IIT ਇੰਜੀਨੀਅਰਾਂ ਨੇ ਬਣਾਇਆ ਅਜਿਹਾ ਸਿਸਟਮ, ਦੂਰ ਤੋਂ ਹੀ ਸਕੈਨ ਕਰ ਕੇ ਹੋ ਜਾਵੇਗਾ ਕੋਰੋਨਾ ਟੈਸਟ!

ਏਜੰਸੀ

ਖ਼ਬਰਾਂ, ਵਪਾਰ

ਇਹੀ ਨਹੀਂ ਮੈਟਰੋ ਸਟੇਸ਼ਨ, ਏਅਰਪੋਰਟ, ਰੇਲਵੇ, ਸਟੇਸ਼ਨ ਵਰਗੀਆਂ ਭੀੜ ਵਾਲੀਆਂ...

Ropar engineering student developed infra red vision to test covid19 patients

ਨਵੀਂ ਦਿੱਲੀ: ਪੂਰੀ ਦੁਨੀਆ ਇਸ ਸਮੇਂ ਕੋਰੋਨਾ ਮਹਾਂਮਾਰੀ ਨਾਲ ਲੜ ਰਹੀ ਹੈ। ਅਜਿਹੇ ਵਿਚ ਰੋਪੜ ਆਈਆਈਟੀ ਦੇ ਦੋ ਇੰਜੀਨੀਅਰਾਂ ਨੇ ਇਕ ਅਜਿਹੀ ਡਿਵਾਇਸ ਬਣਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ ਜੋ ਸਿਰਫ ਸਕੈਨ ਕਰ ਕੇ 2 ਮਿੰਟ ਵਿਚ ਦਸ ਦੇਵੇਗੀ ਕਿ ਉਹ ਵਿਅਕਤੀ ਕੋਰੋਨਾ ਪੀੜਤ ਹੈ ਜਾਂ ਨਹੀਂ। ਇਸ ਟੈਸਟ ਨੂੰ ਕਰਨ ਲਈ ਕਿਸੇ ਡਾਕਟਰ ਜਾਂ ਵਿਅਕਤੀ ਦੀ ਜ਼ਰੂਰਤ ਨਹੀਂ ਹੈ। 

ਇਹੀ ਨਹੀਂ ਮੈਟਰੋ ਸਟੇਸ਼ਨ, ਏਅਰਪੋਰਟ, ਰੇਲਵੇ, ਸਟੇਸ਼ਨ ਵਰਗੀਆਂ ਭੀੜ ਵਾਲੀਆਂ ਥਾਵਾਂ ਤੇ ਵੀ ਲੋਕਾਂ ਦੀ ਜਾਂਚ ਕਰਨ ਵਿਚ ਇਹ ਕਾਫ਼ੀ ਮਦਦਗਾਰ ਸਾਬਿਤ ਹੋਵੇਗੀ। ਦਸਿਆ ਜਾ ਰਿਹਾ ਹੈ ਕਿ ਰੋਪੜ ਦੇ ਦੋ ਇੰਜੀਨੀਅਰ ਰਵੀ ਬਾਬੂ ਮੁਲਾਵੀਸਲਾ ਅਤੇ ਵਿਨੀਤਾ ਅਰੋੜਾ ਨੇ ਮਿਲ ਕੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਜਾਂਚ ਅਤੇ ਉਸ ਵਿਚ ਕੋਰੋਨਾ ਵਾਇਰਸ ਹੋਣ ਦੀ ਸੰਭਾਵਨਾ ਨੂੰ ਲੈ ਕੇ ਇਕ ਅਜਿਹੀ ਡਿਵਾਇਸ ਤਿਆਰ ਕੀਤੀ ਹੈ ਕਿ ਦੁਰ ਤੋਂ ਹੀ ਵਿਅਕਤੀ ਦੇ ਚਿਹਰੇ ਨੂੰ ਸਕੈਨ ਕਰ ਕੇ ਕੰਪਿਊਟਰ ਵਿਚ ਭੇਜੇਗਾ। 

ਇਸ ਵਿਚ ਖਾਸ ਗੱਲ ਇਹ ਹੈ ਕਿ ਇਸ ਤਕਨੀਕ  ਦੁਆਰਾ ਕਿਤੇ ਦੂਰ ਬੈਠਾ ਵਿਅਕਤੀ ਵੀ ਕੰਪਿਊਟਰ ਦੁਆਰਾ 2 ਮਿੰਟ ਵਿਚ ਪਤਾ ਲਗਾ ਸਕੇਗਾ ਕਿ ਉਹ ਵਿਅਕਤੀ ਕੋਰੋਨਾ ਪੀੜਤ ਹੈ ਜਾਂ ਨਹੀਂ। ਇਸ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੋ ਇੰਜੀਨੀਅਰਾਂ ਨੇ ਲੋਕਾਂ ਨੂੰ ਸਕੈਨ ਕਰਨ ਲਈ ਇੰਫ੍ਰਾਰੈਡ ਵਿਜ਼ਨ ਸਿਸਟਮ ਤਿਆਰ ਕੀਤਾ ਹੈ।

