ਲਾਕਡਾਊਨ ਕਾਰਨ ਬੇਰੁਜ਼ਗਾਰਾਂ ਹੋਏ ਲੋਕਾਂ ਲਈ ਵੱਡੀ ਖ਼ਬਰ, ਹੋ ਸਕਦਾ ਹੈ ਇਹ ਐਲਾਨ!

ਏਜੰਸੀ

ਖ਼ਬਰਾਂ, ਵਪਾਰ

ਇਹਨਾਂ ਨੂੰ ਸਿੱਧੀ ਤਨਖ਼ਾਹ ਦੇਣ ਦੇ ਵੱਖ-ਵੱਖ ਵਿਕਲਪਾਂ ਤੇ ਵੀ ਵਿਚਾਰ...

Big relief to unemployed people due to lockdown government can give salary

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਲਾਕਡਾਊਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਨਫਾਰਮਲ ਸੈਕਟਰ ਦੇ ਮਜ਼ਦੂਰਾਂ ਲਈ ਸਰਕਾਰ ਸਿੱਧੀ ਤਨਖ਼ਾਹ ਦੇਣ ਦੀ ਵਿਚਾਰ ਕਰ ਰਹੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਇੰਡਸਟਰੀ ਨੂੰ ਮਿਲਣ ਵਾਲੇ ਪੈਕੇਜ ਵਿਚ ਇਹ ਇਕ ਅਹਿਮ ਹਿੱਸਾ ਹੋਵੇਗਾ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਬੇਰੁਜ਼ਗਾਰਾਂ ਨੂੰ ਸਰਕਾਰ ਤਨਖ਼ਾਹ ਦੇ ਸਕਦੀ ਹੈ। ਇਨਫਾਰਮਲ ਸੈਕਟਰ ਦੇ ਬੇਰੁਜ਼ਗ ਮਜ਼ਦੂਰਾਂ ਨੂੰ ਤਨਖ਼ਾਹ ਦੇਣ ਤੇ ਵਿਚਾਰ ਕੀਤਾ ਜਾ ਰਿਹਾ ਹੈ।

ਇਹਨਾਂ ਨੂੰ ਸਿੱਧੀ ਤਨਖ਼ਾਹ ਦੇਣ ਦੇ ਵੱਖ-ਵੱਖ ਵਿਕਲਪਾਂ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਲਾਕਡਾਊਨ ਨਾਲ ਬੇਰੁਜ਼ਗਾਰ ਹੋਏ ਇਨਫਾਰਮਲ ਸੈਕਟਰ ਦੇ ਮਜ਼ਦੂਰਾਂ ਨੂੰ ਤਨਖ਼ਾਹ ਦੇਣ ਦਾ 50 ਫ਼ੀਸਦੀ ਹਿੱਸਾ ਦੇਣ ਦਾ ਫੈਸਲਾ ਲਿਆ ਜਾ ਸਕਦਾ ਹੈ। ਇਹਨਾਂ ਨੂੰ ਇਕੋ ਜਿੰਨੀ ਤਨਖ਼ਾਹ ਦੇਣ ਦਾ ਵੀ ਵਿਕਲਪ ਹੈ। ਸੂਤਰਾਂ ਮੁਤਾਬਕ ਇਕਮੁਸ਼ਤ ਘੱਟੋ-ਘਟ ਰਕਮ ਦੇਣ ਦੀ ਯੋਜਨਾ ਤਹਿਤ ਇਨਫਾਰਮਲ ਸੈਕਟਰ ਦੇ ਕਾਮਿਆਂ ਨੂੰ ਘਟ ਤੋਂ ਘਟ 5000 ਰੁਪਏ ਦਿੱਤੇ ਜਾ ਸਕਦੇ ਹਨ।

ਤੀਜੇ ਵਿਕਲਪ ਤਹਿਤ ਸਬਸਿਡੀ ਦੇ ਤੌਰ ਤੇ ਵੀ ਸੈਲਰੀ ਦਿੱਤੀ ਜਾ ਸਕਦੀ ਹੈ ਜਾਂ ਫਿਰ ਸੈਲਰੀ ਦਾ ਇਕ ਹਿੱਸਾ ਇੰਟਰੈਸਟ ਫ੍ਰੀ ਲੋਨ ਦੇ ਤੌਰ ਤੇ ਸੰਭਵ ਹੈ। ਇਹ ਕਰਜ਼ ਕੰਪਨੀਆਂ ਨੂੰ ਦਿੱਤਾ ਜਾ ਸਕਦਾ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ PMO ਵਿਚ ਇਸ ਮੁੱਦੇ ਤੇ ਨੀਤੀ ਆਯੋਗ ਅਤੇ ਵਿੱਤੀ ਵਿਭਾਗ ਵਿਚਕਾਰ ਬੈਠਕ ਹੋਈ ਹੈ। ਇੰਡਸਟਰੀ ਰਾਹਤ ਪੈਕੇਜ ਦਾ ਐਲਾਨ ਇਸ ਹਫ਼ਤੇ ਹੋ ਸਕਦਾ ਹੈ।

