ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਜੰਗ ਦੀ ਸ਼ੁਰੂਆਤ,

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਚੀਨੀ ਵਸਤੂਆਂ ਤੇ ਕਸਟਮ ਡਿਊਟੀ ਵਧਾਉਣ ਦੀ ਘੋਸ਼ਣਾ ਕਰਕੇ ਅਮਰੀਕਾ ਨੇ ਇਸ ਵਪਾਰਕ ਜੰਗ ਦੀ ਸ਼ੁਰੂਆਤ ਕੀਤੀ ਸੀ,

Business War between India and America,

ਨਵੀਂ ਦਿੱਲੀ, ਚੀਨੀ ਵਸਤੂਆਂ ਤੇ ਕਸਟਮ ਡਿਊਟੀ ਵਧਾਉਣ ਦੀ ਘੋਸ਼ਣਾ ਕਰਕੇ ਅਮਰੀਕਾ ਨੇ ਇਸ ਵਪਾਰਕ ਜੰਗ ਦੀ ਸ਼ੁਰੂਆਤ ਕੀਤੀ ਸੀ, ਫਿਰ ਯੂਰਪੀਅਨ ਯੂਨੀਅਨ ਅਤੇ ਭਾਰਤ ਵੀ ਇਸਦੇ ਵਿਚ ਸ਼ਾਮਿਲ ਹੋ ਗਏ ਅਤੇ ਹੁਣ ਭਾਰਤ ਨੇ ਕਈ ਅਮਰੀਕੀ ਵਸਤੂਆਂ 'ਤੇ ਕਸਟਮ ਡਿਊਟੀ ਵਧਾ ਦਿੱਤੀ ਹੈ। ਵਪਾਰਕ ਸਮਝੌਤਿਆਂ ਦੇ ਇਸ ਦੌਰ ਵਿਚ ਇਹ ਇਕ ਨਵੀਂ ਵਪਾਰਕ ਲੜਾਈ ਦੀ ਸ਼ੁਰੂਆਤ ਹੈ।

 ਇਸ ਤੋਂ ਪਹਿਲਾਂ 9 ਮਾਰਚ ਨੂੰ ਅਮਰੀਕਾ ਨੇ ਸਟੀਲ ਅਤੇ ਏਲਿਊਮਿਨਿਅਮ ਦੇ ਬਰਾਮਦ ਉੱਤੇ ਕਸਟਮ ਡਿਊਟੀ ਵਧਾਈ ਸੀ ਜਿਸਦੇ ਨਾਲ ਭਾਰਤ ਨੂੰ ਸਟੀਲ ਦੀ ਦਰਾਮਦ ਉੱਤੇ 19.86 ਕਰੋੜ ਡਾਲਰ ਅਤੇ ਏਲਿਊਮਿਨਿਅਮ ਉੱਤੇ 4.22 ਕਰੋੜ ਡਾਲਰ ਦੇ ਨੁਕਸਾਨ ਦਾ ਖ਼ਦਸ਼ਾ ਸੀ। ਇਹ ਭਾਰਤ ਦੀ ਜਵਾਬੀ ਕਾਰਵਾਈ ਹੈ। ਹੁਣ ਭਾਰਤ ਨੇ ਦੇਸੀ ਛੋਲੇ, ਛੋਲੇ ਅਤੇ ਮਸਰੀ ਦਾਲ ਜਿਵੇਂ ਖਾਣ - ਪੀਣ ਦੇ ਸਾਮਾਨ ਉੱਤੇ 7 ਫ਼ੀਸਦੀ ਤੋਂ 60 ਫ਼ੀਸਦੀ ਤੱਕ ਬਰਾਮਦ ਫ਼ੀਸ ਵਧਾ ਦਿੱਤੀ ਹੈ।