AAP ਨੇ ਸ਼ੁਰੂ ਕੀਤੀ ਆਟੋ ਰਿਕਸ਼ਾ ਮੁਹਿੰਮ, ਭਾਜਪਾ-ਕਾਂਗਰਸ ‘ਤੇ ਸਾਧਿਆ ਨਿਸ਼ਾਨਾ
ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਆਮ ਆਦਮੀ ਪਾਰਟੀ (AAP) ਨੇ ਲੋਕਸਭਾ ਚੋਣਾਂ ਲਈ ਪ੍ਰਚਾਰ ਤੇਜ.......
ਨਵੀਂ ਦਿੱਲੀ : ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਆਮ ਆਦਮੀ ਪਾਰਟੀ (AAP) ਨੇ ਲੋਕਸਭਾ ਚੋਣਾਂ ਲਈ ਪ੍ਰਚਾਰ ਤੇਜ ਕਰ ਦਿਤਾ ਹੈ। ਸਾਲ 2013 ਅਤੇ 2015 ਵਿਚ ਵਿਧਾਨਸਭਾ ਚੋਣ ਪ੍ਰਚਾਰ ਦੀ ਤਰਜ ਉਤੇ AAP ਨੇਤਾ ਦਿੱਲੀ ਦੇ ਤਮਾਮ ਲੋਕਸਭਾ ਖੇਤਰਾਂ ਵਿਚ ਆਟੋ ਚਾਲਕਾਂ ਤੋਂ ਸਮਰਥਨ ਜੁਟਾ ਰਹੇ ਹਨ। ਇਸ ਕੜੀ ਵਿਚ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਸਾਊਥ ਦਿੱਲੀ ਤੋਂ ਲੋਕਸਭਾ ਪ੍ਰਭਾਰੀ ਰਾਘਵ ਚੱਢਾ ਨੇ ਆਟੋ ਰਿਕਸ਼ਾ ਮੁਹਿੰਮ ਸ਼ੁਰੂ ਕੀਤੀ। ਆਮ ਆਦਮੀ ਪਾਰਟੀ ਨੇ ਆਟੋ ਰਿਕਸ਼ਾ ਉਤੇ ਪੋਸਟਰ ਚਿਪਕਾ ਕੇ ਲੋਕਾਂ ਨੂੰ ਜੁੜਨ ਦੀ ਅਪੀਲ ਕਰ ਰਹੀ ਹੈ।
AAP ਨੇਤਾ ਰਾਘਵ ਚੱਢਾ ਨੇ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਆਟੋ ਚਾਲਕ ਹਮੇਸ਼ਾ ਤੋਂ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੀ ਰੀੜ੍ਹ ਦੀ ਹੱਡੀ ਰਹੇ ਹਨ। ਆਟੋ ਚਾਲਕ ਨਹੀਂ ਸਿਰਫ AAP ਦੇ ਪੋਸਟਰ ਚਿਪਕਾ ਰਹੇ ਹਨ, ਸਗੋਂ ਆਟੋ ਵਿਚ ਬੈਠਣ ਵਾਲੀ ਹਰ ਸਵਾਰੀ ਨੂੰ ਝਾੜੂ ਦਾ ਬਟਨ ਦਬਾਉਣ ਦੀ ਵਜ੍ਹਾ ਵੀ ਦੱਸ ਰਹੇ ਹਨ। ਰਾਘਵ ਚੱਢਾ ਨੇ ਇਲਜ਼ਾਮ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ 10 ਲੱਖ ਰੁਪਏ ਪ੍ਰਤੀ ਮਹੀਨੇ ਦੇ ਖਰਚ ਦੇ ਵੱਡੇ-ਵੱਡੇ ਬਿਲ ਬੋਰਡ ਚਾਰਜਸ ਲਗਵਾਉਦੀਆਂ ਹਨ,
ਜਦੋਂ ਕਿ ਆਮ ਆਦਮੀ ਪਾਰਟੀ ਸਿਰਫ਼ 10 ਰੁਪਏ ਦਾ ਪੋਸਟਰ ਲਗਾ ਕੇ ਪ੍ਰਚਾਰ ਕਰ ਰਹੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਵਿਚ 1,000 ਪੋਸਟਰ ਦੱਖਣ ਦਿੱਲੀ ਦੇ ਆਟੋ ਵਿਚ ਲਗਾਏ ਜਾ ਚੁੱਕੇ ਹਨ। ਆਮ ਆਦਮੀ ਪਾਰਟੀ ਪੇਂਡੂ ਸੇਵਾਵਾਂ ਜਿਵੇਂ ਵਾਹਨਾਂ ਦੇ ਜਰੀਏ ਵੀ ਪੋਸਟਰ ਅਭਿਆਨ ਨੂੰ ਅੱਗੇ ਵਧਾਏਗੀ। ਇਸ ਦੌਰਾਨ ਰਾਘਵ ਚੱਢਾ ਨੇ ਆਟੋ ਚਾਲਕਾਂ ਦੀ ਸਮੱਸਿਆ ਨੂੰ ਦੂਰ ਕਰਨ ਦਾ ਵੀ ਭਰੋਸਾ ਦਿਤਾ।