ਦੇਸ਼ ਵਿਚ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਦਾ ਲਾਕਡਾਊਨ ਲਗਾਇਆ ਹੈ। ਪ੍ਰਧਾਨ ਮੰਤਰੀ ਨੇ ਲਾਕਡਾਊਨ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਦੇਸ਼ ਤੋਂ ਉਹ ਕੁੱਝ ਹਫ਼ਤੇ ਮੰਗ ਰਹੇ ਹਨ ਤਾਂ ਕਿ ਇਸ ਗੰਭੀਰ ਬਿਮਾਰੀ ਨਾਲ ਲੜਿਆ ਜਾ ਸਕੇ। ਜੇ ਲੋਕਾਂ ਦੀ ਭੀੜ ਰਹੇਗੀ ਤਾਂ ਵਾਇਰਸ ਫ਼ੈਲਣ ਦਾ ਖ਼ਤਰਾ ਹੋਵੇਗਾ। ਇਸ ਲਈ 21 ਦਿਨ ਦਾ ਲਾਕਡਾਊਨ ਲਗਾਇਆ ਗਿਆ ਹੈ।

ਦਸ ਦਈਏ ਕਿ ਇਸ ਲੌਕਡਾਊਨ ਦੇ ਵਿਚਕਾਰ ਕਈ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਤੇ ਹੁਣ ਇਕ ਵਾਰ ਫਿਰ ਪੰਜਾਬ ਸਰਕਾਰ ਨੇ ਜਰੂਰੀ ਸੇਵਾਵਾਂ ਤੇ ਸੰਸਥਾਵਾਂ ਨੂੰ ਖੁੱਲ੍ਹਾ ਰੱਖਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਸਕੱਤਰ ਨੇ ਪ੍ਰਸ਼ਾਸ਼ਨਿਕ ਸਕੱਤਰਾਂ, ਵਿਭਾਗਾਂ ਦੇ ਮੁਖੀਆਂ, ਮੰਡਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਰੇਂਜ ਦੇ ਆਈਜੀ ਤੇ ਡੀਆਈਜੀ, ਐਸਐਸਪੀ ਆਦਿ ਨੂੰ ਇਹਨਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ।

ਇਹਨਾਂ ਨਿਰਦੇਸ਼ਾਂ ਵਿਚ ਸਾਫ ਕਰ ਦਿੱਤਾ ਗਿਆ ਹੈ ਕਿ ਥੋਕ ਸਟੋਰ, ਕਰਿਆਨਾ, ਮੰਡੀ ਗੁਦਾਮ, ਜਰੂਰੀ ਚੀਜ਼ਾਂ ਤੇ ਸੇਵਾਵਾਂ ਦੀ ਢੁੱਕਵੀਂ ਤੇ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਿਰਫ ਹੋਮ ਡਿਲਵਰੀ ਲਈ ਖੋਲ੍ਹਿਆ ਜਾਵੇਗਾ। ਤਾਜੇ ਭੋਜਨ, ਫਲ ਤੇ ਸਬਜ਼ੀਆਂ, ਅੰਡੇ, ਪੋਲਟਰੀ, ਮੀਟ ਤੇ ਹੋਰ ਖਾਣ ਪੀਣ ਦੀਆਂ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਦੁਕਾਨਾਂ, ਬੇਕਰੀ, ਖਾਣਾ ਬਣਾਉਣ, ਆਮ ਸਟੋਰ, ਕਰਿਆਨੇ, ਈ-ਕਾਮਰਸ, ਡਿਜੀਟਲ ਡਿਲਿਵਰੀ, ਹੋਮ ਡਿਲਿਵਰੀ, ਐਲਪੀਜੀ, ਕੋਲਾ, ਬਾਲਣ ਤੇ ਹੋਰ ਤੇਲ ਦੀ ਸਪਲਾਈ ਲੋਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਕੀਤੀ ਜਾਵੇਗੀ। ਪਸ਼ੂ ਫੀਡ, ਪੋਲਟਰੀ ਫੀਡਜ਼, ਵੈਟਰਨਰੀ ਦਵਾਈਆਂ, ਪਸ਼ੂ ਹਸਪਤਾਲ, ਦੁੱਧ ਦੇ ਪਲਾਂਟ ਆਦਿ ਖੁੱਲੇ ਰਹਿਣਗੇ। ਇਸ ਦੇ ਨਾਲ ਹੀ ਬੀਜ, ਕੀਟਨਾਸ਼ਕਾਂ, ਖਾਦ, ਖੇਤੀਬਾੜੀ ਸਪਲਾਈ, ਖੇਤੀਬਾੜੀ ਉਪਕਰਣ, ਕੰਬਾਈਨ ਆਦਿ ਵੀ ਉਪਲੱਬਧ ਕਰਵਾਏ ਜਾਣਗੇ। ਪੈਟਰੋਲ ਪੰਪਾਂ ਤੇ ਕੋਈ ਰੋਕ ਨਹੀਂ ਹੋਵੇਗੀ। ਪੈਕਿੰਗ ਸਮੱਗਰੀ, ਪਲਾਸਟਿਕ ਬੈਗ ਆਦਿ ਦੀ ਸਪਲਾਈ ਜਾਰੀ ਰਹੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।