17 ਸਾਲ 'ਚ ਪਹਿਲੀ ਵਾਰ ਦਸੰਬਰ ਤੀਮਾਹੀ 'ਚ ਕਮਜ਼ੋਰ ਪ੍ਰਦਰਸ਼ਨ, ਐਪਲ ਰੇਵੇਨਿਊ ਘਟ ਕੇ 5.9 ਲੱਖ ਕਰੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਐਪਲ ਨੇ ਮੰਗਲਵਾਰ ਨੂੰ ਤੀਮਾਹੀ ਨਤੀਜੇ ਐਲਾਨ ਕੀਤੇ। 2018 ਦੀ ਅਕਤੂਬਰ - ਦਸੰਬਰ ਤੀਮਾਹੀ 'ਚ ਐਪਲ ਨੂੰ 1.41 ਲੱਖ ਕਰੋੜ ਰੁਪਏ (1,997 ਕਰੋੜ ਡਾਲਰ) ਦਾ ਮੁਨਾਫਾ ਹੋਇਆ...

Mobile

ਸੈਨ ਫਰਾਂਸਿਸਕੋ :- ਐਪਲ ਨੇ ਮੰਗਲਵਾਰ ਨੂੰ ਤੀਮਾਹੀ ਨਤੀਜੇ ਐਲਾਨ ਕੀਤੇ। 2018 ਦੀ ਅਕਤੂਬਰ - ਦਸੰਬਰ ਤੀਮਾਹੀ 'ਚ ਐਪਲ ਨੂੰ 1.41 ਲੱਖ ਕਰੋੜ ਰੁਪਏ (1,997 ਕਰੋੜ ਡਾਲਰ) ਦਾ ਮੁਨਾਫਾ ਹੋਇਆ। ਇਹ 2017 ਦੀ ਦਸੰਬਰ ਤੀਮਾਹੀ ਤੋਂ 1% ਘੱਟ ਹੈ। ਰੇਵੇਨਿਊ ਵਿਚ 4.5% ਦੀ ਗਿਰਾਵਟ ਆਈ ਹੈ। ਇਹ 5.98 ਲੱਖ ਕਰੋੜ ਰੁਪਏ (8,431 ਕਰੋੜ ਡਾਲਰ) ਰਿਹਾ ਹੈ।

ਚੀਨ ਵਿਚ ਬਿਜ਼ਨਸ ਕਮਜ਼ੋਰ ਰਹਿਣ ਅਤੇ ਆਈਫੋਨ ਦੀ ਵਿਕਰੀ ਵਿਚ ਕਮੀ ਦੀ ਵਜ੍ਹਾ ਨਾਲ ਅਜਿਹਾ ਹੋਇਆ ਹੈ। 2017 ਦੀ ਦਸੰਬਰ ਤੀਮਾਹੀ ਦੇ ਮੁਕਾਬਲੇ 2018 ਦੀ ਦਸੰਬਰ ਤੀਮਾਹੀ ਵਿਚ ਐਪਲ 15% ਘੱਟ ਆਈਫੋਨ ਵੇਚ ਸਕੀ। ਐਪਲ ਦਾ 60% ਰੇਵੇਨਿਊ ਆਈਫੋਨ ਦੀ ਵਿਕਰੀ ਤੋਂ ਆਉਂਦਾ ਹੈ। 17 ਸਾਲ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਦਸੰਬਰ ਤੀਮਾਹੀ ਵਿਚ ਐਪਲ ਦੇ ਮੁਨਾਫੇ ਅਤੇ ਰੇਵੇਨਿਊ ਵਿਚ ਗਿਰਾਵਟ ਆਈ ਹੈ। ਇਸ ਤੋਂ ਪਹਿਲਾਂ 2001 ਵਿਚ ਅਜਿਹਾ ਹੋਇਆ ਸੀ।

