ਅਠਵੇਂ ਦਿਨ ਘੱਟ ਹੋਈਆਂ ਪਟਰੌਲ - ਡੀਜ਼ਲ ਦੀਆਂ ਕੀਮਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਮੁੰਬਈ, ਕੋਲਕਾਤਾ ਅਤੇ ਚੇੱਨਈ ਵਿਚ ਵੀਰਵਾਰ ਨੂੰ ਲਗਾਤਾਰ ਅਠਵੇਂ ਦਿਨ ਪਟਰੌਲ ਦੀ ਕੀਮਤਾ ਵਿਚ ਗਿਰਾਵਟ ਜਾਰੀ ਰਹੀ। ਇਕ ਦਿਨ...

Petrol

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਮੁੰਬਈ, ਕੋਲਕਾਤਾ ਅਤੇ ਚੇਨਈ ਵਿਚ ਵੀਰਵਾਰ ਨੂੰ ਲਗਾਤਾਰ ਅਠਵੇਂ ਦਿਨ ਪਟਰੌਲ ਦੀ ਕੀਮਤਾ ਵਿਚ ਗਿਰਾਵਟ ਜਾਰੀ ਰਹੀ। ਇਕ ਦਿਨ ਦੀ ਸਥਿਰਤਾ ਤੋਂ ਬਾਅਦ ਡੀਜ਼ਲ ਦੀ ਕੀਮਤ ਵਿਚ ਵੀ ਚਾਰੇ ਮਹਾਨਗਰਾਂ ਵਿਚ ਕਮੀ ਦਰਜ ਕੀਤੀ ਗਈ। ਦਿੱਲੀ ਵਿਚ ਪਟਰੌਲ ਇਕ ਦਿਨ ਪਹਿਲਾਂ ਦੇ ਮੁਕਾਬਲੇ 15 ਪੈਸੇ ਪ੍ਰਤੀ ਲਿਟਰ ਸਸਤਾ ਹੋ ਗਿਆ, ਜਦੋਂ ਕਿ ਡੀਜ਼ਲ ਦੀ ਕੀਮਤ ਪੰਜ ਪੈਸੇ ਪ੍ਰਤੀ ਲਿਟਰ ਘੱਟ ਗਿਆ। ਦੇਸ਼ ਦੀ ਰਾਜਧਾਨੀ ਵਿਚ ਵੀਰਵਾਰ ਨੂੰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਭੱਗ 81.10 ਰੁਪਏ ਪ੍ਰਤੀ ਲਿਟਰ ਅਤੇ 74.80 ਰੁਪਏ ਪ੍ਰਤੀ ਲਿਟਰ ਸੀ।

ਮੁੰਬਈ ਵਿਚ ਪਟਰੌਲ ਦੀ ਕੀਮਤ 15 ਪੈਸੇ ਘੱਟ ਕੇ 86.58 ਰੁਪਏ ਪ੍ਰਤੀ ਲਿਟਰ ਹੋ ਗਿਆ ਅਤੇ ਡੀਜ਼ਲ ਪੰਜ ਪੈਸੇ ਘੱਟ ਕੇ 78.41 ਰੁਪਏ ਪ੍ਰਤੀ ਲਿਟਰ। ਇਸੇ ਤਰ੍ਹਾਂ ਕੋਲਕਾਤਾ ਵਿਚ ਡੀਜ਼ਲ ਦੀ ਕੀਮਤ ਵਿਚ ਪੰਜ ਪੈਸੇ ਪ੍ਰਤੀ ਲਿਟਰ ਦੀ ਕਟੌਤੀ ਦਰਜ ਕੀਤੀ ਗਈ ਜਦੋਂ ਕਿ ਪਟਰੌਲ 18 ਪੈਸੇ ਪ੍ਰਤੀ ਲਿਟਰ ਸਸਤਾ ਹੋ ਗਿਆ। ਕੋਲਕਾਤਾ ਵਿਚ ਪਟਰੌਲ ਅਤੇ ਡੀਜ਼ਲ ਦੀ ਕੀਮਤ ਲਗਭੱਗ 82.92 ਰੁਪਏ ਅਤੇ 76.65 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। 

ਉਥੇ ਹੀ, ਚੇਨਈ ਵਿਚ ਵੀਰਵਾਰ ਨੂੰ ਪਟਰੌਲ 16 ਪੈਸੇ ਦੀ ਕਟੌਤੀ ਦੇ ਨਾਲ 84.28 ਰੁਪਏ ਪ੍ਰਤੀ ਲਿਟਰ ਹੋ ਗਿਆ ਜਦੋਂ ਕਿ ਡੀਜ਼ਲ ਦੀ ਕੀਮਤ ਛੇ ਪੈਸੇ ਦੀ ਕਟੌਤੀ ਦੇ ਨਾਲ 79.09 ਰੁਪਏ ਪ੍ਰਤੀ ਲਿਟਰ ਹੋ ਗਿਆ। ਉਧਰ, ਅੰਤਰਾਰਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਆਈ ਹੈ, ਜਿਸ ਦੇ ਨਾਲ ਅੱਗੇ ਵੀ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਮੀ ਆ ਸਕਦੀ ਹੈ।