ਖ਼ੁਸ਼ਖ਼ਬਰੀ, ਲਗਾਤਾਰ ਤੀਜੇ ਦਿਨ ਸਸਤਾ ਹੋਇਆ ਪਟਰੌਲ-ਡੀਜ਼ਲ, ਜਾਣੋ ਨਵੇਂ ਭਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅੰਤਰ ਰਾਸ਼ਟਰੀ ਪੱਧਰ ‘ਤੇ ਕੱਚਾ ਤੇਲ ਸਸਤਾ ਹੋਣ ਦਾ ਫ਼ਾਇਦਾ ਘਰੇਲੂ ਬਾਜਾਰ...

Petrol

ਨਵੀਂ ਦਿੱਲੀ: ਅੰਤਰ ਰਾਸ਼ਟਰੀ ਪੱਧਰ ‘ਤੇ ਕੱਚਾ ਤੇਲ ਸਸਤਾ ਹੋਣ ਦਾ ਫ਼ਾਇਦਾ ਘਰੇਲੂ ਬਾਜਾਰ ‘ਚ ਪਟਰੌਲ-ਡੀਜ਼ਲ ਦੀ ਡਿੱਗਦੀ ਕੀਮਤਾਂ ਦੇ ਤੌਰ ‘ਤੇ ਮਿਲ ਰਿਹਾ ਹੈ। ਸ਼ਨੀਵਾਰ ਨੂੰ ਲਗਾਤਾਰ ਤੀਜੇ ਦਿਨ ਪਟਰੌਲ ਅਤੇ ਡੀਜ਼ਲ ਸਸਤ ਹੋਇਆ ਹੈ।

ਇੰਡੀਅਨ ਆਇਲ ਕਾਪਰੇਸ਼ਨ ਦੀ ਵੈਬਸਾਇਟ ਉਤੇ ਜਾਰੀ ਰੇਟਸ ਦੇ ਮੁਤਾਬਿਕ, ਸ਼ਨੀਵਾਰ ਨੂੰ ਡੀਜ਼ਲ ਦੀਆਂ ਕੀਮਤਾਂ ਵਿਚ 9 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਇਸਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਕ ਲੀਟਰ ਡੀਜ਼ਲ ਦਾ ਭਾਅ 64.51 ਰੁਪਏ ਹੋ ਗਿਆ ਹੈ। ਉਥੇ ਹੀ ਇਕ ਲੀਟਰ ਪਟਰੌਲ ਦੇ ਲਈ ਤੁਹਾਨੂੰ 71.89 ਰੁਪਏ ਖਰਚ ਕਰਨੇ ਹੋਣਗੇ।

ਤੁਸੀਂ ਇਸ ਤਰ੍ਹਾਂ ਪਤਾ ਕਰੋ ਪਟਰੌਲ ਤੇ ਡੀਜ਼ਲ ਦੇ ਨਵੇਂ ਭਾਅ

ਦੇਸ਼ ਦੀਆਂ ਤਿੰਨਾਂ ਆਇਲ ਮਾਰਕਿਟਿੰਗ ਕੰਪਨੀ HPCL, BPCL ਅਤੇ IOC ਤੁਸੀਂ ਸਵੇਰੇ 6 ਵਜੇ ਤੋਂ ਬਾਅਦ ਪਟਰੌਲ-ਡੀਜ਼ਲ ਦੇ ਨਵੇਂ ਭਾਅ ਜਾਰੀ ਕਰਦੀ ਹੈ। ਨਵੇਂ ਭਾਅ ਲਈ ਤੁਸੀਂ ਵੈਬਸਾਈਟ ‘ਤੇ ਜਾਕੇ ਜਾਣਕਾਰੀ ਹਾਸਲ ਕਰ ਸਕਦੇ ਹੋ। ਉਥੇ ਹੀ, ਮੋਬਾਇਲ ਫੋਨ ‘ਤੇ SMS ਦੇ ਜਰੀਏ ਵੀ ਰੇਟ ਚੈਕ ਕਰ ਸਕਦੇ ਹੋ। ਤੁਸੀ 92249-92249 ਨੰਬਰ ‘ਤੇ SMS ਭੇਜਕੇ ਵੀ ਪਟਰੌਲ-ਡੀਜਲ ਦੇ ਭਾਅ ਦੇ ਬਾਰੇ ‘ਚ ਪਤਾ ਕਰ ਸਕਦੇ ਹੋ। ਤੁਹਾਨੂੰ RSP   ਪਟਰੌਲ ਪੰਪ ਡੀਲਰ ਦਾ ਕੋਡ ਲਿਖਕੇ 92249-92249 ‘ਤੇ ਭੇਜਣਾ ਪਵੇਗਾ।

