ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੀ ਕਰਾਈ ਤੋਬਾ-ਤੋਬਾ, ਤੋੜੇ ਸਾਰੇ ਰਿਕਾਰਡ!  

ਏਜੰਸੀ

ਖ਼ਬਰਾਂ, ਵਪਾਰ

ਇਸ ਦੇ ਨਾਲ ਹੀ ਚੇਨੱਈ ਵਿਚ ਡੀਜ਼ਲ ਦੀਆਂ ਕੀਮਤਾਂ ਵਿਚ 15 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

Petrol price increased 10-26 paise diesel rate raised15 paise

ਨਵੀਂ ਦਿੱਲੀ: ਪੈਟਰੋਲ ਦੀਆਂ ਕੀਮਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੱਜ ਪੈਟਰੋਲ ਦੀ ਕੀਮਤ 1 ਸਾਲ ਤੋਂ ਵੀ ਵਧ ਉਚਾਈ ਤੇ ਪਹੁੰਚ ਗਈ ਹੈ। ਦਿੱਲੀ, ਮੁੰਬਈ ਅਤੇ ਕੋਲਕਾਤਾ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਜਿੱਥੇ 10 ਪੈਸੇ ਪ੍ਰਤੀ ਲੀਟਰ ਦਾ ਇਜ਼ਾਫਾ ਹੋਇਆ ਹੈ ਉੱਥੇ ਹੀ ਚੇਨੱਈ ਵਿਚ ਪੈਟਰੋਲ 26 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਚੇਨੱਈ ਵਿਚ ਡੀਜ਼ਲ ਦੀਆਂ ਕੀਮਤਾਂ ਵਿਚ 15 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

ਦਸ ਦਈਏ ਕਿ ਨਵੀਂ ਦਿੱਲੀ ‘ਚ ਇੱਕ ਲੀਟਰ ਪੈਟਰੋਲ ਦੀ ਕੀਮਤ 73.30 ਰੁਪਏ ਅਤੇ ਡੀਜ਼ਲ ਦੀ ਕੀਮਤ 65.69 ਰੁਪਏ ਸੀ। ਮੁੰਬਈ ਵਿਚ ਇੱਕ ਲੀਟਰ ਪੈਟਰੋਲ ਦੀ ਕੀਮਤ  78.97 ਅਤੇ ਡੀਜ਼ਲ  69.01 ਰੁਪਏ ਸੀ, ਬੰਗਲੁਰੂ ਵਿਚ ਪੈਟਰੋਲ ਦੀ ਕੀਮਤ 75.81 ਅਤੇ ਡੀਜ਼ਲ 68.03 ਰੁਪਏ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।