ਯੂਪੀ ਦੇ ਕਈ ਸ਼ਹਿਰਾਂ 'ਚ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ
ਯੂਪੀ ਦੇ ਲਖਨਊ, ਨੋਇਡਾ, ਗਾਜ਼ੀਆਬਾਦ ਅਤੇ ਮੇਰਠ ਸਮੇਤ ਕਈ ਸ਼ਹਿਰਾਂ ਵਿਚ ਇਨਕਮ ਟੈਕਸ ਦੀ ਟੀਮ ਨੇ ਛਾਪਾ ਮਾਰਿਆ ਹੈ। ਇਨਕਮ ਟੈਕਸ ਇਸ ਸਮੇਂ ਵੱਡੇ ਪੈਮਾਨੇ 'ਤੇ...
ਲਖਨਊ : ਯੂਪੀ ਦੇ ਲਖਨਊ, ਨੋਇਡਾ, ਗਾਜ਼ੀਆਬਾਦ ਅਤੇ ਮੇਰਠ ਸਮੇਤ ਕਈ ਸ਼ਹਿਰਾਂ ਵਿਚ ਇਨਕਮ ਟੈਕਸ ਦੀ ਟੀਮ ਨੇ ਛਾਪਾ ਮਾਰਿਆ ਹੈ। ਇਨਕਮ ਟੈਕਸ ਇਸ ਸਮੇਂ ਵੱਡੇ ਪੈਮਾਨੇ 'ਤੇ ਡਾਕਟਰਾਂ ਖਿਲਾਫ਼ ਛਾਪੇਮਾਰੀ ਕਰ ਰਹੀ ਹੈ। ਰਾਜਧਾਨੀ ਲਖਨਊ ਵਿਚ ਚਰਕ ਹਸਪਤਾਲ ਦੇ ਮਾਲਿਕ ਰਤਨ ਸਿੰਘ ਦੇ ਘਰ ਅਤੇ ਹਸਪਤਾਲ ਸਮੇਤ ਕਈ ਟਿਕਾਣਿਆਂ 'ਤੇ ਆਇਕਰ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ। ਇਸ ਤੋਂ ਇਲਾਵਾ, ਇਨਕਮ ਟੈਕਸ ਇਸ ਸਮੇਂ ਵੱਡੇ ਪੈਮਾਨੇ 'ਤੇ ਮੇਰਠ ਦੇ ਡਾਕਟਰ ਭੂਪੇਂਦਰ ਸਮੇਤ ਕਈ ਹੋਰ ਵੱਡੇ ਡਾਕਟਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ।
ਯੂਪੀ ਦੇ ਇਸ ਡਾਕਟਰਾਂ ਦੇ ਇੱਥੇ ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ
- ਡਾ. ਮਹੇਸ਼ ਚੰਦਰ ਸ਼ਰਮਾ ਦੇ ਐਸਪੀਐਮ ਹਸਪਤਾਲ ਅਤੇ ਟਰਾਮਾ ਸੈਂਟਰ, ਕਾਨਪੁਰ ਅਤੇ ਲਖਨਊ।
- ਡਾ. ਰਤਨ ਕੁਮਾਰ ਸਿੰਘ ਦੇ ਘਰ ਅਤੇ ਪੈਥਾਲਾਜੀ ਸਮੇਤ ਕਈ ਸਥਾਨਾਂ 'ਤੇ ਲਖਨਊ ਵਿਚ।
- ਪ੍ਰੇਮ ਕੁਮਾਰ ਖੰਨਾ, ਜੇਪੀਐਮਸੀ ਹਸਪਤਾਲ ਅਤੇ ਪੈਥ ਲੈਬ, ਮੁਰਾਦਾਬਾਦ।
- ਭੂਪੇਂਦਰ ਚੌਧਰੀ, ਨਿਊਰੋਫਿਜ਼ੀਸ਼ੀਅਨ, ਮੇਰਠ।
- ਡਾ. ਰਾਜੀਵ ਮੋਤੀਯਾਨੀ, ਡਾ. ਗੁਲਾਬ ਗੁਪਤਾ, ਨਿਉ ਹਸਪਤਾਲ, ਨੋਇਡਾ।
- ਡਾ ਅੰਕਿਤ ਸ਼ਰਮਾ, ਜੀਐਸ ਮੈਡੀਕਲ ਕਾਲਜ ਅਤੇ ਹਸਪਤਾਲ, ਪਿਲਖੁਵਾ, ਹਾਪੁੜ।