ਦੁਨੀਆ ਦੇ ਹਰੇਕ ਵਿਅਕਤੀ ਨੂੰ ਖ਼ਰਬਪਤੀ ਬਣਾ ਸਕਦੈ 'ਸੋਨੇ ਦਾ ਧਰੂ ਤਾਰਾ', ਦੇਖੋ ਵੀਡੀਓ

ਏਜੰਸੀ

ਜੀਵਨ ਜਾਚ, ਤਕਨੀਕ

ਨਾਸਾ ਦੇ ਵਿਗਿਆਨੀਆਂ ਨੇ ਕੀਤੀ ਖੋਜ

Golden Asteroid

ਵਾਸ਼ਿੰਗਟਨ: ਸੋਨਾ ਇਕ ਅਜਿਹੀ ਧਾਤ ਹੈ, ਜਿਸ ਦੇ ਪ੍ਰਤੀ ਸਦੀਆਂ ਤੋਂ ਬਣੀ ਲੋਕਾਂ ਦੀ ਖਿੱਚ ਅਜੇ ਤੱਕ ਵੀ ਨਹੀਂ ਘਟੀ। ਪਰ ਕੀ ਤੁਸੀਂ ਜਾਣਦੇ ਹੋ ਕਿ ਬ੍ਰਹਿਮੰਡਲ ਵਿਚ ਇਕ ਅਜਿਹਾ ਧਰੂ-ਤਾਰਾ ਵੀ ਮੌਜੂਦ ਹੈ, ਜੋ ਸੋਨੇ ਦਾ ਬਣਿਆ ਹੋਇਆ ਹੈ?  ਦਰਅਸਲ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਵਿਗਿਆਨੀਆਂ ਨੇ ਇਕ ਅਜਿਹੇ ਧਰੂ ਦੀ ਖੋਜ ਕੀਤੀ ਹੈ, ਜਿਹੜਾ ਪੂਰੀ ਤਰ੍ਹਾਂ ਸੋਨੇ ਦਾ ਬਣਿਆ ਹੋਇਆ ਹੈ। ਇਹ ਜਾਣ ਕੇ ਹੋਰ ਵੀ ਹੈਰਾਨੀ ਹੋਵੇਗੀ ਕਿ ਇਸ ਧਰੂ-ਤਾਰੇ 'ਤੇ ਇੰਨਾ ਸੋਨਾ ਮੌਜੂਦ ਹੈ ਕਿ ਦੁਨੀਆ ਦਾ ਹਰੇਕ ਵਿਅਕਤੀ ਇਸ ਦੇ ਸੋਨੇ ਨਾਲ ਖ਼ਰਬਪਤੀ ਬਣ ਸਕਦਾ ਹੈ।

ਨਾਸਾ ਵੱਲੋਂ ਇਸ ਧਰੂ-ਤਾਰੇ ਦਾ ਨਾਂਅ '16 ਸਾਇਚੇ' ਰੱਖਿਆ ਗਿਆ ਹੈ ਅਤੇ ਇਸ ਧਰੂ-ਤਾਰੇ ਦੀ ਖੋਜ ਸਾਲ 1852 ਵਿਚ ਹੋਈ ਸੀ। ਖ਼ਾਸ ਗੱਲ ਇਹ ਹੈ ਕਿ ਸਾਲ 2022 ਤਕ ਨਾਸਾ ਵੱਲੋਂ ਇਸ ਸੋਨੇ ਦੇ ਤਾਰੇ ਤਕ ਆਪਣਾ ਪੁਲਾੜੀ ਜਹਾਜ਼ ਪਹੁੰਚਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਅਜਿਹਾ ਨਹੀਂ ਹੈ ਕਿ ਇਹ ਧਰੂ-ਤਾਰਾ ਬ੍ਰਹਿਮੰਡ ਦੀ ਕਿਸੇ ਅਣਪਛਾਤੀ ਥਾਂ 'ਤੇ ਹੈ ਬਲਕਿ ਇਹ ਸਾਡੇ ਸੌਰ ਮੰਡਲ ਦਾ ਹੀ ਹਿੱਸਾ ਹੈ ਅਤੇ ਇਸ 'ਤੇ ਪੁੱਜਣ ਲਈ ਪੁਲਾੜੀ ਜਹਾਜ਼ ਨੂੰ ਘੱਟੋ ਘੱਟ 4 ਸਾਲ ਦਾ ਸਮਾਂ ਲਗੇਗਾ। ਜੋ ਸਾਲ 2026 ਵਿਚ '16 ਸਾਇਚੇ' ਨਾਂ ਦੇ ਇਸ ਸੋਨੇ ਦੇ ਧਰੂ-ਤਾਰੇ 'ਤੇ ਪੁੱਜ ਕੇ ਉਸ ਦਾ ਪ੍ਰੀਖਣ ਕਰੇਗਾ।

