ਸੋਨੇ ਦੀਆਂ ਕੀਮਤਾਂ ਵਿਚ ਤੂਫ਼ਾਨੀ ਤੇਜ਼ੀ, ਜਾਣੋ ਨਵੀਆਂ ਕੀਮਤਾਂ

ਏਜੰਸੀ

ਖ਼ਬਰਾਂ, ਵਪਾਰ

ਪਿਛਲੇ ਕਾਫ਼ੀ ਸਮੇਂ ਤੋਂ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸੇ ਕਾਰਨ ਸੋਨੇ ਦੀ ਕੀਮਤ ਛੇ ਸਾਲਾਂ ਦੇ ਸਭ ਤੋਂ ਉਚੇ ਪੱਧਰ ‘ਤੇ ਪਹੁੰਚ ਗਈ ਹੈ।

Gold

ਨਵੀਂ ਦਿੱਲੀ: ਪਿਛਲੇ ਕਾਫ਼ੀ ਸਮੇਂ ਤੋਂ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸੇ ਕਾਰਨ ਸੋਨੇ ਦੀ ਕੀਮਤ ਛੇ ਸਾਲਾਂ ਦੇ ਸਭ ਤੋਂ ਉਚੇ ਪੱਧਰ ‘ਤੇ ਪਹੁੰਚ ਗਈ ਹੈ। ਗਲੋਬਲ ਮਾਰਕਿਟ ਅਤੇ ਭਾਰਤੀ ਬਜ਼ਾਰ ਵਿਚ ਸੋਨੇ ਦੀ ਕੀਮਤ ਲਗਾਤਾਰ ਵਧਦੀ ਜਾ ਰਹੀ ਹੈ। ਸੋਨੇ ਦੀਆਂ ਕੀਮਤਾਂ ਵਿਚ ਵਾਧਾ ਹੋਣ ਦੇ ਕਈ ਕਾਰਨ ਦੱਸੇ ਜਾ ਰਹੇ ਹਨ। ਮੰਗਲਵਾਰ ਨੂੰ ਸੋਨਾ ਪ੍ਰਤੀ 10 ਗ੍ਰਾਮ 34,450 ‘ਤੇ ਪਹੁੰਚ ਗਿਆ ਸੀ। ਗਲੋਬਲ ਮਾਰਕਿਟ ਵਿਚ ਸੋਨਾ ਪ੍ਰਤੀ 0.53 ਫੀਸਦੀ ਵਧ ਕੇ 1,428.05 ਡਾਲਰ ਤੱਕ ਪਹੁੰਚ ਗਿਆ ਅਤੇ ਸਾਲ 2013 ਤੋਂ ਬਾਅਦ ਪਹਿਲੀ ਵਾਰ ਇਸ ਨੇ 1400 ਡਾਲਰ ਦੇ ਪੱਧਰ ਨੂੰ ਪਾਰ ਕੀਤਾ ਹੈ।

ਅਮਰੀਕਾ, ਈਰਾਨ ਅਤੇ ਚੀਨ ਦੇ ਵਿਚਕਾਰ ਚੱਲ ਰਹੇ ਤਣਾਅ ਅਤੇ ਵਿਸ਼ਵ ਅਰਥ ਵਿਵਸਥਾ ਦੀ ਸੁਸਤੀ ਦੇ ਕਾਰਨ ਨਿਵੇਸ਼ਕ ਸੁਰੱਖਿਅਤ ਜਾਇਦਾਦ ‘ਤੇ ਦਾਅ ਲੱਗ ਰਹੇ ਹਨ। ਲੋਕ ਸ਼ੇਅਰ ਬਜ਼ਾਰ ਦੇ ਕਾਰਨ ਸੋਨੇ ‘ਤੇ ਭਰੋਸਾ ਜਤਾ ਰਹੇ ਹਨ ਅਤੇ ਇਸ ਦੇ ਕਾਰਨ 6 ਸਾਲ ਬਾਅਦ ਸੋਨੇ ਦੀਆਂ ਕੀਮਤਾਂ ਵਿਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਬਾਜ਼ਾਰ ਦੇ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਸੋਨੇ ਦੀ ਕੀਮਤ ਵਧ ਸਕਦੀ ਹੈ।