ਐਪਲ ਲਈ ਦਸੰਬਰ ਤੀਮਾਹੀ ਇਸ ਲਈ ਅਹਿਮ ਹੈ ਕਿਉਂਕਿ ਇਹ ਛੁੱਟੀਆਂ ਵਾਲੀ ਤੀਮਾਹੀ ਹੁੰਦੀ ਹੈ ਜਿਸ ਵਿਚ ਵਿਕਰੀ ਵਧਣ ਦੀ ਉਮੀਦ ਰਹਿੰਦੀ ਹੈ। 2018 ਦੀ ਦਸੰਬਰ ਤੀਮਾਹੀ ਵਿਚ ਐਪਲ ਦੀਆਂ ਸੇਵਾਵਾਂ ਰੈਵੇਨਿਊ 77,390 ਕਰੋੜ ਰੁਪਏ (1,090 ਕਰੋੜ ਡਾਲਰ) ਰਿਹਾ। ਇਹ ਹੁਣ ਤੱਕ ਦਾ ਰਿਕਾਰਡ ਹੈ। ਦਸੰਬਰ 2017 ਦੇ ਮੁਕਾਬਲੇ ਇਹ 19% ਜ਼ਿਆਦਾ ਹੈ। ਸੇਵਾਵਾਂ ਵਿਚ ਐਪਲ ਪੇ, ਐਪਲ ਮਿਊਜ਼ਕ ਅਤੇ ਆਈ ਕਲਾਉਡ ਸਟੋਰੇਜ ਵਰਗੀਆਂ ਸੇਵਾਵਾਂ ਸ਼ਾਮਿਲ ਹਨ। ਵਿਅਰੇਬਲਸ ਅਤੇ ਐਸੇਸਰੀਜ਼ ਤੋਂ ਕੰਪਨੀ ਦੀ ਵਿਕਰੀ ਵਿਚ 33% ਵਾਧਾ ਹੋਇਆ ਹੈ।

ਕੰਪਨੀ ਦੇ ਸੀਈਓ ਟਿਮ ਕੁਕ ਨੇ 2 ਦਸੰਬਰ ਨੂੰ ਨਿਵੇਸ਼ਕਾਂ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਚੀਨ ਵਿਚ ਵਿਕਰੀ ਘਟਣ ਦੀ ਵਜ੍ਹਾ ਨਾਲ ਦਸੰਬਰ ਤੀਮਾਹੀ ਵਿਚ ਕੁਲ ਰੇਵੇਨਿਊ ਪਿਛਲੇ ਅਨੁਮਾਨ ਤੋਂ 5.5% ਘੱਟ ਰਹੇਗਾ। ਉਨ੍ਹਾਂ ਕਿਹਾ ਸੀ ਕਿ ਕੰਪਨੀ ਦਾ ਰੇਵੇਨਿਊ 5.8 ਲੱਖ ਕਰੋੜ ਰੁਪਏ ਰਹੇਗਾ। ਪਹਿਲਾਂ 6.2 ਤੋਂ 6.5 ਲੱਖ ਕਰੋੜ ਰੁਪਏ ਦਾ ਅਨੁਮਾਨ ਜਾਰੀ ਕੀਤਾ ਗਿਆ ਸੀ। 2018 ਦੀ ਦਸੰਬਰ ਤੀਮਾਹੀ ਵਿਚ ਚੀਨ ਦੇ ਐਪਲ ਦੀ ਕਮਾਈ 93,507 ਕਰੋੜ ਰੁਪਏ (1,317 ਕਰੋੜ ਡਾਲਰ) ਰਹੀ। ਇਹ 2017 ਦੀ ਦਸੰਬਰ ਤੀਮਾਹੀ ਦੇ 1.27 ਲੱਖ ਕਰੋੜ ਰੁਪਏ (1,796 ਕਰੋੜ ਡਾਲਰ) ਦੇ ਰੈਵੇਨਿਊ ਦੀ ਤੁਲਨਾ ਵਿਚ 27% ਘੱਟ ਹੈ।