ਇਸ ਤੋਂ ਬਾਅਦ ਇਸ ਵਿਚ ਇੰਫ੍ਰਾਰੈਡ ਡਿਟੇਕਟਰ ਲਗਾਇਆ ਜਾਵੇਗਾ ਜਿਸ ਤੋਂ ਬਾਅਦ ਏਅਰਪੋਰਟ, ਮੈਟਰੋ ਸਟੇਸ਼ਨ, ਸ਼ਾਪਿੰਗ ਮਾਲ ਵਰਗੀਆਂ ਭੀੜ ਵਾਲੀਆਂ ਥਾਵਾਂ ਤੇ ਇਹ ਕਾਫੀ ਕਾਰਗਰ ਸਿੱਧ ਹੋਵੇਗੀ। ਇਹ ਤਕਨੀਕ ਤੁਰੰਤ ਹੀ ਇਕੱਠੇ ਕਈ ਲੋਕਾਂ ਦਾ ਟੈਸਟ ਕਰ ਸਕੇਗੀ। ਇਸ ਨੂੰ ਤਿਆਰ ਕਰਨ ਵਾਲੇ ਰਵੀ ਬਾਬੂ ਨੇ ਇਕ ਮੀਡੀਆ ਚੈਨਲ ਨੂੰ ਆਈਆਈਟੀ ਰੋਪੜ ਵਿਚ ਡੈਮੋ ਕਰ ਕੇ ਦਿਖਾਇਆ ਅਤੇ ਇਸ ਦੀ ਤਕਨੀਕ ਬਾਰੇ ਦਸਿਆ।

ਉਹਨਾਂ ਦੇ ਸਾਥੀ ਨੇ ਰੋਪੜ ਵਿਚ ਆਈਆਈਟੀ ਤੋਂ ਦੂਰ ਘਰ ਤੋਂ ਦਸਿਆ ਸੀ ਕਿ ਸਕੈਨ ਹੋਣ ਵਾਲਾ ਵਿਅਕਤੀ ਬਿਲਕੁੱਲ ਠੀਕ-ਠਾਕ ਹੈ ਜਾਂ ਨਹੀਂ। ਉਹਨਾਂ ਦਸਿਆ ਕਿ ਬੈਂਗਲੁਰੂ ਦੀ ਇਕ ਕੰਪਨੀ ਨਾਲ ਇਸ ਤਕਨੀਕ ਨੂੰ ਲੈ ਕੇ ਸਮਝੌਤਾ ਹੋਇਆ ਹੈ ਜੋ ਕਲਿਨਿਕਲ ਟੈਸਟ ਤੋਂ ਬਾਅਦ ਬਜ਼ਾਰ ਵਿਚ ਲਿਆਂਦੀ ਜਾਵੇਗੀ। ਇਸ ਤਕਨੀਕ ਦੁਆਰਾ ਬਹੁਤ ਹੀ ਮਹੱਤਵਪੂਰਨ ਨਤੀਜੇ ਸਾਹਮਣੇ ਆਉਣਗੇ।

ਇੰਫ੍ਰਾਰੈਡ ਵਿਜ਼ਨ ਸਿਸਟਮ ਵਿਚ ਇਕ ਲੈਪਟਾਪ ਇਕ ਮੋਬਾਇਲ ਅਤੇ ਇਕ ਇੰਫ੍ਰਾਰੈਡ ਡਿਟੇਕਟਰ ਦਾ ਪ੍ਰਯੋਗ ਕੀਤਾ ਜਾਵੇਗਾ। ਇਸ ਨਾਲ ਮੱਥੇ ਦਾ ਤਾਪਮਾਨ ਅਤੇ ਨੱਕ ਦਾ ਤਾਪਮਾਨ ਚੈੱਕ ਕੀਤਾ ਜਾਵੇਗਾ ਜਿਸ ਵਿਚ ਲਗਭਗ 2 ਡਿਗਰੀ ਜਾਂ 4 ਡਿਗਰੀ ਤਕ ਦਾ ਫਰਕ ਦਿਖ ਜਾਵੇਗਾ।

ਜੇ ਨੱਕ ਉਸ ਤੋਂ ਜ਼ਿਆਦਾ ਠੰਡਾ ਹੈ ਤਾਂ ਉਸ ਨੂੰ ਕੋਰੋਨਾ ਵਾਇਰਸ ਸਮਝਿਆ ਜਾਵੇਗਾ ਅਤੇ ਕਲਿਨਿਕ ਟੈਸਟ ਲਈ ਵੀ ਭੇਜਿਆ ਜਾ ਸਕਦਾ ਹੈ ਜਾਂ ਫਿਰ ਉਸ ਵਿਅਕਤੀ ਨੂੰ ਇਲਾਜ ਲਈ ਭੇਜਿਆ ਜਾ ਸਕਦਾ ਹੈ। ਆਉਣ ਵਾਲੇ ਸਮੇਂ ਵਿਚ ਇਹ ਕਾਫੀ ਕਾਰਗਰ ਸਾਬਿਤ ਹੋ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।