ਵਿਦੇਸ਼ੀ ਦਬਾਅ 'ਚ ਟੁਟਿਆ ਭਾਰਤੀ ਬਾਜ਼ਾਰ, ਸੈਂਸੈਕਸ 216 ਅੰਕ ਹੇਠਾਂ ਬੰਦ
ਵਿਦੇਸ਼ੀ ਬਾਜ਼ਾਰਾਂ ਦੇ ਦਬਾਅ 'ਚ ਅੱਜ ਭਾਰਤੀ ਬਾਜ਼ਾਰ ਟੁਟਦੇ ਨਜ਼ਰ ਆਏ। ਕਾਰੋਬਾਰ ਦੇ ਆਖਰ 'ਚ ਸੈਂਸੈਕਸ ਅੱਜ 216 ਅੰਕ ਯਾਨੀ 0.61 ਫ਼ੀ ਸਦੀ ਦੀ ਗਿਰਾਵਟ ਨਾਲ 34949.24 ਦੇ...
ਮੁੰਬਈ, 29 ਮਈ : ਵਿਦੇਸ਼ੀ ਬਾਜ਼ਾਰਾਂ ਦੇ ਦਬਾਅ 'ਚ ਅੱਜ ਭਾਰਤੀ ਬਾਜ਼ਾਰ ਟੁਟਦੇ ਨਜ਼ਰ ਆਏ। ਕਾਰੋਬਾਰ ਦੇ ਆਖਰ 'ਚ ਸੈਂਸੈਕਸ ਅੱਜ 216 ਅੰਕ ਯਾਨੀ 0.61 ਫ਼ੀ ਸਦੀ ਦੀ ਗਿਰਾਵਟ ਨਾਲ 34949.24 ਦੇ ਪੱਧਰ 'ਤੇ ਬੰਦ ਹੋਇਆ। ਨਿਫ਼ਟੀ 55 ਅੰਕ ਯਾਨੀ 0.52 ਫ਼ੀ ਸਦੀ ਟੁੱਟ ਕੇ 10630 ਦੇ ਕਰੀਬ ਬੰਦ ਹੋਇਆ। ਅੱਜ ਦੇ ਕਾਰੋਬਾਰ 'ਚ ਬੈਂਕਿੰਗ ਸ਼ੇਅਰਾਂ 'ਤੇ ਭਾਰੀ ਦਬਾਅ ਰਿਹਾ ਜਿਸ ਕਾਰਨ ਬੈਂਕ ਨਿਫ਼ਟੀ 1.35 ਫ਼ੀ ਸਦੀ ਦੀ ਭਾਰੀ ਕਮਜ਼ੋਰੀ ਨਾਲ 26254.80 ਦੇ ਪੱਧਰ 'ਤੇ ਬੰਦ ਹੋਇਆ।
ਅੱਜ ਦੇ ਕਾਰੋਬਾਰ 'ਚ ਐਸ.ਬੀ.ਆਈ., ਆਈ.ਸੀ.ਆਈ.ਸੀ.ਆਈ. ਬੈਂਕ, ਬਜਾਜ ਫਿਨਸਰਵ ਅਤੇ ਯੈੱਸ ਬੈਂਕ 'ਚ ਸੱਭ ਤੋਂ ਵਧ ਗਿਰਾਵਟ ਦਰਜ ਕੀਤੀ ਗਈ ਜਦਕਿ ਐਮ.ਐਂਡ.ਐਮ., ਗੇਲ ਭਾਰਤੀ, ਏਅਰਟੈੱਲ ਅਤੇ ਟੀ.ਸੀ.ਐਸ. ਦੇ ਸ਼ੇਅਰਾਂ ਵਿਚ ਸੱਭ ਤੋਂ ਵਧ ਵਾਧਾ ਵੇਖਣ ਨੂੰ ਮਿਲਿਆ। ਲਾਰਜਕੈਪ ਨਾਲ ਮਿਡਕੈਪ ਅਤੇ ਮਾਲਕੈਪ ਦੇ ਸ਼ੇਅਰਾਂ ਵਿਚ ਵੀ ਵਿਕਰੀ ਦੇਖਣ ਨੂੰ ਮਿਲੀ। ਬੀ.ਐਸ.ਈ. ਦਾ ਮਿਡਕੈਪ ਇੰਡੈਕਸ 0.44 ਫ਼ੀ ਸਦੀ ਡਿੱਗ ਕੇ 16047.36 ਦੇ ਪੱਧਰ 'ਤੇ ਬੰਦ ਹੋਇਆ ਜਦੋਂਕਿ ਨਿਫਟੀ ਮਿਡਕੈਪ 100 ਇੰਡੈਕਸ 0.35 ਫੀਸਦੀ ਟੁੱਟਾ। ਬੀ.ਐੱਸ.ਈ. ਦੇ ਸਮਾਲਕੈਪ ਇੰਡੈਕਸ 'ਚ 0.26 ਫੀਸਦੀ ਦੀ ਗਿਰਾਵਟ ਰਹੀ।
ਸੈਕਟੋਰਲ ਇੰਡੈਕਸ 'ਚ ਐੱਨ.ਐੱਸ.ਈ. 'ਤੇ ਆਟੋ ਅਤੇ ਆਈ.ਟੀ. ਇੰਡੈਕਸ ਵਾਧੇ ਨਾਲ ਬੰਦ ਹੋਏ। ਨਿਫਟੀ ਆਈ.ਟੀ. ਇੰਡੈਕਸ 4.47 ਫੀਸਦੀ ਅਤੇ ਆਟੋ ਇੰਡੈਕਸ 0.40 ਫੀਸਦੀ ਦੀ ਛਲਾਂਗ ਨਾਲ ਬੰਦ ਹੋਏ। ਨਿਫਟੀ ਮੈਟਲ ਇੰਡੈਕਸ ਸਪਾਟ ਬੰਦ ਹੋਏ। ਸਭ ਤੋਂ ਵਧ ਗਿਰਾਵਟ ਨਿਫਟੀ ਪੀ.ਐੱਸ.ਯੂ. ਬੈਂਕ ਇੰਡੈਕਸ 'ਚ 2.95 ਫੀਸਦੀ ਦਰਜ ਕੀਤੀ ਗਈ। ਬੈਂਕ ਨਿਫਟੀ 1.93 ਫੀਸਦੀ ਫਿਸਲ ਕੇ 26,254.80 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਐੱਫ.ਐੱਮ.ਸੀ.ਜੀ. ਇੰਡੈਕਸ 'ਚ 0.30%, ਮੀਡਿਆ ਇੰਡੈਕਸ 'ਚ 1.73%, ਫਾਰਮਾ ਇੰਡੈਕਸ 'ਚ 1.03% ਅਤੇ ਰਿਆਲਟੀ ਇੰਡੈਕਸ 'ਚ 0.98% ਦੀ ਗਿਰਾਵਟ ਰਹੀ।