ਹਿੰਡਨਬਰਗ ਰਿਸਰਚ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ 10% ਡਿੱਗੇ
ਹਿੰਡਨਬਰਗ ਰਿਸਰਚ ਨੇ ਰਿਪੋਰਟ 'ਚ ਦੋਸ਼ ਲਗਾਇਆ ਹੈ ਕਿ ਅਡਾਨੀ ਸਮੂਹ ਦਹਾਕਿਆਂ ਤੋਂ 'ਸਟਾਕ 'ਚ ਹੇਰਾਫੇਰੀ ਅਤੇ ਅਕਾਊਂਟਿੰਗ ਫਰਾਡ' 'ਚ ਸ਼ਾਮਲ ਹੈ।
ਨਵੀਂ ਦਿੱਲੀ: ਅਰਬਪਤੀ ਗੌਤਮ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰ ਬੁੱਧਵਾਰ ਨੂੰ 10 ਫੀਸਦੀ ਤੱਕ ਡਿੱਗ ਗਏ। ਇਸ ਕਾਰਨ ਇਕ ਦਿਨ 'ਚ ਅਡਾਨੀ ਦੀ ਜਾਇਦਾਦ 'ਚ 5.9 ਅਰਬ ਡਾਲਰ ਦੀ ਭਾਰੀ ਕਮੀ ਆਈ ਹੈ। ਅਮਰੀਕਾ ਸਥਿਤ ਸ਼ਾਰਟ ਸੇਲਿੰਗ ਫਰਮ ਹਿੰਡਨਬਰਗ ਰਿਸਰਚ ਦੀ ਨਕਾਰਾਤਮਕ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ ਡਿੱਗ ਗਏ। ਅਮਰੀਕਾ ਸਥਿਤ ਨਿਵੇਸ਼ ਖੋਜ ਫਰਮ ਹਿੰਡਨਬਰਗ ਰਿਸਰਚ ਨੇ ਰਿਪੋਰਟ 'ਚ ਦੋਸ਼ ਲਗਾਇਆ ਹੈ ਕਿ ਅਡਾਨੀ ਸਮੂਹ ਦਹਾਕਿਆਂ ਤੋਂ 'ਸਟਾਕ 'ਚ ਹੇਰਾਫੇਰੀ ਅਤੇ ਅਕਾਊਂਟਿੰਗ ਫਰਾਡ' 'ਚ ਸ਼ਾਮਲ ਹੈ।
ਇਹ ਵੀ ਪੜ੍ਹੋ: ਆਜ਼ਾਦੀ ਲਈ 80 ਪ੍ਰਤੀਸ਼ਤ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਬਰਾਬਰੀ ਵਾਲਾ ਸਲੂਕ ਕਦੋਂ ਹੋਵੇਗਾ?
ਫੋਰਬਸ ਦੀ ਰੀਅਲ-ਟਾਈਮ ਅਰਬਪਤੀਆਂ ਦੀ ਸੂਚੀ ਮੁਤਾਬਕ ਅਹਿਮਦਾਬਾਦ ਦੇ 60 ਸਾਲਾ ਕਾਰੋਬਾਰੀ ਦੀ ਜਾਇਦਾਦ 5.9 ਅਰਬ ਡਾਲਰ ਘਟ ਕੇ 120.6 ਅਰਬ ਡਾਲਰ ਰਹਿ ਗਈ ਹੈ। ਅਡਾਨੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਤੀਜੇ ਸਥਾਨ 'ਤੇ ਬਰਕਰਾਰ ਹੈ। ਜੈੱਫ ਬੇਜੋਸ 119.5 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਚੌਥੇ ਅਤੇ ਵਾਰੇਨ ਬਫੇ 108.1 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਪੰਜਵੇਂ ਸਥਾਨ 'ਤੇ ਹਨ।
ਇਹ ਵੀ ਪੜ੍ਹੋ: ਪ੍ਰਸਿੱਧ ਵਿਦਵਾਨ ਡਾ. ਰਤਨ ਸਿੰਘ ਜੱਗੀ ਨੂੰ ਮਿਲਿਆ ਪਦਮ ਸ੍ਰੀ ਐਵਾਰਡ, ਰਾਸ਼ਟਰਪਤੀ ਵਲੋਂ ਜਾਰੀ ਸੂਚੀ ਵਿਚ ਨਾਮ ਸ਼ਾਮਲ
ਇਕ ਹੋਰ ਭਾਰਤੀ ਉਦਯੋਗਪਤੀ ਮੁਕੇਸ਼ ਅੰਬਾਨੀ ਵੀ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਸ਼ਾਮਲ ਹਨ। ਉਸ ਦੀ ਕੁੱਲ ਜਾਇਦਾਦ 85.8 ਅਰਬ ਡਾਲਰ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਹਿੰਡਨਬਰਗ ਨੇ ਆਪਣੀ ਰਿਪੋਰਟ 'ਚ ਖੁਲਾਸਾ ਕੀਤਾ ਹੈ ਕਿ ਉਹ ਯੂ.ਐੱਸ.-ਟਰੇਡਡ ਬਾਂਡ ਅਤੇ ਗੈਰ-ਭਾਰਤੀ-ਟ੍ਰੇਡਡ ਡੈਰੀਵੇਟਿਵਜ਼ ਜ਼ਰੀਏ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੂੰ ਸ਼ਾਰਟ ਸੇਲਿੰਗ ਕਰ ਰਹੀ ਹੈ। ਇਸ ਕਾਰਨ ਐਨਡੀਟੀਵੀ ਸਮੇਤ ਅਡਾਨੀ ਸਮੂਹ ਦੇ ਸਾਰੇ 10 ਡਿੱਗਦੇ ਨਜ਼ਰ ਆਏ।
ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (26 ਜਨਵਰੀ 2023)
ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਅੰਬੂਜਾ ਸੀਮੈਂਟ ਦੇ ਸ਼ੇਅਰ 9.6 ਫੀਸਦੀ ਤੱਕ ਡਿੱਗ ਗਏ। ਇਸ ਤੋਂ ਇਲਾਵਾ ਏਸੀਸੀ, ਅਡਾਨੀ ਪੋਰਟਸ, ਅਡਾਨੀ ਪਾਵਰ, ਅਡਾਨੀ ਟਰਾਂਸਮਿਸ਼ਨ ਅਤੇ ਐਨਡੀਟੀਵੀ ਦੇ ਸ਼ੇਅਰ ਘੱਟੋ-ਘੱਟ ਪੰਜ ਫੀਸਦੀ ਡਿੱਗੇ। ਰਿਪੋਰਟ 'ਚ ਹਿੰਡਨਬਰਗ ਨੇ ਲੇਖਾ-ਜੋਖਾ ਅਤੇ ਕਾਰਪੋਰੇਟ ਗਵਰਨੈਂਸ ਨਾਲ ਜੁੜੇ ਕਈ ਪਹਿਲੂਆਂ 'ਤੇ ਸਵਾਲ ਖੜ੍ਹੇ ਕੀਤੇ ਹਨ।
ਹਿੰਡਨਬਰਗ ਰਿਸਰਚ ਦੀ ਰਿਪੋਰਟ 'ਤੇ ਅਡਾਨੀ ਗਰੁੱਪ ਦੇ ਗਰੁੱਪ ਸੀਐਫਓ ਜੁਗੇਸ਼ਿੰਦਰ ਸਿੰਘ ਨੇ ਆਪਣੇ ਪ੍ਰਤੀਕਰਮ ਵਿਚ ਕਿਹਾ ਕਿ ਅਸੀਂ ਹਿੰਡਨਬਰਗ ਰਿਸਰਚ ਦੀ ਪ੍ਰਕਾਸ਼ਿਤ ਰਿਪੋਰਟ ਤੋਂ ਹੈਰਾਨ ਹਾਂ ਕਿਉਂਕਿ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤੇ ਜਾਂ ਸਹੀ ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਇਹ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਅਡਾਨੀ ਸਮੂਹ ਨੇ ਕਿਹਾ ਕਿ ਇਹ ਰਿਪੋਰਟ ਚੋਣਵੀਆਂ ਗਲਤ ਜਾਣਕਾਰੀਆਂ, ਬੇਬੁਨਿਆਦ ਅਤੇ ਮਾਣਹਾਨੀ ਵਾਲੇ ਦੋਸ਼ਾਂ ਦਾ ਇਕ ਖਤਰਨਾਕ ਮਿਸ਼ਰਣ ਹੈ, ਜਿਨ੍ਹਾਂ ਦੀ ਜਾਂਚ ਭਾਰਤ ਦੀਆਂ ਸੁਪਰੀਮ ਕੋਰਟਾਂ ਦੁਆਰਾ ਕੀਤੀ ਗਈ ਹੈ ਅਤੇ ਰੱਦ ਕਰ ਦਿੱਤੀ ਗਈ ਹੈ।