ਮਹੀਨੇ 'ਚ 2 ਫ਼ੀ ਸਦੀ ਤੋਂ ਜ਼ਿਆਦਾ ਕਾਲ ਡਰਾਪ 'ਤੇ ਕੰਪਨੀਆਂ ਨੂੰ ਹੋਵੇਗਾ 5 ਲੱਖ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਮੋਬਾਇਲ 'ਤੇ ਗੱਲ ਕਰਦੇ - ਕਰਦੇ ਵਿਚ ਵਿਚ ਫੋਨ ਕਟਣ ਜਾਂ ਗੱਲ ਕਰਨ ਵਿਚ ਹੋਣ ਵਾਲੀ ਪਰੇਸ਼ਾਨੀ ਨੂੰ ਦੂਰ ਕਰਨ ਦੀ ਦਿਸ਼ਾ ਵਿਚ ਟਰਾਈ ਨੇ ਹੋਰ ਸਖ਼ਤ ਕਦਮ ਚੁੱਕੇ ਹਨ। ਇਸ...

Call Drop

ਨਵੀਂ ਦਿੱਲੀ : ਮੋਬਾਇਲ 'ਤੇ ਗੱਲ ਕਰਦੇ - ਕਰਦੇ ਵਿਚ ਵਿਚ ਫੋਨ ਕਟਣ ਜਾਂ ਗੱਲ ਕਰਨ ਵਿਚ ਹੋਣ ਵਾਲੀ ਪਰੇਸ਼ਾਨੀ ਨੂੰ ਦੂਰ ਕਰਨ ਦੀ ਦਿਸ਼ਾ ਵਿਚ ਟਰਾਈ ਨੇ ਹੋਰ ਸਖ਼ਤ ਕਦਮ ਚੁੱਕੇ ਹਨ। ਇਸ ਦੇ ਲਈ ਮਾਣਕ ਬਦਲਨ ਤੋਂ ਬਾਅਦ ਹੁਣ ਕਾਲ ਡਰਾਪ ਦੀ ਪਰਿਭਾਸ਼ਾ ਵੀ ਬਦਲ ਦਿਤੀ ਗਈ ਹੈ। ਹੁਣ ਦੇਸ਼ ਦੇ ਕਰੋਡ਼ਾਂ ਮੋਬਾਇਲ ਯੂਜ਼ਰਜ਼ ਨੂੰ 1 ਅਕਤੂਬਰ ਤੋਂ ਨਵੇਂ ਪੈਰਾਮੀਟਰ ਦੇ ਮੁਤਾਬਕ ਮੋਬਾਇਲ ਆਪਰੇਟਰ ਕੰਪਨੀਆਂ ਨੂੰ ਸੁਵਿਧਾਵਾਂ ਦੇਣੀਆਂ ਹੋਣਗੀਆਂ, ਨਹੀਂ ਤਾਂ ਉਨ੍ਹਾਂ ਨੂੰ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ।

ਪਤਾ ਹੋਵੇ ਕਿ ਪਿਛਲੇ ਦਿਨਾਂ ਕਾਲ ਡਰਾਪ 'ਤੇ ਬਹੁਤ ਵਿਵਾਦ ਹੋਇਆ ਸੀ ਅਤੇ ਇਸ ਮੁੱਦੇ 'ਤੇ ਰਾਜਨੀਤੀ ਵੀ ਤੇਜ ਹੋਈ ਸੀ, ਜਿਸ ਤੋਂ ਬਾਅਦ ਇਸ ਨੂੰ ਸੁਧਾਰਣ ਦੀ ਦਿਸ਼ਾ ਵਿਚ ਸਰਕਾਰ ਵਲੋਂ ਪਹਿਲ ਕੀਤੀ ਗਈ ਸੀ। ਕਾਲ ਡਰਾਪ ਦੀ ਪਰਿਭਾਸ਼ਾ ਤੈਅ ਕਰਦੇ ਹੋਏ ਟਰਾਈ ਨੇ ਕਿਹਾ ਹੈ ਕਿ ਹੁਣ ਗੱਲ ਕਰਦੇ - ਕਰਦੇ ਫੋਨ ਕਟਣ ਨੂੰ ਹੀ ਕਾਲ ਡਰਾਪ ਨਹੀਂ ਮੰਨਿਆ ਜਾਵੇਗਾ। ਸਗੋਂ ਜੇਕਰ ਗੱਲ ਕਰਨ ਦੇ ਦੌਰਾਨ ਅਵਾਜ਼ ਸੁਣਾਈ ਨਹੀਂ ਦੇਵੇਗਾ, ਰੁਕ - ਰੁਕ ਕੇ ਅਵਾਜ਼ ਆਵੇਗੀ, ਜਾਂ ਗੱਲ ਕਰਨ ਦੇ ਦੌਰਾਨ ਫੋਨ ਦਾ ਨੈੱਟਵਰਕ ਕਮਜ਼ੋਰ ਹੋ ਗਿਆ।

