ਜਦ ਨਾਲੇ ਦੀ ਗੈਸ ਤੋਂ ਬਣਾਈ ਜਾਂਦੀ ਸੀ ਚਾਹ, ਮੋਦੀ ਨੇ ਸੁਣਾਇਆ ਕਿੱਸਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਇਉਫ਼ਿਊਲ ਦੀ ਅਹਿਮੀਅਤ ਦਸਦਿਆਂ ਕਿੱਸ ਸੁਣਾਇਆ ਕਿ ਕਿਸੇ ਸਮੇਂ ਨਾਲੇ ਦੀ ਗੈਸ ਨਾਲ ਅੱਗ ਬਾਲ ਕੇ ਚਾਹ ਬਣਾਈ ਜਾਂਦੀ ਸੀ

Narender modi

ਅਹਿਮਦਾਬਾਦ, 11 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਇਉਫ਼ਿਊਲ ਦੀ ਅਹਿਮੀਅਤ ਦਸਦਿਆਂ ਕਿੱਸ ਸੁਣਾਇਆ ਕਿ ਕਿਸੇ ਸਮੇਂ ਨਾਲੇ ਦੀ ਗੈਸ ਨਾਲ ਅੱਗ ਬਾਲ ਕੇ ਚਾਹ ਬਣਾਈ ਜਾਂਦੀ ਸੀ। ਉਨ੍ਹਾਂ ਦਸਿਆ,'ਮੈਂ ਅਖ਼ਬਾਰ ਵਿਚ ਪੜ੍ਹਿਆ ਸੀ ਕਿ ਇਕ ਸ਼ਹਿਰ ਵਿਚ ਨਾਲੇ ਕੋਲ ਇਕ ਵਿਅਕਤੀ ਚਾਹ ਵੇਚਦਾ ਸੀ। ਉਸ ਵਿਅਕਤੀ ਦੇ ਮਨ ਵਿਚ ਵਿਚਾਰ ਆਇਆ ਕਿ ਕਿਉਂ ਨਾ ਗੰਦੇ ਨਾਲੇ ਵਿਚੋਂ ਨਿਕਲਣ ਵਾਲੀ ਗੈਸ ਦਾ ਇਸਤੇਮਾਲ ਕੀਤਾ ਜਾਵੇ। ਉਸ ਨੇ ਭਾਂਡੇ ਨੂੰ ਉਲਟਾ ਕਰ ਕੇ ਉਸ ਵਿਚ ਮੋਰੀ ਕਰ ਦਿਤੀ ਅਤੇ ਪਾਈਪ ਲਗਾ ਦਿਤੀ। ਹੁਣ ਗਟਰ ਤੋਂ ਜੋ ਗੈਸ ਨਿਕਲਦੀ ਸੀ, ਉਸ ਤੋਂ ਉਹ ਚਾਹ ਬਣਾਉਣ ਦਾ ਕੰਮ ਕਰਨ ਲੱਗ।'

ਪ੍ਰਧਾਨ ਮੰਤਰੀ ਨੇ ਦਸਿਆ ਕਿ ਜਦ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ, ਤਦ ਉਨ੍ਹਾਂ ਵੇਖਿਆ ਕਿ ਇਕ ਆਦਮੀ ਟਰੈਕਟਰ ਦੀ ਟਿਊਬ ਨੂੰ ਸਕੂਟਰ ਨਾਲ ਬੰਨ੍ਹ ਕੇ ਲਿਜਾ ਰਿਹਾ ਸੀ। ਹਵਾ ਨਾਲ ਭਰਿਆ ਟਿਊਬ ਕਾਫ਼ੀ ਵੱਡਾ ਹੋ ਗਿਆ ਸੀ। ਇਸ ਨਾਲ ਆਵਾਜਾਈ ਵਿਚ ਕਾਫ਼ੀ ਪ੍ਰੇਸ਼ਾਨੀ ਆ ਰਹੀ ਸੀ। ਪੁੱਛਣ ਉਤੇ ਆਦਮੀ ਨੇ ਦਸਿਆ ਕਿ ਉਹ ਰਸੋਈ ਦੇ ਕੂੜੇ ਅਤੇ  ਜਾਨਵਰਾਂ ਦੇ ਗੋਹੇ ਤੋਂ ਬਾਇਉਗੈਸ ਪਲਾਂਟ ਵਿਚ ਗੈਸ ਬਣਾਉਂਦਾ ਹੈ। ਬਾਅਦ ਵਿਚ ਉਸ ਗੈਸ ਨੂੰ ਟਿਊਬ ਵਿਚ ਭਰ ਕੇ ਖੇਤ ਲੈ ਜਾਂਦਾ ਹੈ ਜਿਸ ਨਾਲ ਪਾਣੀ ਦਾ ਪੰਪ ਚਲਾਇਆ ਜਾਂਦਾ ਹੈ।


 ਮੋਦੀ ਨੇ ਚਾਰ ਸਾਲ ਵਿਚ ਈਥਾਨੌਲ ਦਾ ਉਤਪਾਦਨ ਤਿੰਨ ਗੁਣਾਂ ਕਰਨ ਦਾ ਟੀਚਾ ਤੈਅ ਕੀਤਾ ਹੈ ਅਤੇ ਕਿਹਾ ਕਿ ਪਟਰੌਲ ਵਿਚ ਈਥਾਨੌਲ ਮਿਸ਼ਰਣ ਨਾਲ ਜਿਥੇ ਕਿਸਾਨਾਂ ਦੀ ਆਮਦਨੀ ਵਧਾਈ ਜਾ ਸਕੇਗੀ, ਉਥੇ ਤੇਲ ਆਯਾਤ ਬਿਲ ਵਿਚ ਵੀ 12,000 ਕਰੋੜ ਰੁਪਏ ਦੀ ਕਮੀ ਲਿਆਂਦੀ ਜਾ ਸਕੇਗੀ।