ਸੋਨਾ ਤੇ ਚਾਂਦੀ ਦਾ ਫਿਰ ਚਮਕਿਆ ਭਾਅ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸੰਸਾਰਕ ਪੱਧਰ ‘ਤੇ ਦੋਵਾਂ ਕੀਮਤੀ ਧਾਤੂਆਂ ਵਿਚ ਰਹੇ ਵਾਧੇ-ਘਾਟੇ ਦੌਰਾਨ ਘਰੇਲੂ ਗਹਿਣੇ ਮੰਗ...

Gold Price

ਨਵੀਂ ਦਿੱਲੀ: ਸੰਸਾਰਕ ਪੱਧਰ ‘ਤੇ ਦੋਵਾਂ ਕੀਮਤੀ ਧਾਤੂਆਂ ਵਿਚ ਰਹੇ ਵਾਧੇ-ਘਾਟੇ ਦੌਰਾਨ ਘਰੇਲੂ ਗਹਿਣੇ ਮੰਗ ਆਉਣ ਨਾਲ ਦਿੱਲੀ ਸਰਾਫ਼ਾ ਬਾਜ਼ਾਰ ਵਿਚ ਮੰਗਲਵਾਰ ਨੂੰ ਸੋਨਾ 100 ਰੁਪਏ ਚਮਕ ਕੇ 32,870 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਿਆ। ਇਸੇ ਦੌਰਾਨ ਚਾਂਦੀ ਵੀ 50 ਰੁਪਏ ਦੀ ਤੇਜ਼ੀ ਵਿਚ 37,550 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।

ਦੁਨੀਆਂ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦ ਬਾਸਕੇਟ ਵਿਚ ਡਾਲਰ ਦੇ ਇਸ ਸਾਲ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚਣ ਕਾਰਨ ਪੀਲੀ ਧਾਤੂ ਦੀ ਮੰਗ ਕਮਜ਼ੋਰ ਰਹੀ। ਹਾਲਾਂਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਜਾਰੀ ਵਪਾਰਕ ਤਨਾਤਨੀ ਦੀ ਵਜ੍ਹਾ ਨਾਲ ਨਿਵੇਸ਼ਕਾਂ ਦਾ ਰੁਖ ਹੁਣ ਵੀ ਸੁਰੱਖਿਅਤ ਨਿਵੇਸ਼ ਵਿਚ ਜ਼ਿਆਦਾ ਹੈ। ਕੌਮਾਂਤਰੀ ਬਾਜ਼ਾਰਾਂ ‘ਚ ਲੰਡਨ ਦਾ ਸੋਨਾ ਹਜ਼ਾਰ 1284.35 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰਾਂ ‘ਚ ਚਾਂਦੀ ਹਾਜ਼ਰ 0.03 ਡਾਲਰ ਦੀ ਗਿਰਵਾਟ ਨਾਲ 14.49 ਡਾਲਰ ਪ੍ਰਤੀ ਔਂਸ ਦੇ ਭਾਅ ਵਿਕੀ।