ਸੁਧਾ ਬਾਲਾਕ੍ਰਿਸ਼ਣਨ ਬਣੀ RBI ਦੀ ਪਹਿਲੀ CFO, 4 ਲੱਖ ਹੋਵੇਗੀ ਮਹਿਨਾਵਾਰ ਤਨਖ਼ਾਹ
ਨੈਸ਼ਨਲ ਸਿਕਊਰਿਟੀਜ਼ ਡਿਪਾਜ਼ਿਟ੍ਰੀ ਲਿਮਟਿਡ (NSDL) ਦੀ ਅਧਿਕਾਰੀ ਸੁਧਾ ਬਾਲਾਕ੍ਰਿਸ਼ਣਨ ਨੂੰ ਰਿਜ਼ਰਵ ਬੈਂਕ ਆਫ਼ ਇੰਡੀਆਂ (RBI) ਦੀ ਪਹਿਲੀ ਚੀਫ਼ ਫਾਇਨੈਂਸ਼ਿਅਲ ਅਫ਼ਸਰ...
ਨਵੀਂ ਦਿੱਲੀ : ਨੈਸ਼ਨਲ ਸਿਕਊਰਿਟੀਜ਼ ਡਿਪਾਜ਼ਿਟ੍ਰੀ ਲਿਮਟਿਡ (NSDL) ਦੀ ਅਧਿਕਾਰੀ ਸੁਧਾ ਬਾਲਾਕ੍ਰਿਸ਼ਣਨ ਨੂੰ ਰਿਜ਼ਰਵ ਬੈਂਕ ਆਫ਼ ਇੰਡੀਆਂ (RBI) ਦੀ ਪਹਿਲੀ ਚੀਫ਼ ਫਾਇਨੈਂਸ਼ਿਅਲ ਅਫ਼ਸਰ ਨਿਯੁਕਤ ਕਿਤਾ ਗਿਆ ਹੈ। ਰਿਪੋਰਟ ਮੁਤਾਬਕ, ਉਨ੍ਹਾਂ ਦੀ ਨਿਯੁਕਤੀ 15 ਮਈ ਤੋਂ ਜਾਰੀ ਹੈ। ਉਰਜਿਤ ਪਟੇਲ ਦੇ ਆਰਬੀਆਈ ਗਵਰਨਰ ਬਣਨ ਤੋਂ ਬਾਅਦ ਇਹ ਸੱਭ ਤੋਂ ਵਡਾ ਬਦਲਾਅ ਹੈ।
ਪਟੇਲ ਸਤੰਬਰ 2016 'ਚ ਕੇਂਦਰੀ ਬੈਂਕ ਦੇ ਗਵਰਨਰ ਬਣੇ ਸਨ। ਚਾਰਟਰਡ ਅਕਾਊਂਟੈਂਟ ਬਾਲਾਕ੍ਰਿਸ਼ਣਨ ਹੁਣ ਤਕ ਐਨਐਸਡੀਐਲ 'ਚ ਵਾਇਸ ਪ੍ਰੈਜ਼ਿਡੈਂਟ ਸਨ। ਐਨਐਸਡੀਐਲ ਭਾਰਤ ਦਾ ਪਹਿਲਾ ਅਤੇ ਸੱਭ ਤੋਂ ਵਡਾ ਡਿਪਾਜ਼ਿਟ੍ਰੀ ਹੈ। ਬਾਲਾਕ੍ਰਿਸ਼ਣਨ ਰਿਜ਼ਰਵ ਬੈਂਕ ਦੀਆਂ 12ਵੀ ਐਗਜ਼ਿਕਊਟਿਵ ਅਤੇ ਡਾਇਰੈਕਟਰ ਬਣ ਗਈ ਹੈ। ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ਆਰਬੀਆਈ ਮਈ 2017 ਤੋਂ ਹੀ ਸੀਐਫ਼ਓ ਦੀ ਤਲਾਸ਼ ਕਰ ਰਿਹਾ ਸੀ। ਇਸ ਦੇ ਲਈ ਬੈਂਕ ਤੋਂ ਵਿਮੀਮੋ ਵੀ ਦਿਤਾ ਗਿਆ ਸੀ।
ਜਾਣਕਾਰੀ ਮੁਤਾਬਿਕ, ਇਕ ਵਿਦੇਸ਼ੀ ਬੈਂਕ ਅਧਿਕਾਰੀ ਨੂੰ ਇਸ ਪੋਸਟ ਲਈ ਚੁਣ ਲਿਆ ਗਿਆ ਸੀ ਪਰ ਤਨਖ਼ਾਹ - ਭੱਤਾਵਾਂ 'ਤੇ ਸਹਿਮਤੀ ਨਹੀਂ ਬਣ ਪਾਉਣ ਲਈ ਕਾਰਨ ਉਨ੍ਹਾਂ ਨੇ ਇਨਕਾਰ ਕਰ ਦਿਤਾ। ਮੀਡੀਆ ਰਿਪੋਰਟ ਮੁਤਾਬਿਕ, ਸੀਐਫ਼ਓ ਨੂੰ ਘਰ ਦੇ ਨਾਲ 2 ਲੱਖ ਰੁਪਏ ਮਹੀਨਾਵਾਰ ਤਨਖ਼ਾਹ ਮਿਲੇਗੀ। ਜੇਕਰ ਉਹ ਘਰ ਨਹੀਂ ਲੈਂਦੀ ਤਾਂ 4 ਲੱਖ ਰੁਪਏ ਮਹੀਨਾਵਾਰ ਤਨਖ਼ਾਹ ਮਿਲੇਗੀ। ਇਸ ਤੋਂ ਇਲਾਵਾ ਹਰ ਸਾਲ 3 ਤੋਂ 5 ਫ਼ੀ ਸਦੀ ਦਾ ਵਾਧਾ ਵੀ ਹੋਵੇਗੀ। ਬਾਲਾਕ੍ਰਿਸ਼ਣਨ ਦਾ ਕੰਮ ਇਹ ਦੇਖਣਾ ਹੋਵੇਗਾ ਕਿ ਅਕਾਊਂਟਿੰਗ ਨਾਲ ਜੁਡ਼ੇ ਸਾਰੇ ਨਿਯਮ ਅਤੇ ਕਾਨੂੰਨ ਦੀ ਪਾਲਣਾ ਹੋਵੇ। ਉਹ ਗਵਰਨਮੈਂਟ ਐਂਡ ਬੈਂਕ ਅਕਾਊਂਟ ਡਿਪਾਰਟਮੈਂਟ ਨੂੰ ਸੰਭਾਲੇਗੀ।