ਜਾਣੋ ਕੀ ਕਰੋ ਜੇਕਰ ਆਈਟੀਆਰ ਫ਼ਾਈਲ ਨਾ ਕਰਨ 'ਤੇ ਮਿਲਿਆ ਇਨਕਮ ਟੈਕਸ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕਈ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੇ 2017 - 18 ਵਿਚ ਬਹੁਤ ਲੈਣ-ਦੇਣ ਕੀਤਾ ਪਰ ਹਾਲੇ ਤੱਕ ਵਿੱਤੀ ਸਾਲ 2017 - 18 ਲਈ ਇਨਕਮ ਟੈਕਸ ਰਿਟਰਨ ਫ਼ਾਈਲ ਨਹੀਂ ਕੀਤਾ ਹੈ...

Income Tax

ਨਵੀਂ ਦਿੱਲੀ : ਕਈ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੇ 2017 - 18 ਵਿਚ ਬਹੁਤ ਲੈਣ-ਦੇਣ ਕੀਤਾ ਪਰ ਹਾਲੇ ਤੱਕ ਵਿੱਤੀ ਸਾਲ 2017 - 18 ਲਈ ਇਨਕਮ ਟੈਕਸ ਰਿਟਰਨ ਫ਼ਾਈਲ ਨਹੀਂ ਕੀਤਾ ਹੈ। ਇੱਕ ਨਵੀਂ ਸਰਕਾਰੀ ਰਿਲੀਜ਼ ਦੇ ਮੁਤਾਬਕ, ਇਨਕਮ ਟੈਕਸ ਡਿਪਾਰਟਮੈਂਟ ਹੁਣ ਅਜਿਹੇ ਲੋਕਾਂ ਦੀ ਪਹਿਚਾਣ ਕਰ ਉਨ੍ਹਾਂ ਨੂੰ ਨੋਟਿਸ ਭੇਜ ਰਿਹਾ ਹੈ। ਡਿਪਾਰਟਮੈਂਟ ਵਲੋਂ ਭੇਜੇ ਜਾ ਰਹੇ ਨੋਟਿਸ ਵਿਚ ਉਨ੍ਹਾਂ ਤੋਂ ਜਵਾਬ ਮੰਗਿਆ ਜਾ ਰਿਹਾ ਹੈ ਜਾਂ ਫਿਰ ਉਨ੍ਹਾਂ ਨੂੰ 21 ਦਿਨਾਂ ਦੇ ਅੰਦਰ ਇਨਕਮ ਟੈਕਸ ਰਿਟਰਨ ਫ਼ਾਈਲ ਕਰਨ ਨੂੰ ਕਿਹਾ ਗਿਆ ਹੈ।

ਰਿਲੀਜ਼ ਦੇ ਮੁਤਾਬਕ, ਜੇਕਰ ਇਨਕਮ ਟੈਕਸ ਡਿਪਾਰਟਮੈਂਟ ਨੂੰ ਨੋਟਿਸ ਦਾ ਜਵਾਬ ਠੀਕ ਲੱਗਦਾ ਹੈ ਤਾਂ ਕੇਸ ਬੰਦ ਹੋ ਜਾਵੇਗਾ। ਜੇਕਰ ਜਵਾਬ ਤਸੱਲੀਬਖਸ਼ ਨਾ ਹੋਵੇ ਅਤੇ ਆਈਟੀਆਰ ਫ਼ਾਈਲ ਨਾ ਹੋਣ 'ਤੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।   

ਜਿਨ੍ਹਾਂ ਲੋਕਾਂ ਨੂੰ ਅਜਿਹੇ ਨੋਟਿਸ ਮਿਲੇ ਹਨ, ਉਨ੍ਹਾਂ ਦੀ ਪਾਰਦਰਸ਼ਿਤਾ ਅਤੇ ਕੰਪਲਾਇੰਸ ਕੋਸਟ ਘਟਾਉਣ ਲਈ ਇਨਕਮ ਟੈਕਸ ਡਿਪਾਰਟਮੈਂਟ ਨੇ ਇਕ ਆਨਲਾਈਨ ਵੈਰਿਫਿਕੇਸ਼ਨ ਅਤੇ ਰਿਸਪਾਂਸ ਫੈਸਿਲਿਟੀ ਉਪਲੱਬਧ ਕਰਾਈ ਹੈ। ਅਜਿਹੇ ਲੋਕ 2017 - 18 ਲਈ ਅਪਣੇ ਟੈਕਸ ਦੇਣਦਾਰੀ ਦਾ ਪਤਾ ਲਗਾ ਸਕਦੇ ਹਨ ਅਤੇ 21 ਦਿਨਾਂ ਦੇ ਅੰਦਰ ਅਪਣਾ ਟੈਕਸ ਰਿਟਰਨ ਜਾਂ ਆਨਲਾਈਨ ਰਿਸਪਾਂਸ ਸਬਮਿਟ ਕਰ ਸਕਦੇ ਹਨ।  

ਜੇਕਰ ਤੁਹਾਨੂੰ ਵੀ ਇਨਕਮ ਟੈਕਸ ਡਿਪਾਰਟਮੈਂਟ ਦਾ ਅਜਿਹਾ ਕੋਈ ਨੋਟਿਸ ਮਿਲਿਆ ਹੈ ਤਾਂ ਜਾਣੋ ਕਿ ਤੁਸੀਂ ਅਪਣਾ ਰਿਸਪਾਂਸ ਕਿਵੇਂ ਸਬਮਿਟ ਕਰ ਸਕਦੇ ਹੋ। ਇਹਨਾਂ ਸਟੈਪਸ ਦੇ ਜ਼ਰੀਏ ਤੁਸੀਂ ਅਪਣਾ ਰਿਸਪਾਂਸ ਆਨਲਾਈਨ ਸਬਮਿਟ ਕਰ ਸਕਦੇ ਹੋ।  

ਸਟੈਪ 1 : ਕੰਪਲਾਇੰਸ ਪੋਰਟਲ ਵਿਚ ਲਾਗ-ਇਨ ਕਰੋ। ਈ - ਫਾਈਲਿੰਗ ਪੋਰਟਲ ਵਿਚ ਲਾਗ-ਇਨ ਕਰੋ (https://www.incometaxindiaefiling.gov.in) ਅਤੇ ਕੰਪਲਾਇੰਸ ਪੋਰਟਲ ਲਿੰਕ 'ਤੇ ਕਲਿਕ ਕਰੋ। ਇਹ ਆਪਸ਼ਨ ਕੰਪਲਾਇੰਸ ਪੋਰਟਲ  (https://compliance.insight.gov.in/) ਵਿਚ ਮਾਈ ਅਕਾਉਂਟ ਆਪਸ਼ਨ ਵਿਚ ਉਪਲੱਬਧ ਹੈ। 

ਸਟੈਪ 2 : ਇੰਫਾਰਮੇਸ਼ਨ ਡਿਟੇਲ ਵੇਖੋ। ਕੰਪਲਾਇੰਸ ਪੋਰਟਲ 'ਤੇ ਈ - ਵੈਰਿਫਿਕੇਸ਼ਨ ਮੈਨਿਊ ਵਿਚ ਜਾ ਕੇ ਇੰਫਰਮੇਸ਼ਨ ਡਿਟੇਲਸ ਵੇਖੀਆਂ ਜਾ ਸਕਦੀਆਂ ਹਨ। 

ਸਟੈਪ 3 : ਰਿਟਰਨ ਅਪਲੋਡ ਕਰੋ ਜਾਂ ਡੀਟੇਲਸ ਸਬਮਿਟ ਕਰੋ। ਡਿਊ ਟੈਕਸ ਦਾ ਭੁਗਤਾਨ ਕਰਨ ਤੋਂ ਬਾਅਦ ਈ - ਫਾਈਲਿੰਗ ਪੋਰਟਲ 'ਤੇ ਰਿਟਰਨ ਅਪਲੋਡ ਕਰੋ। ਜੇਕਰ ਤੁਸੀਂ ਪਹਿਲਾਂ ਹੀ ਰਿਟਰਨ ਫ਼ਾਈਲ ਕਰ ਦਿਤਾ ਹੈ ਤਾਂ ਕੰਪਲਾਇੰਸ ਪੋਰਟਲ 'ਤੇ Filing of income tax return ਦੇ ਤਹਿਤ ਡੀਟੇਲਸ ਸਬਮਿਟ ਕਰੋ। ਜੇਕਰ ਤੁਸੀਂ ਰਿਟਰਨ ਫ਼ਾਈਲ ਕਰਨ ਲਈ ਜਵਾਬਦੇਹ ਨਹੀਂ ਹੈ ਤਾਂ ਅਪਣਾ ਰਿਸਪਾਂਸ ਆਨਲਾਈਨ ਸਬਮਿਟ ਕਰੋ। ਤੁਸੀਂ ਚਾਹੋ ਤਾਂ ਰਿਕਾਰਡ ਲਈ ਸਬਮਿਟ ਕੀਤੇ ਗਏ ਰਿਸਪਾਂਸ ਦਾ ਪ੍ਰਿੰਟ ਆਉਟ ਲੈ ਕੇ ਰੱਖ ਸਕਦੇ ਹੋ।