ਦਸੰਬਰ ਤੀਮਾਹੀ ਦਾ ਰੇਵੇਨਿਊ ਗਾਇਡੈਂਸ ਘਟਾਉਣ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਐਪਲ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ ਪਰ ਕੰਪਨੀ ਦਾ ਮੁਨਾਫਾ ਅਤੇ ਰੈਵੇਨਿਊ ਵਿਸ਼ਲੇਸ਼ਕਾਂ ਦੇ ਅਨੁਮਾਨ ਦੇ ਆਲੇ-ਦੁਆਲੇ ਹੀ ਰਿਹਾ। ਇਸ ਲਈ ਮੰਗਲਵਾਰ ਨੂੰ ਸ਼ੇਅਰ 'ਚ 5.5% ਤੇਜੀ ਆਈ। ਐਪਲ ਦੇ ਸੀਈਓ ਟਿਮ ਕੁਕ ਨੇ ਨਤੀਜਿਆਂ 'ਤੇ ਕਿਹਾ ਕਿ ਰੇਵੇਨਿਊ ਗਾਇਡੈਂਸ ਮਿਸ ਹੋਣਾ ਨਿਰਾਸ਼ਾਜਨਕ ਸੀ ਪਰ ਲੰਬੇ ਸਮੇਂ ਲਈ ਅਸੀ ਬਿਹਤਰ ਹਾਲਤ 'ਚ ਹਾਂ। ਦਸੰਬਰ ਤੀਮਾਹੀ  ਦੇ ਨਤੀਜੇ ਦੱਸਦੇ ਹਨ ਕਿ ਐਪਲ ਦੇ ਬਿਜ਼ਨਸ ਦਾ ਆਧਾਰ ਮਜ਼ਬੂਤ ਹੈ।

ਦਸੰਬਰ ਤੀਮਾਹੀ ਵਿਚ ਐਕਟਿਵ ਇੰਸਟਾਲ ਡਿਵਾਈਸ ਦੀ ਗਿਣਤੀ 140 ਕਰੋੜ ਰਹੀ। ਸਰਵਿਸੇਜ਼ ਸੈਗਮੈਂਟ ਦੀ ਗਰੋਥ ਸਾਰੇ ਦੇਸ਼ਾਂ ਵਿਚ ਚੰਗੀ ਰਹੀ। ਐਪਲ ਨੇ ਇਸ ਵਾਰ ਇਹ ਨਹੀਂ ਦੱਸਿਆ ਹੈ ਕਿ ਆਈਫੋਨ, ਆਈਪੈਡ ਅਤੇ ਮੈਕ ਦੀ ਕਿੰਨੀ ਯੂਨਿਟ ਵਿਕੀ। ਕੰਪਨੀ ਨੇ ਪਿਛਲੀ ਵਾਰ ਨਤੀਜੇ ਐਲਾਨ ਕਰਦੇ ਸਮੇਂ ਹੀ ਕਹਿ ਦਿਤਾ ਸੀ ਕਿ ਅਗਲੀ ਵਾਰ ਤੋਂ ਵਿਕਰੀ ਦੀ ਗਿਣਤੀ ਦੇ ਬਜਾਏ ਸਿਰਫ ਰੈਵੇਨਿਊ ਦੇ ਅੰਕੜੇ ਪੇਸ਼ ਕੀਤੇ ਜਾਣਗੇ। ਵਿਸ਼ਲੇਸ਼ਕਾਂ ਨੇ ਜਨਵਰੀ - ਮਾਰਚ ਤੀਮਾਹੀ ਵਿਚ ਐਪਲ ਦਾ ਰੇਵੇਨਿਊ 4.17 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਜਤਾਇਆ ਹੈ ਪਰ ਕੰਪਨੀ ਦਾ ਅਪਣਾ ਅਨੁਮਾਨ ਇਸ ਤੋਂ ਕਾਫ਼ੀ ਘੱਟ ਹੈ। ਐਪਲ ਨੇ 3.90 ਲੱਖ ਕਰੋੜ ਤੋਂ 4.18 ਲੱਖ ਕਰੋੜ ਰੁਪਏ ਦਾ ਰੈਵੇਨਿਊ ਗਾਇਡੈਂਸ ਦਿਤਾ ਹੈ।