ਨੀਰਵ ਮੋਦੀ ਦੀ ਜਮਾਨਤ ਪਟੀਸ਼ਨ ਚੌਥੀ ਵਾਰ ਰੱਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਲੰਦਨ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਫ਼ਿਲਹਾਲ ਜੇਲ 'ਚ ਹੀ ਰਹੇਗਾ ਨੀਰਵ ਮੋਦੀ

UK court denies bail to Nirav Modi for fourth time

ਲੰਦਨ : ਪੀਐਨਬੀ ਧੋਖਾਧੜੀ ਦੇ ਮੁਲਜ਼ਮ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਬ੍ਰਿਟੇਨ ਹਾਈ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਹੈ। ਹਾਈ ਕੋਰਟ ਨੇ ਨੀਰਵ ਮੋਦੀ ਨੂੰ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਨੀਰਵ ਮੋਦੀ ਦੀ ਚੌਥੀ ਵਾਰ ਜਮਾਨਤ ਪਟੀਸ਼ਨ ਰੱਦ ਹੋਈ ਹੈ। ਲੰਦਨ ਹਾਈ ਕੋਰਟ ਦੇ ਇਸ ਫ਼ੈਸਲੇ ਤੋਂ ਬਾਅਦ ਨੀਰਵ ਨੂੰ ਫਿਲਹਾਲ ਚੇਲ 'ਚ ਹੀ ਰਹਿਣਾ ਪਵੇਗਾ।

ਜ਼ਿਕਰਯੋਗ ਹੈ ਕਿ ਬ੍ਰਿਟੇਨ ਹਾਈ ਕੋਰਟ ਨੇ ਭਗੌੜੇ ਨੀਰਵ ਮੋਦੀ ਦੀ ਪਟੀਸ਼ਨ 'ਤੇ ਸੁਣਵਾਈ ਮੰਗਲਵਾਰ ਨੂੰ ਹੀ ਪੂਰੀ ਕਰ ਲਈ ਸੀ। ਨੀਰਵ ਨੇ ਹੇਠਲੀ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਦੇ ਫ਼ੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ। ਨੀਰਵ ਮੋਦੀ ਦੀ ਕੋਸ਼ਿਸ਼ ਹੈ ਕਿ ਪੀਐਨਬੀ ਨਾਲ ਲਗਭਗ 2 ਅਰਬ ਡਾਲਰ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲੇ 'ਚ ਉਸ ਨੂੰ ਭਾਰਤ ਨੂੰ ਨਾ ਸੌਂਪਿਆ ਜਾਵੇ।

ਭਗੌੜੇ ਕਾਰੋਬਾਰੀ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਜੱਜ ਇੰਗ੍ਰਿਡ ਸਿਮਲਰ ਨੇ ਮੰਗਲਵਾਰ ਨੂੰ ਸੁਣਵਾਈ ਪੂਰੀ ਕਰ ਲਈ ਸੀ। ਸਿਮਲਰ ਨੇ ਕਿਹਾ ਸੀ ਕਿ ਇਹ ਮਾਮਲਾ ਅਹਿਮ ਹੈ, ਇਸ ਲਈ ਇਸ 'ਤੇ ਵਿਚਾਰ ਕਰਨ ਲਈ ਕੁਝ ਸਮੇਂ ਦੀ ਲੋੜ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ੈਸਲਾ ਸੁਣਾਉਣ ਲਈ ਬੁਧਵਾਰ ਦੀ ਦਿਨ ਤੈਅ ਕੀਤਾ ਸੀ।

ਇਸ ਤੋਂ ਪਹਿਲਾਂ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਤਿੰਨ ਵਾਰ ਰੱਦ ਕਰ ਚੁੱਕੀ ਹੈ। ਇਸ ਤਰ੍ਹਾਂ ਹੁਣ ਤਕ ਕੁਲ 4 ਵਾਰ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਹੋ ਚੁੱਕੀ ਹੈ। ਅਦਾਲਤ ਨੂੰ ਲੱਗਦਾ ਹੈ ਕਿ ਜ਼ਮਾਨਤ ਮਿਲਣ 'ਤੇ ਨੀਰਵ ਬ੍ਰਿਟੇਨ ਤੋਂ ਭੱਜ ਸਕਦਾ ਹੈ।