ਲਾਕਡਾਊਨ ਪਰਵਾਸ ਨੂੰ ਲੈ ਕੇ ਕੇਂਦਰ ਸਖ਼ਤ, ਸੀਲ ਕੀਤੀਆਂ ਜਾਣ ਰਾਜਾਂ ਅਤੇ ਜ਼ਿਲ੍ਹਿਆਂ ਦੀਆਂ ਸਰਹੱਦਾਂ
ਕੇਂਦਰ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਦੂਜੇ ਰਾਜਾਂ ਦੇ ਮਜ਼ਦੂਰਾਂ ਦੇ ਰਹਿਣ ਦਾ ਇੰਤਜ਼ਾਮ...
ਨਵੀਂ ਦਿੱਲੀ: ਲਾਕਡਾਊਨ ਤੋਂ ਬਾਅਦ ਪਰਵਾਸ ਦੀ ਸਥਿਤੀ ਤੇ ਕੇਂਦਰ ਸਰਕਾਰ ਨੇ ਸਖ਼ਤ ਰਵੱਈਆ ਅਖਤਿਆਰ ਕੀਤਾ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਲਾਕਡਾਊਨ ਦਾ ਪਾਲਣ ਕਰਵਾਉਣਾ ਡਿਸਟ੍ਰਿਕਟ ਮੈਜਿਸਟ੍ਰੇਟ ਅਤੇ ਐਸਪੀ ਦੀ ਜ਼ਿੰਮੇਵਾਰੀ ਹੈ। ਕੇਂਦਰ ਸਰਕਾਰ ਵੱਲੋਂ ਹੁਕਮ ਦਿੱਤਾ ਗਿਆ ਹੈ ਕਿ ਸਾਰੇ ਰਾਜਾਂ ਅਤੇ ਜ਼ਿਲ੍ਹਿਆਂ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਜਾਣ ਅਤੇ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਸਰਹੱਦਾਂ ਤੇ ਹੀ ਕੈਪਾਂ ਵਿਚ ਰੱਖਿਆ ਜਾਵੇ।
ਕੇਂਦਰ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਦੂਜੇ ਰਾਜਾਂ ਦੇ ਮਜ਼ਦੂਰਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਜਾਵੇ ਅਤੇ ਉਹਨਾਂ ਨੂੰ ਸਮੇਂ ਤੇ ਪੈਸੇ ਵੀ ਦਿੱਤੇ ਜਾਣ। ਸਰਕਾਰ ਨੇ ਸਪਸ਼ੱਟ ਕੀਤਾ ਹੈ ਕਿ ਆਦੇਸ਼ ਨਹੀਂ ਮੰਨਣ ਵਾਲਿਆਂ ਤੇ ਸਖ਼ਤ ਕਾਰਵਾਈ ਹੋਵੇਗੀ। ਅਧਿਕਾਰੀ ਦਾ ਹੁਕਮ ਹੈ ਕਿ ਲਾਕਡਾਊਨ ਦਾ ਉਲੰਘਣ ਕਰਨ ਵਾਲਿਆਂ ਨੂੰ 14 ਦਿਨਾਂ ਤਕ ਏਕਾਵਾਸ ਵਿਚ ਰੱਖਿਆ ਜਾਵੇਗਾ। ਰਾਜਾਂ ਨੂੰ ਇਹ ਨਿਸ਼ਚਿਤ ਕਰਨ ਦਾ ਹੁਕਮ ਦਿੱਤਾ ਗਿਆ ਹੈ ਕਿ ਲਾਕਡਾਊਨ ਦੌਰਾਨ ਰਾਜਮਾਰਗਾਂ ਜਾਂ ਸ਼ਹਿਰਾਂ ਵਿਚ ਲੋਕਾਂ ਦੀ ਆਵਾਜਾਈ ਨਹੀਂ ਹੋਵੇ।
ਲਾਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਆਵਾਜਾਈ ਨੂੰ ਰੋਕਣ ਲਈ ਰਾਜ ਅਤੇ ਜ਼ਿਲ੍ਹਿਆਂ ਦੀਆਂ ਸਰਹੱਦਾਂ ਨੂੰ ਸੀਲ ਕਰਨ ਲਈ ਕਿਹਾ ਗਿਆ ਹੈ। ਜ਼ਰੂਰਤਮੰਦ ਲੋਕਾਂ, ਦਿਹਾੜੀ ਮਜ਼ਦੂਰਾਂ ਨੂੰ ਭੋਜਨ, ਆਸ਼ਰਮ ਮੁਹੱਈਆ ਕਰਵਾਉਣ ਲਈ ਸਾਰੇ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾਣਗੇ। ਇਹਨਾਂ ਹੁਕਮਾਂ ਦਾ ਪਾਲਣ ਕਰਵਾਉਣ ਲਈ ਡੀਐਮ, ਐਸਪੀ ਨੂੰ ਨਿਜੀ ਤੌਰ ਤੇ ਜ਼ਿੰਮੇਵਾਰ ਬਣਾਇਆ ਜਾਣਾ ਚਾਹੀਦਾ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਸ਼ਹਿਰਾਂ ਤੋਂ ਲੋਕਾਂ ਨੂੰ ਹਾਈਵੇਅ ਤੇ ਆਉਣ ਤੇ ਰੋਕਿਆ ਜਾਵੇ।
ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਲਾਕਡਾਊਨ ਦਾ ਫ਼ੈਸਲਾ ਕੀਤਾ ਪਰ ਸ਼ਹਿਰਾਂ ਤੋਂ ਲੋਕਾਂ ਨੂੰ ਪਰਵਾਸ ਦੇ ਚਲਦੇ ਇਹ ਲਾਕਡਾਊਨ ਫੇਲ ਹੁੰਦਾ ਵਿਖਾਈ ਦਿੱਤਾ। ਸ਼ਨੀਵਾਰ ਨੂੰ ਦਿੱਲੀ ਤੋਂ ਭਾਰੀ ਭੀੜ ਵਿਖਾਈ ਦਿੱਤੀ ਸੀ। ਕਈ ਲੋਕ ਪੈਦਲ ਹੀ ਸੜਕਾਂ ਤੇ ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਨਿਕਲ ਪਏ। ਇਸ ਤੇ ਸਿਆਸੀ ਗਲਿਆਰੇ ਵਿਚ ਵੀ ਜ਼ੁਬਾਨੀ ਜੰਗ ਦੇਖਣ ਨੂੰ ਮਿਲੀ ਹੈ।
ਬਿਹਾਰ ਸਰਕਾਰ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਸਰਹੱਦਾਂ ਤੇ ਹੀ ਰੋਕਿਆ ਜਾਵੇਗਾ ਅਤੇ ਉੱਥੇ ਹੀ ਰੋਕਣ ਦੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਲੋਕ ਹਾਈਵੇਅ ਤੇ ਨਾ ਨਿਕਲਣ ਅਤੇ ਜਿੱਥੇ ਹਨ ਉੱਥੇ ਹੀ ਰਹਿਣ।
ਸਰਕਾਰ ਨੇ ਰਾਜਾਂ ਨੂੰ ਆਦੇਸ਼ ਦਿੱਤੇ ਹਨ ਕਿ ਲੋਕਾਂ ਨੂੰ ਖਾਣ ਅਤੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ। ਦਰਅਸਲ ਜੇ ਇਹ ਖਤਰਨਾਕ ਵਾਇਰਸ ਪਿੰਡਾਂ ਤਕ ਪਹੁੰਚਦਾ ਹੈ ਤਾਂ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 1000 ਦੇ ਕਰੀਬ ਪਹੁੰਚ ਗਈ ਹੈ ਉੱਥੇ ਹੀ ਹੁਣ ਤਕ 25 ਲੋਕਾਂ ਦੀ ਮੌਤ ਹੋ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।