ਸੋਨਾ ਤੇ ਚਾਂਦੀ ਦੀਆਂ ਦੁਬਾਰਾ ਡਿੱਗੀਆਂ ਕੀਮਤਾਂ, ਜਾਣੋ ਭਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸੰਸਾਰਕ ਪੱਧਰ ‘ਤੇ ਪੀਲੀ ਧਾਤੂ ‘ਚ ਨਰਮੀ ਨਾਲ ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਨਾ 150 ਰੁਪਏ ਟੁੱਟ...

Gold Price

ਨਵੀਂ ਦਿੱਲੀ : ਸੰਸਾਰਕ ਪੱਧਰ ‘ਤੇ ਪੀਲੀ ਧਾਤੂ ‘ਚ ਨਰਮੀ ਨਾਲ ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਨਾ 150 ਰੁਪਏ ਟੁੱਟ ਕੇ ਦੋ ਹਫ਼ਤੇ ਤੋਂ ਜ਼ਿਆਦਾ ਦੇ ਹੇਠਲੇ ਪੱਧਰ 32,450 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਆ ਗਿਆ ਹੈ। ਚਾਂਦੀ ਪੰਜ ਮਹੀਨੇ ਦੇ ਹੇਠਲਾ ਪੱਧਰ 37,700 ਰੁਪਏ ‘ਤੇ ਟਿਕੀ ਰਹੀ। ਕੌਮਾਂਤਰੀ ਬਾਜ਼ਾਰਾਂ ਵਿਚ ਵੀਰਵਾਰ ਦੌਰਾਨ ਕਾਰੋਬਾਰ ਵਿਚ ਸੋਨਾ ਪੰਜ ਮਹੀਨੇ ਦੇ ਹੇਠਲੇ ਪੱਧਰ 1265.75 ਡਾਲਰ ਪ੍ਰਤੀ ਔਂਸ ਤੱਕ ਉਤਰ ਗਿਆ ਸੀ।

ਅੱਜ ਇਹ 0.75 ਡਾਲਰ ਫ਼ਿਸਲ ਕੇ 1269.65 ਡਾਲਰ ਪ੍ਰਤੀ ਔਂਸ ਰਹਿ ਗਿਆ। ਜੂਨ ਦਾ ਅਮਰੀਕੀ ਸੋਨਾ ਵਾਇਦਾ 1.10 ਡਾਲਰ ਦੀ ਗਿਰਾਵਟ ਵਿਟ 1270.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਦੁਨੀਆਂ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ‘ਚ ਰਹੀ ਤੇਜ਼ੀ ਨਾਲ ਵਿਦੇਸ਼ਾਂ ‘ਚ ਸੋਨੇ ‘ਤੇ ਦਬਾਅ ਰਿਹਾ।

ਡਾਲਰ ਦੇ ਮਜ਼ਬੂਤ ਹੋਣ ਨਾਲ ਹੋਰ ਮੁਦਰਾਵਾਂ ਨਾਲੇ ਦੇਸ਼ਾਂ ਲਈ ਸੋਨਾ ਮਹਿੰਗਾ ਹੋ ਜਾਂਦਾ ਹੈ। ਇਸ ਨਾਲ ਇਸ ਦੀ ਮੰਗ ਘਟ ਹੁੰਦੀ ਹੈ। ਅਤੇ ਕੀਮਤਾਂ ‘ਚ ਨਰਮੀ ਆਉਂਦੀ ਹੈ। ਸੰਸਾਰਕ ਪੱਧਰ ‘ਤੇ ਚਾਂਦੀ ਹਾਜ਼ਰ 0.01 ਡਾਲਰ ਚੜ੍ਹ ਕੇ 14.61 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਈ।