਿਚ ਡਾਲਰ ਤੇਜ਼ੀ ਨਾਲ ਮਜਬੂਤ ਹੋਇਆ ਹੈ ਅਤੇ ਰੁਪਿਆ ਉਸ ਦੇ ਮੁਕਾਬਲੇ ਹੁਣ ਤੱਕ ਦੇ ਸੱਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਰੁਪਿਆ ਇਨੀਂ ਦਿਨੀਂ ਏਸ਼ੀਆ ਦੀ ਸੱਭ ਤੋਂ ਖ਼ਰਾਬ ਪਰਫ਼ਾਰਮੈਂਸ ਦੇਣ ਵਾਲੀ ਕਰੰਸੀਜ਼ ਵਿਚੋਂ ਇਕ ਹੈ।  ਇਹਨਾਂ ਹਲਾਤਾਂ ਤੋਂ ਸੰਕੇਤ ਮਿਲਦੇ ਹਨ ਕਿ ਰੁਪਏ ਵਿਚ ਗਿਰਾਵਟ ਦਾ ਦੌਰ ਆਉਣ ਵਾਲੇ ਕੁੱਝ ਹੋਰ ਦਿਨਾਂ ਤੱਕ ਜਾਰੀ ਰਹਿ ਸਕਦਾ ਹੈ।  

ਰੁਪਏ ਵਿਚ ਕਮਜ਼ੋਰੀ ਦੇ ਚਲਦੇ ਆਯਾਤ ਮਹਿੰਗਾ ਹੋਇਆ ਹੈ ਅਤੇ ਘਰੇਲੂ ਮੈਨੂਫੈਕਚਰਰਸ ਲਈ ਉਤਪਾਦਨ ਦੀ ਲਾਗਤ ਵੱਧ ਗਈ ਹੈ। ਮਾਰੂਤੀ ਸੁਜ਼ੁਕੀ ਦੇ ਸੀਨੀਅਰ ਡਾਇਰੈਕਟਰ ਆਰ. ਐਸ. ਕਾਲਸੀ ਨੇ ਦੱਸਿਆ ਕਿ ਅਸੀਂ ਰੁਪਏ ਵਿਚ ਗਿਰਾਵਟ ਦਾ ਅਸਰ ਦੇਖ ਰਹੇ ਹਾਂ। ਅਸੀਂ ਕੀਮਤਾਂ ਦਾ ਅੰਦਾਜ਼ਾ ਲਗਾ ਸਕਦੇ ਹਾਂ। ਦੇਸ਼ ਦੀ ਸੱਭ ਤੋਂ ਵੱਡੀ ਕਾਰਮੇਕਰ ਕੰਪਨੀ ਵੱਡੇ ਪੈਮਾਨੇ 'ਤੇ ਸਥਾਨਕ ਪੱਧਰ 'ਤੇ ਹੀ ਮੈਨੂਫੈਕਚਰਿੰਗ ਕਰਦੀ ਹੈ ਪਰ, ਹੁਣ ਅਪਣੀ ਪਰਚੇਜ਼ਿੰਗ ਜਾਂ ਫਿਰ ਵੈਂਡਰਸ ਦੀ ਖਰੀਦ ਲਈ ਉਹ ਕਾਫ਼ੀ ਹੱਦ ਤੱਕ ਡਾਲਰ 'ਤੇ ਨਿਰਭਰ ਕਰਦੀ ਹੈ।  

ਕੰਪਨੀ ਨੂੰ ਬਾਹਰ ਤੋਂ ਇਲੈਕਟ੍ਰਿਕਲ, ਇਨਰ ਪਾਰਟਸ, ਈਸੀਯੂ, ਇੰਜਨ ਅਤੇ ਟ੍ਰਾਂਸਮਿਸ਼ਨ ਪਾਰਟਸ ਵਰਗੀਆਂ ਚੀਜ਼ਾਂ ਦਾ ਆਯਾਤ ਕਰਨਾ ਪੈਂਦਾ ਹੈ। ਕੰਪਨੀ ਵਲੋਂ ਜਾਪਾਨੀ ਪੈਰੇਂਟ ਫਰਮ ਸੁਜ਼ੁਕੀ ਨੂੰ ਰਾਇਲਟੀ ਦੀ ਪੇਮੈਂਟ ਕਰਨੀ ਹੁੰਦੀ ਹੈ। ਇਸ ਤੋਂ ਇਲਾਵਾ ਹੋਰ ਵੇਰੀਏਬਲਸ ਵੀ ਕੰਪਨੀ ਦੇ ਫਾਇਨਾਂਸ ਨੂੰ ਪ੍ਰਭਾਵਿਤ ਕਰਦੇ ਹਨ। ਜਾਪਾਨ ਦੀ ਹੀ ਕੰਪਨੀ ਟੋਯੋਟਾ ਦਾ ਵੀ ਕਹਿਣਾ ਹੈ ਕਿ ਉਹ ਰੁਪਏ ਵਿਚ ਲਗਾਤਾਰ ਗਿਰਾਵਟ 'ਤੇ ਨਜ਼ਰ ਬਣਾਏ ਹੋਏ ਹੈ।