ਸਕੂਲਾਂ 'ਚ ਅਚਨਚੇਤ ਚੈਕਿੰਗ, ਮੋਬਾਇਲ ਚਲਾ ਰਿਹਾ ਅਧਿਆਪਕ ਮੁਅੱਤਲ
ਪੰਜਾਬ ਦੇ ਦੋ ਜ਼ਿਲ੍ਹਿਆਂ ਬਠਿੰਡਾ ਅਤੇ ਮਾਨਸਾ ਵਿਚ ਸਕੂਲ ਅਧਿਆਪਕਾਂ ਨੂੰ ਉਸ ਸਮੇਂ ਕੁਤਾਹੀ ਕਰਦੇ ਪਾਇਆ ਗਿਆ ਜਦੋਂ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿਚ ਸਕੂਲ....
ਬਠਿੰਡਾ : ਪੰਜਾਬ ਦੇ ਦੋ ਜ਼ਿਲ੍ਹਿਆਂ ਬਠਿੰਡਾ ਅਤੇ ਮਾਨਸਾ ਵਿਚ ਸਕੂਲ ਅਧਿਆਪਕਾਂ ਨੂੰ ਉਸ ਸਮੇਂ ਕੁਤਾਹੀ ਕਰਦੇ ਪਾਇਆ ਗਿਆ ਜਦੋਂ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿਚ ਸਕੂਲ ਸਿੱਖਿਆ ਵਿਭਾਗ ਦੀ ਟੀਮ ਨੇ ਕਈ ਸਕੂਲਾਂ ਵਿਚ ਅਚਾਨਕ ਚੈਕਿੰਗ ਕੀਤੀ ਅਤੇ ਕਈਆਂ ਵਿਰੁੱਧ ਇਸ ਦੌਰਾਨ ਕਾਰਵਾਈ ਕੀਤੀ ਗਈ। ਬਾਅਦ ਵਿਚ ਸੈਕਟਰੀ ਨੇ ਕਈ ਅਫਸਰਾਂ, ਸਕੂਲ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਬਠਿੰਡਾ ਵਿਚ ਡੀਸੀ ਦਫ਼ਤਰ ਵਿਚ ਬੁਲਾਇਆ ਅਤੇ “ਗ਼ਲਤੀ ਕਰਨ ਵਾਲੇ' ਕਰਮਚਾਰੀਆਂ ਦੀ ਖਿਚਾਈ ਕੀਤੀ ਗਈ।
ਇਸੇ ਤਰ੍ਹਾਂ ਜਦੋਂ ਸਵੇਰੇ 8 ਵਜੇ ਇੰਸਪੈਕਸ਼ਨ ਟੀਮ ਨੇ ਨਾਥਾਨਾ ਵਿਖੇ ਇਕ ਸਕੂਲ ਵਿਚ ਪਹੁੰਚ ਕੇ ਦੇਖਿਆ ਤਾਂ ਸਕੂਲ ਦੇ ਗੇਟ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਵਿਦਿਆਰਥੀ ਬਾਹਰ ਖੜ੍ਹੇ ਸਨ। ਇਹ ਸਕੂਲ ਮੁੱਖ ਸੜਕ 'ਤੇ ਸਥਿਤ ਹੈ। ਨਾਥਾਨਾ ਬਲਾਕ ਪ੍ਰਾਇਮਰੀ ਅਧਿਕਾਰੀ (ਬੀਪੀਓ) ਦੇ ਵਿਰੁਧ ਵਿਭਾਗੀ ਕਾਰਵਾਈ ਵੀ ਕੀਤੀ ਗਈ ਹੈ, ਕਿਉਂਕਿ ਸਕੂਲ ਵਿਚ ਇੰਚਾਰਜ ਦੀ ਰਿਕਾਰਡ ਦੀ ਡਾਇਰੀ ਨਹੀਂ ਮਿਲੀ ਸੀ।