ਇਸ ਧਰੂ-ਤਾਰੇ 'ਤੇ ਵੱਡੀ ਮਾਤਰਾ ਵਿਚ ਸੋਨਾ ਮਿਲਣ ਦੀ ਸੰਭਾਵਨਾ ਨੂੰ ਲੈ ਕੇ ਖੋਜੀਆਂ ਵਿਚ ਬੇਹੱਦ ਉਤਸ਼ਾਹ ਭਰਿਆ ਹੋਇਆ ਹੈ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਅਰਥਸ਼ਾਸਤਰਾਂ ਦੇ ਇਸ ਨਿਯਮ ਨਾਲ ਹਰੇਕ ਕੋਈ ਜਾਣੂ ਹੈ ਕਿ ਜਦੋਂ ਵਸਤੂ ਜ਼ਿਆਦਾ ਹੁੰਦੀ ਹੈ ਤਾਂ ਉਸ ਦੀ ਮੰਗ ਘੱਟ ਜਾਂਦੀ ਹੈ ਅਤੇ ਕੀਮਤਾਂ ਵੀ ਹੇਠਾਂ ਆ ਜਾਂਦੀਆਂ ਹਨ। ਨਾਸਾ ਦੇ ਵਿਗਿਆਨੀਆਂ ਮੁਤਾਬਕ ਸੋਨੇ ਦੇ ਇਸ ਧਰੂ-ਤਾਰੇ ਦਾ ਖੇਤਰਫ਼ਲ 200 ਵਰਗ ਕਿਲੋਮੀਟਰ ਦੇ ਕਰੀਬ ਹੈ। ਸੋਨੇ ਦੇ ਇਸ ਤਾਰੇ ਦੀ ਕੀਮਤ ਜਾਣ ਕੇ ਤੁਹਾਡੇ ਹੋਸ਼ ਉਡ ਜਾਣਗੇ।

ਵਿਗਿਆਨੀਆਂ ਮੁਤਾਬਕ ਇਸ ਤਾਰੇ ਦੀ ਕੀਮਤ 700 ਕਵਿੰਟ-ਟ੍ਰਿਲਿਅਨ ਡਾਲਰ ਦੱਸੀ ਗਈ ਹੈ। ਇਕ ਕਵਿੰਟਟ੍ਰਿਲਿਅਨ ਵਿਚ 18 ਜ਼ੀਰੋਆਂ ਹੁੰਦੀਆਂ ਹਨ। ਭਾਰਤੀ ਕਰੰਸੀ ਮੁਤਾਬਕ ਇਸ ਧਰੂ-ਤਾਰੇ ਦੇ ਸੋਨੇ ਦੀ ਕੀਮਤ 49 ਹਜ਼ਾਰ ਕਰੋੜ ਖ਼ਰਬ ਰੁਪਏ ਦੇ ਕਰੀਬ ਬਣਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਧਰੂ-ਤਾਰੇ 'ਤੇ ਇੰਨਾ ਸੋਨਾ ਮੌਜੂਦ ਹੈ ਕਿ ਉਸ ਨਾਲ ਦੁਨੀਆ ਦੇ ਹਰੇਕ ਬੰਦੇ ਦੇ ਹਿੱਸੇ 65 ਖ਼ਰਬ ਰੁਪਏ ਆ ਸਕਦੇ ਹਨ ਅਤੇ ਇਹ ਰਕਮ ਦੁਨੀਆਂ ਦੇ ਅਮੀਰਾਂ ਦੀ ਸੂਚੀ ਵਿਚ ਸ਼ਾਮਲ ਐਮਾਜ਼ੋਨ ਦੇ ਮਾਲਕ ਦੀ ਜਾਇਦਾਦ ਤੋਂ ਵੀ ਜ਼ਿਆਦਾ ਹੈ। ਖ਼ੈਰ ਦੇਖਣਾ ਹੋਵੇਗਾ ਕਿ ਵਿਗਿਆਨੀ ਇਸ ਤਾਰੇ ਤਕ ਪੁੱਜਣ ਵਿਚ ਕਦੋਂ ਕਾਮਯਾਬ ਹੁੰਦੇ ਹਨ।

ਦੇਖੋ ਵੀਡੀਓ: