ਦੂਜੀ ਇਕਾਈਆਂ ਨੂੰ ਗੈਸ ਪਾਈਪਲਾਈਨ ਕਿਰਾਏ 'ਤੇ ਦੇਣ ਲਈ ਗੇਲ ਸ਼ੁਰੂ ਕਰੇਗੀ ਪੋਰਟਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਜਨਤਕ ਖੇਤਰ ਦੀ ਗੇਲ ਇੰਡੀਆ ਲਿਮਟਿਡ ਕੱਲ ਨਵਾਂ ਪੋਰਟਲ ਜਾਰੀ ਕਰੇਗੀ ਜਿਸ 'ਤੇ ਕੁਦਰਤੀ ਗੈਸ ਦੇ ਟ੍ਰਾਂਸਪੋਰਟ ਲਈ ਕੰਪਨੀ ਦੇ ਵੱਡੇ ਪਾਈਪਲਾਇਨ ਨੈੱਟਵਰਕ ਨੂੰ ਕਿਰਾਏ 'ਤੇ...

GAIL

ਨਵੀਂ ਦਿੱਲੀ : ਜਨਤਕ ਖੇਤਰ ਦੀ ਗੇਲ ਇੰਡੀਆ ਲਿਮਟਿਡ ਕੱਲ ਨਵਾਂ ਪੋਰਟਲ ਜਾਰੀ ਕਰੇਗੀ ਜਿਸ 'ਤੇ ਕੁਦਰਤੀ ਗੈਸ ਦੇ ਟ੍ਰਾਂਸਪੋਰਟ ਲਈ ਕੰਪਨੀ ਦੇ ਵੱਡੇ ਪਾਈਪਲਾਇਨ ਨੈੱਟਵਰਕ ਨੂੰ ਕਿਰਾਏ 'ਤੇ ਬੁੱਕ ਕੀਤਾ ਜਾ ਸਕੇਗਾ। ਕੰਪਨੀ ਵੰਡ ਨੂੰ ਟਾਲਣ  ਦੇ ਇਰਾਦੇ ਨਾਲ ਇਹ ਆਖਰੀ ਕੋਸ਼ਿਸ਼ ਕਰ ਰਹੀ ਹੈ। ਮਾਮਲੇ ਨਾਲ ਜੁਡ਼ੇ ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਪੈਟਰੋਲੀਅਮ ਮੰਤਰਾਲਾ ਪਿਛਲੇ ਕੁੱਝ ਮਹੀਨਿਆਂ ਤੋਂ ਗੇਲ ਦੇ ਗੈਸ ਆਵਾਜਾਈ ਅਤੇ ਮਾਰਕੀਟਿੰਗ ਕਾਰੋਬਾਰ ਨੂੰ ਵੱਖ ਕਰਨ 'ਤੇ ਵਿਚਾਰ ਕਰ ਰਿਹਾ ਹੈ ਤਾਂਕਿ ਇੱਕੋ ਇਕਾਈ ਦੇ ਦੋਵੇਂ ਕੰਮਾਂ ਨੂੰ ਇਕੱਠੇ ਕੰਮ ਕਰਨ ਨਾਲ ਜੁੜੇ ਹਿੱਤਾਂ ਦੇ ਸੰਘਰਸ਼ ਦੀ ਸਮੱਸਿਆ ਨੂੰ ਦੂਰ ਹੋਵੇ।

ਇਸ ਆਧਾਰ 'ਤੇ ਕੁੱਝ ਕੰਪਨੀਆਂ ਇਹ ਇਲਜ਼ਾਮ ਲਗਾ ਰਹੀ ਸੀ ਕਿ ਗੇਲ ਉਨ੍ਹਾਂ ਦੀ ਗੈਸ ਦੇ ਟ੍ਰਾਂਸਪੋਰਟ ਲਈ 11,000 ਕਿਲੋਮੀਟਰ ਲੰਮੀ ਪਾਈਪਲਾਈਨ ਨੈੱਟਵਰਕ ਦੀ ਵਰਤੋਂ ਕਰਨ ਦੀ ਮਨਜ਼ੂਰੀ ਨਹੀਂ ਦੇ ਰਹੀ। ਸੂਤਰਾਂ ਦੇ ਮੁਤਾਬਕ ਗੇਲ ਇਹ ਕਹਿੰਦੀ ਰਹੀ ਹੈ ਕਿ ਉਹ ਤੀਜੇ ਪੱਖ ਨੂੰ ਵਚਨਬੱਧਤਾ ਦੇ ਆਧਾਰ 'ਤੇ ਪਾਇਪਲਾਈਨ ਨੈੱਟਵਰਕ ਦੀ ਵਰਤੋਂ ਦੀ ਮਨਜ਼ੂਰੀ ਦਿੰਦੀ ਹੈ। ਇਸ ਨੂੰ ਹੋਰ ਪੁਖਤਾ ਰੁਪ ਦੇਣ ਲਈ ਕੰਪਨੀ ਅਪਣੇ ਪਾਈਪਲਾਈਨ ਦੇ ਜ਼ਰੀਏ ਕੁਦਰਤੀ ਗੈਸ ਦੇ ਟ੍ਰਾਂਸਪੋਰਟ ਲਈ ਮਾਰਕੀਟਿੰਗ ਇਕਾਈਆਂ ਅਤੇ ਗਾਹਕਾਂ ਨੂੰ ਬੁਕਿੰਗ ਦੀ ਸਹੂਲਤ ਦੇਣ ਨੂੰ ਲੈ ਕੇ ਕੱਲ ਆਨਲਾਈਨ ਪੋਰਟਲ ਸ਼ੁਰੂ ਕਰੇਗੀ। 

ਮੰਤਰਾਲਾ ਨੇ ਜਨਵਰੀ ਵਿਚ ਕਿਹਾ ਸੀ ਕਿ ਉਹ ਗੇਲ ਨੂੰ ਦੋ ਇਕਾਈਆਂ ਵਿਚ ਵੰਡ ਕਰਨ 'ਤੇ ਵਿਚਾਰ ਕਰ ਰਿਹਾ ਹੈ।  ਇਸ ਵਿਚੋਂ ਇਕ ਇਕਾਈ ਪਾਈਪਲਾਈਨ ਵਿਛਾਉਣ ਦਾ ਕੰਮ ਕਰੇਗੀ ਅਤੇ ਦੂਜਾ ਮਾਰਕੀਟਿੰਗ ਅਤੇ ਪੈਟਰੋ ਕੈਮੀਕਲਜ਼ ਦਾ ਕਾਰੋਬਾਰ ਕਰੇਗੀ। ਇਸ ਪਹਿਲ ਦਾ ਮਕਸਦ ਦੋਹੇਂ ਕੰਮਧੰਦੇ ਵਿਚ ਪਾਰਦਰਸ਼ਿਤਾ ਲਿਆਉਣ ਅਤੇ ਗੈਸ ਦੇ ਗੈਸ ਟਰਾਂਸਪੋਰਟਰ ਅਤੇ ਮਾਰਕੀਟ ਦੇ ਰੂਪ ਵਿਚ ਹਿਤਾਂ ਦੇ ਟਕਰਾਅ ਦਾ ਹੱਲ ਕਰਨਾ ਹੈ। ਗੇਲ ਦੇਸ਼ ਦੀ ਸੱਭ ਤੋਂ ਵੱਡੀ ਗੈਸ ਮਾਰਕੀਟਿੰਗ ਅਤੇ ਕਾਰੋਬਾਰ ਕਰਨ ਵਾਲੀ ਕੰਪਨੀ ਹੈ ਅਤੇ ਦੇਸ਼ ਵਿਚ ਜ਼ਿਆਦਾਤਰ ਪਾਈਪਲਾਈਨ ਨੈੱਟਵਰਕ ਉਸ ਦੇ ਕੋਲ ਹੈ।