ਚੀਨ ਸਰਕਾਰ ਵਲੋਂ ਐਪਲ ਦੇ ਫ਼ੋਨ ਬਾਈਕਾਟ ਕਰਨ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਨੇਡਾ ਨੇ ਹਾਲ ਹੀ ਵਿਚ ਚੀਨੀ ਟੈਕਨਾਲੋਜੀ ਕੰਪਨੀ ਹੁਆਈ ਦੀ ਸੀਐਫ਼ਓ (ਚੀਫ਼ ਫਾਈਨੈਸ਼ੀਅਲ ਅਫ਼ਸਰ) ਨੂੰ ਗ੍ਰਿਫ਼ਤਾਰ ਕਰ...

iPhone

ਨਵੀਂ ਦਿੱਲੀ (ਭਾਸ਼ਾ) : ਕਨੇਡਾ ਨੇ ਹਾਲ ਹੀ ਵਿਚ ਚੀਨੀ ਟੈਕਨਾਲੋਜੀ ਕੰਪਨੀ ਹੁਆਈ ਦੀ ਸੀਐਫ਼ਓ (ਚੀਫ਼ ਫਾਈਨੈਸ਼ੀਅਲ ਅਫ਼ਸਰ) ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਚੀਨ ਦੀ ਸਰਕਾਰ ਨੇ ਐਪਲ ਦੇ ਫ਼ੋਨ ਨੂੰ ਬਾਈਕਾਟ ਕਰਨ ਲਈ ਕਿਹਾ ਹੈ। ਨਾਲ ਹੀ ਚੀਨ ਦੀ ਸਰਕਾਰ ਨੇ ਐਪਲ ਦੇ ਫ਼ੋਨ ਬਾਈਕਾਟ ਨਾ ਕਰਨ ਵਾਲਿਆਂ ਨੂੰ ਸਜ਼ਾ ਭੁਗਤਣ ਤੱਕ ਦੀ ਧਮਕੀ ਦਿਤੀ ਹੈ। ਫ਼ੋਨ ਸਮੇਤ ਹੋਰ ਸਮਾਨ ਦਾ ਤਿਆਗ ਕਰ ਕੇ ਚੀਨੀ ਲੋਕ ਇਸ ਨੂੰ ਅਪਣਾ ਰਾਸ਼ਟਰੀ ਮਾਣ ਮੰਨ ਰਹੇ ਹਨ।

ਕਨੇਡਾ ਦੇ ਵਿਰੋਧ ਵਿਚ ਸਰਕਾਰ ਨੇ ਐਪਲ ਦੇ ਆਈਫ਼ੋਨ ਨੂੰ ਬਾਈਕਾਟ ਕਰਨ ਲਈ ਕਿਹਾ ਹੈ ਅਤੇ ਇਸ ਹੁਕਮ ਨੂੰ ਨਾ ਮੰਨਣ ਵਾਲੇ ਨੂੰ ਨੌਕਰੀ ਤੋਂ ਕੱਢਣ ਤੱਕ ਦੀ ਧਮਕੀ ਦਿਤੀ ਹੈ। ਚੀਨ ਨੇ ਕਨੇਡਾ ਨੂੰ ਧਮਕੀ ਦਿਤੀ ਹੈ ਕਿ ਜੇਕਰ ਉਸ ਨੇ ਹੁਆਈ ਸੀਐਫ਼ਓ ਮੇਂਗ ਵਾਂਗਝੋਉ ਨੂੰ ਜਲ‍ਦੀ ਤੋਂ ਜਲ‍ਦੀ ਰਿਹਾਅ ਨਾ ਕੀਤਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਹੋਵੇਗਾ। ਚੀਨ ਨੇ ਮੇਂਗ ਦੀ ਗ੍ਰਿਫ਼ਤਾਰੀ ਨੂੰ ਅਸ਼ਾਂਤ, ਅਣ-ਉਚਿਤ ਅਤੇ ਇਕ ਮਾਮੂਲੀ ਹਰਕਤ ਕਰਾਰ ਦਿਤਾ ਹੈ।