ਜੇਕਰ ਤੁਸੀਂ ਦਿੱਲੀ ‘ਚ ਹੋ ਅਤੇ ਮੈਸੇਜ ਦੇ ਜਰੀਏ ਪਟਰੌਲ- ਡੀਜਲ ਦਾ ਭਾਅ ਜਾਨਣਾ ਚਾਹੁੰਦੇ ਹੋ ਤਾਂ ਤੁਹਾਨੂੰ RSP 102072 ਲਿਖਕੇ 92249-92249 ‘ਤੇ ਭੇਜਣਾ ਹੋਵੇਗਾ। ਪਟਰੌਲ-ਡੀਜ਼ਲ ਦੇ ਨਵੇਂ ਰੇਟਸ (Petrol Diesel Price 29th February 2020) ਸ਼ਨੀਵਾਰ ਨੂੰ ਮੁੰਬਈ ‘ਚ ਇੱਕ ਲਿਟਰ ਪਟਰੌਲ ਦਾ ਭਾਅ 77.56 ਰੁਪਏ ਅਤੇ ਡੀਜ਼ਲ 67.60 ਰੁਪਏ ਹੈ। ਚੇਨਈ ‘ਚ ਪਟਰੌਲ 74.68 ਰੁਪਏ ਅਤੇ ਡੀਜ਼ਲ 68.12 ਪ੍ਰਤੀ ਲਿਟਰ ਦੇ ਭਾਅ ਵਿਕ ਰਿਹਾ ਹੈ।  

1 ਅਪ੍ਰੈਲ ਤੋਂ ਦੇਸ਼ ‘ਚ ਵਿਕੇਗਾ BS-VI ਪਟਰੌਲ-ਡੀਜ਼ਲ

ਦੇਸ਼ ਦੀ ਸਭਤੋਂ ਵੱਡੀ ਆਇਲ ਮਾਰਕਿਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹੁਣ ਉਹ BS-VI ਬਾਲਣ ਸਪਲਾਈ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੋ ਚੁੱਕੀ ਹੈ। 1 ਅਪ੍ਰੈਲ 2020 ਤੋਂ ਪੂਰੇ ਦੇਸ਼ ਵਿੱਚ BS-VI ਬਾਲਣ ਦਾ ਇਸਤੇਮਾਲ ਲਾਗੂ ਹੋ ਜਾਵੇਗਾ। IOCL ਨੇ ਦੱਸਿਆ ਕਿ ਇਸਦੇ ਨਾਲ ਹੀ ਗਾਹਕਾਂ ਨੂੰ BS-VI ਬਾਲਣ ਲਈ ਥੋੜ੍ਹਾ ਜਿਆਦਾ ਰਿਟੇਲ ਪ੍ਰਾਇਸ ਦੇਣਾ ਹੋਵੇਗਾ।

ਦੇਸ਼ ਦੀ ਸਭ ਤੋਂ ਵੱਡੀ ਇਸ ਆਇਲ ਸਪਲਾਇਰ ਕੰਪਨੀ ਨੇ ਆਪਣੀ ਰਿਫਾਇਨਰੀ ਨੂੰ ਅਪਗਰੇਡ ਕਰਨ ਲਈ 17,000 ਕਰੋੜ ਰੁਪਏ ਖਰਚ ਕੀਤਾ ਹੈ ਤਾਂਕਿ ਬੇਹੱਦ ਘੱਟ ਮਾਤਰਾ ‘ਚ ਸਲਫਰ ਉਤਸਰਜਿਤ ਕਰਨ ਵਾਲਾ ਡੀਜਲ ਅਤੇ ਪਟਰੌਲ ਤਿਆਰ ਕੀਤਾ ਜਾ ਸਕੇ।  ਇਸ ਬਾਰੇ ‘ਚ ਕੰਪਨੀ ਦੇ ਚੇਅਰਮੈਨ ਸੰਜੀਵ ਸਿੰਘ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਹੈ।