ਹੁਣ ਟਾਟਾ ਟਰੱਸਟ ਨੇ ਵਧਾਇਆ ਮਦਦ ਦਾ ਹੱਥ, ਕੀਤਾ 500 ਕਰੋੜ ਦਾਨ ਦੇਣ ਦਾ ਐਲਾਨ

ਏਜੰਸੀ

ਖ਼ਬਰਾਂ, ਵਪਾਰ

ਟਾਟਾ ਟਰੱਸਟ ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਚਪੇਟ ਵਿਚ ਆਏ ਲੋਕਾਂ ਦੀ ਮਦਦ ਲਈ 500 ਕਰੋੜ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ।

Photo

ਨਵੀਂ ਦਿੱਲੀ: ਟਾਟਾ ਟਰੱਸਟ ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਚਪੇਟ ਵਿਚ ਆਏ ਲੋਕਾਂ ਦੀ ਮਦਦ ਲਈ 500 ਕਰੋੜ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਫੰਡ ਦੀ ਵਰਤੋਂ ਪਰਸਨਲ ਪ੍ਰੋਟੈਕਟਿਵ ਇਕੂਇਪਮੈਂਟ, ਰੇਸਪਿਰੇਟਰੀ ਸਿਸਟਮ, ਟ੍ਰੀਟਮੈਂਟ ਫੈਸਿਲਿਟੀ, ਹੇਥਲ ਵਰਕਰਸ ਦੀ ਟ੍ਰੇਨਿੰਗ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਵਿਚ ਕੀਤੀ ਜੀਵੇਗੀ। ਸ਼ਨੀਵਾਰ ਨੂੰ ਕੰਪਨੀ ਨੇ  ਇਕ ਬਿਆਨ ਜਾਰੀ ਕਰ ਕੇ ਜਾਣਕਾਰੀ ਦਿੱਤੀ ਹੈ।

ਇਸ ‘ਤੇ ਟਾਟਾ ਗਰੁੱਪ ਦੇ ਚੇਅਰਮੈਨ ਰਤਨ ਟਾਟਾ ਨੇ ਕਿਹਾ, ‘ਭਾਰਤ ਸਮੇਤ ਦੁਨੀਆ ਭਰ ਵਿਕ ਕੋਰੋਨਾ ਵਾਇਰਸ ਕਾਰਨ ਸਥਿਤੀ ਚਿੰਤਾਜਨਕ ਹੈ ਅਤੇ ਇਸ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਬੀਤੇ ਸਮੇਂ ਵਿਚ ਵੀ ਰਾਸ਼ਟਰ ਦੀ ਜਰੂਰਤ ਲਈ ਟਾਟਾ ਟਰੱਸਟ ਅਤੇ ਟਾਟਾ ਗਰੁੱਪ ਹਮੇਸ਼ਾਂ ਅੱਗੇ ਆਇਆ ਹੈ। ਮੌਜੂਦਾ ਸਥਿਤੀ ‘ਤੇ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਪਰ ਮੇਰਾ ਮੰਨਣਾ ਹੈ ਕਿ ਇਸ ਸਥਿਤੀ ਵਿਚ ਐਮਰਜੈਂਸੀ ਸਾਧਨਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅਸੀਂ ਇਸ ਸੰਕਟ ਤੋਂ ਛੁਟਕਾਰਾ ਪਾ ਸਕੀਏ’।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਉਦਯੋਗ ਜਗਤ ਦੇ ਕਈ ਦਿੱਗਜਾਂ ਨੇ ਕੋਰੋਨਾ ਵਾਇਰਸ ਤੋਂ ਨਿਪਟਣ ਲਈ ਫੰਡ ਦਾ ਐਲਾਨ ਕੀਤਾ ਹੈ। ਇਹਨਾਂ ਵਿਚ ਮੋਬਾਇਲ ਵਾਲੈਟ ਕੰਪਨੀ ਪੇਟੀਐਮ ਦੇ ਸੰਸਥਾਪਕ ਵਿਜੈ ਸ਼ੇਖਰ ਸ਼ਰਮਾ, ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਐਨ ਆਨੰਦ ਮਹਿੰਦਰਾ, ਅਨਿਲ ਅਗ੍ਰਵਾਲ, ਵਿਪਰੋ ਅਜ਼ੀਮ ਪ੍ਰੇਮਜੀ ਅਤੇ ਮੁਕੇਸ਼ ਅੰਬਾਨੀ ਦਾ ਨਾਂਅ ਸ਼ਾਮਲ ਹੈ।