ਦਿੱਲੀ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਮਿਲੀ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

10 ਪੈਸੇ ਪ੍ਰਤੀ ਲੀਟਰ ਡੀਜ਼ਲ ਹੋਇਆ ਸਸਤਾ

Petrol and Diesel Prices Get Relief in Delhi

ਨਵੀਂ ਦਿੱਲੀ: ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵਿਚ ਕਟੌਤੀ ਕਰ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਦਿੱਲੀ ਵਿਚ ਪੈਟਰੋਲ 25 ਅਪ੍ਰੈਲ ਤੋਂ ਬਾਅਦ ਪਹਿਲੀ ਵਾਰ 73 ਰੁਪਏ ਪ੍ਰਤੀ ਲੀਟਰ ਤੋਂ ਘੱਟ ਹੋਇਆ ਹੈ ਅਤੇ ਡੀਜ਼ਲ ਵੀ ਰਾਸ਼ਟਰੀ ਰਾਜਧਾਨੀ ਵਿਚ 10 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀ ਕੀਮਤ ਵਿਚ ਦਿੱਲੀ, ਕੋਲਕਾਤਾ ਅਤੇ ਚੇਨਈ ਵਿਚ 16 ਪੈਸੇ ਜਦੋਂ ਕਿ ਮੁੰਬਈ ਵਿਚ 15 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ।

ਉਥੇ ਹੀ ਡੀਜ਼ਲ ਦੇ ਭਾਅ ਦਿੱਲੀ ਵਿਚ 10 ਪੈਸੇ, ਕੋਲਕਾਤਾ ਵਿਚ ਅੱਠ ਪੈਸੇ ਅਤੇ ਮੁੰਬਈ ਅਤੇ ਚੇਨਈ ਵਿਚ ਸੱਤ ਪੈਸੇ ਪ੍ਰਤੀ ਲੀਟਰ ਘੱਟ ਗਏ ਹਨ। ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਪੈਟਰੋਲ ਦੇ ਭਾਵ 72.84 ਰੁਪਏ, 74.88 ਰੁਪਏ, 78.44 ਰੁਪਏ ਅਤੇ 75.63 ਰੁਪਏ ਪ੍ਰਤੀ ਲੀਟਰ ਹੋ ਗਏ ਹਨ। ਉਥੇ ਹੀ, ਚਾਰਾਂ ਮਹਾਨਗਰਾਂ ਵਿਚ ਡੀਜ਼ਲ ਦੇ ਭਾਅ ਘੱਟ ਕੇ 66.56 ਰੁਪਏ, 68.32 ਰੁਪਏ, 69.74 ਰੁਪਏ ਅਤੇ 70.36 ਰੁਪਏ ਪ੍ਰਤੀ ਲੀਟਰ ਹੋ ਗਏ ਹਨ।