ਇਲੈਕਟ੍ਰਾਨਿਕ ਗੱਡੀਆਂ ‘ਤੇ ਚੁੱਕਿਆ ਜਾ ਸਕਦਾ ਹੈ ਸਬਸਿਡੀ ਦਾ ਫਾਇਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸਰਕਾਰ ਦੀ ਫੇਮ ਇੰਡੀਆ ਯੋਜਨਾ ਦਾ ਲਾਭ ਉਠਾਉਣ ਲਈ ਇਲੈਕਟ੍ਰਾਨਿਕ ਵਾਹਨ ਮਾਲਕਾਂ ਨੂੰ ਸਰਕਾਰੀ ਏਜੰਸੀਆਂ ਤੋਂ ਲਿਆ ਗਿਆ ਪ੍ਰਮਾਣਿਕ ਪਰਮਿਟ ਦਿਖਾਉਣਾ ਹੋਵੇਗਾ।

Electronic vehicle

ਨਵੀਂ ਦਿੱਲੀ : ਸਰਕਾਰ ਦੀ ਫੇਮ ਇੰਡੀਆ ਯੋਜਨਾ ਦਾ ਲਾਭ ਉਠਾਉਣ ਲਈ ਇਲੈਕਟ੍ਰਾਨਿਕ ਯਾਨੀ ਬਿਜਲੀ ਨਾਲ ਚੱਲਣ ਵਾਲੇ ਟ੍ਰਾਈਸਾਈਕਲ ਅਤੇ ਚਾਰ ਪਹੀਆਂ ਵਾਲੇ ਵਾਹਨ ਮਾਲਕਾਂ ਨੂੰ ਆਉਣ ਵਾਲੀ ਇਕ ਅਪ੍ਰੈਲ ਤੋਂ ਜਨਤਕ ਆਵਾਜਾਈ ਵਾਹਨਾਂ ਲਈ ਸਰਕਾਰੀ ਏਜੰਸੀਆਂ ਤੋਂ ਲਿਆ ਗਿਆ ਪ੍ਰਮਾਣਿਕ ਪਰਮਿਟ ਦਿਖਾਉਣਾ ਹੋਵੇਗਾ। ਫੇਮ ਇੰਡੀਆ ਯੋਜਨਾ 10,000 ਕਰੋੜ ਰੁਪਏ ਦੀ ਹੈ। ਅਜਿਹੇ ਵਾਹਨ ਮਾਲਕਾਂ ਨੂੰ ਸਰਕਾਰੀ ਏਜੰਸੀ ਤੋਂ ਪ੍ਰਾਪਤ ਪਰਮਿਟ ਦਿਖਾਉਣਾ ਹੋਵੇਗਾ। ਜਿਸ ਵਿਚ ਇਹ ਲਿਖਿਆ ਹੋਵੇਗਾ ਕਿ ਵਾਹਨ ਦੀ ਵਰਤੋਂ ਕੇਵਲ ਜਨਤਕ ਆਵਾਜਾਈ ਲਈ ਕੀਤੀ ਜਾਵੇਗੀ।

ਇਸ ਯੋਜਨਾ ਤਹਿਤ ਐਕਸ ਫੈਕਟਰੀ ਯਾਨੀ ਕਾਰਖਾਨੇ ਤੋਂ ਨਿਕਲਦੇ ਸਮੇਂ ਪੰਜ ਲੱਖ ਰੁਪਏ ਤੱਕ ਮੁੱਲ ਦੇ ਪੰਜ ਲੱਖ ਈ-ਰਿਕਸ਼ਾਵਾਂ ਨੂੰ 50-50 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗਾ। ਇਸੇ ਤਰ੍ਹਾਂ ਕਾਰਖਾਨਾ ਗੇਟ ‘ਤੇ 15 ਲੱਖ ਰੁਪਏ ਦੇ ਮੁੱਲ ਤੱਕ ਦੇ 35,000 ਬਿਜਲੀ ਨਾਲ ਚੱਲਣ ਵਾਲੇ ਚਾਰ-ਪਹੀਆ ਵਾਹਨਾਂ ਨੂੰ ਡੇਢ-ਡੇਢ ਲੱਖ ਰੁਪਏ ਦੀ ਸਬਸਿਡੀ ਦੀ ਪੇਸ਼ਕਸ਼ ਕੀਤੀ ਗਈ ਹੈ।

ਭਾਰੀ ਉਦਯੋਗ ਮੰਤਰਾਲੇ ਨੇ ਕਿਹਾ, ਈ-3 ਡਬਲਿਯੂ, ਈ-ਡਬਲਿਊ, ਅਤੇ ਈ-ਬਸ ਸੈਕਸ਼ਨ ‘ਚ ਇਹ ਸਬਸਿਡੀ ਸਿਰਫ਼ ਉਹਨਾਂ ਵਾਹਨਾਂ ਨੂੰ ਮਿਲੇਗੀ, ਜਿਨ੍ਹਾਂ ਦੀ ਵਰਤੋਂ ਜਨਤਕ ਆਵਾਜਾਈ ਲਈ ਕੀਤਾ ਜਾਂਦਾ ਹੈ। ਉੱਥੇ ਹੀ ਈ-2ਡਬਲਿਯੂ ਸੈਕਸ਼ਨ ਵਿਚ ਨਿਜੀ ਵਾਹਨਾਂ ਤੋਂ ਇਲਾਵਾ ਜਨਤਕ ਆਵਾਜਾਈ ਲਈ ਵਰਤੇ ਜਾਣ ਵਾਲੇ ਵਾਹਨਾਂ ‘ਤੇ ਵੀ ਸਬਸਿਡੀ ਮਿਲੇਗੀ। ਕੋਈ ਵੀ ਵਿਅਕਤੀ ਇਕ ਹੀ ਸ਼੍ਰੇਣੀ ਵਿਚ ਇਕ ਤੋਂ ਵੱਧ ਵਾਹਨਾਂ ‘ਤੇ ਸਬਸਿਡੀ ਦਾ ਦਾਅਵਾ ਨਹੀਂ ਕਰ ਸਕਦਾ।