ਸਰਕਾਰ ਨੇ ਕਈ ਬੈਂਕਾਂ ਦਾ ਆਪਸ ‘ਚ ਕੀਤਾ ਰਲੇਵਾਂ, ਹੁਣ ਰਹੇ 12 ਸਰਕਾਰੀ ਬੈਂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਕਈ ਬੈਂਕਾਂ ਦੇ ਆਪਸ ਵਿੱਚ ਰਲੇਵੇਂ ਦਾ ਐਲਾਨ ਕੀਤਾ ਹੈ...

Nirmala Sita raman

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਕਈ ਬੈਂਕਾਂ ਦੇ ਆਪਸ ਵਿੱਚ ਰਲੇਵੇਂ ਦਾ ਐਲਾਨ ਕੀਤਾ ਹੈ। ਖ਼ਜ਼ਾਨਾ-ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਯੂਨਾਇਟੇਡ ਬੈਂਕ, ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਪੰਜਾਬ ਨੈਸ਼ਨਲ ਬੈਂਕ (PNB, OBC and United Bank)  ਦਾ ਰਲੇਵਾਂ ਹੋਵੇਗਾ।

ਦੂਜੇ ਪਾਸੇ, ਕੇਨਰਾ ਬੈਂਕ ਅਤੇ ਸਿੰਡੀਕੇਟ ਬੈਂਕ ਦਾ ਵੀ ਆਪਸ ਵਿੱਚ ਰਲੇਵਾਂ ਕੀਤਾ ਜਾਵੇਗਾ। ਇਸੇ ਤਰ੍ਹਾਂ ਯੂਨੀਅਨ ਬੈਂਕ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਵੀ ਰਲੇਵਾਂ ਕੀਤਾ ਜਾਵੇਗਾ। ਇੰਡੀਅਨ ਬੈਂਕ ਅਤੇ ਇਲਾਹਾਬਾਦ ਬੈਂਕ ਦਾ ਵੀ ਆਪਸ ਵਿੱਚ ਰਲੇਵਾਂ ਹੋਵੇਗਾ।

ਕੇਂਦਰ ਸਰਕਾਰ ਦੇ ਇਸ ਵੱਡੇ ਐਲਾਨ ਦੇ ਨਾਲ ਹੀ ਹੁਣ ਦੇਸ਼ ਵਿੱਚ ਸਰਕਾਰੀ ਬੈਂਕਾਂ ਦੀ ਗਿਣਤੀ ਘਟ ਕੇ 12 ਰਹਿ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਜੋ ਫ਼ੈਸਲੇ ਲਏ ਸਨ, ਉਨ੍ਹਾਂ ‘ਤੇ ਅਮਲ ਦੀ ਸ਼ੁਰੁਆਤ ਹੋ ਗਈ ਹੈ। ਬੈਂਕ ਅਤੇ NBFC  ਦੇ 4 ਟਾਇਅੱਪ ਹੋਏ।