ਇਹ ਪਰਿਸਥਿਤੀਆਂ ਵੀ ਕਾਲ ਡਰਾਪ ਕਿਹਾ ਜਾਵੇਗਾ। ਸੂਤਰਾਂ ਦੇ ਮੁਤਾਬਕ ਕਈ ਵਾਰ ਕੰਪਨੀਆਂ ਨੈੱਟਵਰਕ ਨੂੰ ਮੁੱਦਾ ਬਣਾ ਕੇ ਕਾਲ ਡਰਾਪ ਤੋਂ ਮੁੱਕਰ ਜਾਂਦੀਆਂ ਹਨ। ਹੁਣ ਅਜਿਹਾ ਨਹੀਂ ਹੋਵੇਗਾ। ਗੱਲ ਕਰਨ ਵਿਚ ਆਉਣ ਵਾਲੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਨੂੰ ਕਾਲ ਡਰਾਪ ਦੀ ਸ਼੍ਰੇਣੀ ਵਿਚ ਪਾ ਦਿਤਾ ਗਿਆ ਹੈ। ਇਸ ਦੀ ਪਰਿਭਾਸ਼ਾ ਵਿਚ 2010 ਤੋਂ ਬਾਅਦ ਪਹਿਲੀ ਵਾਰ ਬਦਲਾਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਟਰਾਈ ਕਾਲ ਡਰਾਪ 'ਤੇ ਨਜ਼ਰ ਰੱਖਣ ਲਈ ਵੱਖ ਸਿਸਟਮ ਵੀ ਤਿਆਰ ਕਰ ਰਿਹਾ ਹੈ। ਯੂਜ਼ਰ ਇਸ ਬਾਰੇ ਵਿਚ ਰਿਅਲ ਟਾਈਮ ਸ਼ਿਕਾਇਤ ਕਰ ਸਕਣਗੇ।

ਹਰ ਮੋਬਾਇਲ ਟਾਵਰ ਨਾਲ ਜੁਡ਼ੇ ਨੈੱਟਵਰਕ ਦੀ ਹਰ ਦਿਨ ਦੀ ਸਰਵਿਸ ਦਾ ਮਿਲਾਨ ਹੋਵੇਗਾ। 2 ਫ਼ੀ ਸਦੀ ਤੋਂ ਜ਼ਿਆਦਾ ਕਾਲ ਡਰਾਪ ਹੋਣ 'ਤੇ ਕੰਪਨੀਆਂ ਨੂੰ 5 ਲੱਖ ਦਾ ਜੁਰਮਾਨਾ ਦੇਣਾ ਹੋਵੇਗਾ। ਡੇਟਾ ਡਰਾਪ 'ਤੇ ਵੀ ਪਾਬੰਦੀ ਲਗਾਉਣ ਦੀ ਪਹਿਲ ਟਰਾਈ ਨੇ ਕੀਤੀ ਹੈ। ਇਸ ਦੇ ਮੁਤਾਬਕ ਮਹੀਨੇ ਦੇ ਪਲਾਨ ਵਿਚ ਡਾਉਨਲੋਡ ਵਿਚ ਖਪਤਕਾਰ ਨੂੰ ਘੱਟ ਤੋਂ ਘੱਟ 90 ਫ਼ੀ ਸਦੀ ਸਮਾਂ ਤੈਅ ਸਪੀਡ ਦੇ ਤਹਿਤ ਸਰਵਿਸ ਮਿਲੇ। ਨਾਲ ਹੀ ਮਹੀਨੇ  ਦੇ ਪਲਾਨ ਵਿਚ ਕੁਲ ਡਰਾਪ ਰੇਟ ਵੱਧ ਤੋਂ ਵੱਧ 3 ਫ਼ੀ ਸਦੀ ਹੋਵੇ।