ਵਟਸਐਪ ਨੇ ਇਜ਼ਰਾਇਲੀ ਕੰਪਨੀ 'ਤੇ ਲਾਇਆ ਸਾਇਬਰ ਜਾਸੂਸੀ ਦਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵਟਸਐਪ ਦਾ ਦੋਸ਼ ਹੈ ਕਿ ਐੱਨ.ਐੱਸ.ਓ. ਨੇ ਯੂ.ਐੱਸ. ਫੈਡਰਲ ਲਾਅ ਅਤੇ ਕੈਲੀਫੋਰਨੀਆ ਸਟੇਟ ਲਾਅ ਦਾ ਉਲੰਘਣ ਕੀਤਾ ਹੈ

WhatsApp

ਸਾਨ ਫ਼੍ਰਾਂਸਿਸਕੋ  : ਵਟਸਐਪ ਨੇ ਇਜ਼ਰਾਇਲੀ ਸਰਵਿਲਾਂਸ ਫਰਮ ਐੱਨ.ਐੱਸ.ਓ. ਗਰੁੱਪ 'ਤੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਏਜੰਸੀ ਨੇ ਪੂਰੀ ਦੁਨੀਆ 'ਚੋਂ ਕੁਝ ਮੋਬਾਇਲਾਂ ਨੂੰ ਹੈਕ ਕੀਤਾ ਹੈ। ਇਸ ਖਿਲਾਫ ਵਟਸਐਪ ਨੇ ਕੈਲੀਫੋਰਨੀਆ ਦੀ ਫੈਡਰਲ ਕੋਰਟ 'ਚ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਏਜੰਸੀ ਨੇ ਪੂਰੀ ਦੁਨੀਆ 'ਚੋਂ ਕਰੀਬ 1400 ਲੋਕਾਂ ਦਾ ਫੋਨ ਹੈਕ ਕਰਨ ਦੀ ਕੋਸ਼ਿਸ਼ ਕੀਤੀ।

ਇਸ ਵਿਚ ਡਿਪਲੋਮੈਟਸ, ਰਾਜਨੀਤਿਕ ਸ਼ਖਸੀਅਤਾਂ, ਪੱਤਰਕਾਰ ਅਤੇ ਸੀਨੀਅਰ ਸਰਕਾਰੀ ਅਧਿਕਾਰੀ ਸ਼ਾਮਲ ਹਨ। ਵਟਸਐਪ ਦਾ ਕਹਿਣਾ ਹੈ ਕਿ ਐੱਨ.ਐੱਸ.ਓ. ਦੁਆਰਾ 20 ਵੱਖ-ਵੱਖ ਦੇਸ਼ਾਂ 'ਚੋਂ ਅਪ੍ਰੈਲ ਦੇ ਅੰਤ ਤੋਂ ਲੈ ਕੇ ਮਈ ਮਹੀਨੇ ਦੇ ਅੱਧ ਤਕ 14 ਦਿਨਾਂ 'ਚ 1400 ਮੋਬਾਇਲ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੰਪਨੀ ਦਾ ਮੰਨਣਾ ਹੈ ਕਿ ਇਸ ਤੋਂ ਪਹਿਲਾਂ ਕਈ ਮਹਿਲਾਵਾਂ ਵੀ ਸਾਈਬਰ ਹਿੰਸਾ ਦਾ ਸ਼ਿਕਾਰ ਹੋਈਆਂ ਸਨ ਅਤੇ ਉਨ੍ਹਾਂ 'ਚੋਂ ਕੁਝ ਲੋਕਾਂ ਦੀ ਹਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ।

ਵਟਸਐਪ ਦਾ ਦੋਸ਼ ਹੈ ਕਿ ਐੱਨ.ਐੱਸ.ਓ. ਨੇ ਯੂ.ਐੱਸ. ਫੈਡਰਲ ਲਾਅ ਅਤੇ ਕੈਲੀਫੋਰਨੀਆ ਸਟੇਟ ਲਾਅ ਦਾ ਉਲੰਘਣ ਕੀਤਾ ਹੈ। ਫਰਸਟਪੋਸਟ ਮੁਤਾਬਕ, ਵਟਸਐਪ ਦੇ ਹੈੱਡ ਕੈਥਕਾਰਟ ਨੇ ਵਾਸ਼ਿੰਗਟਨ ਪੋਸਟ ਨੂੰ ਕਿਹਾ ਕਿ ਵਟਸਐਪ ਨੂੰ ਇਸ ਤੋਂ ਪਹਿਲਾਂ ਵੀਡੀਓ ਕਾਲਿੰਗ ਨੂੰ ਲੈ ਕੇ ਮਈ 'ਚ ਇਕ ਕਮੀ ਦਿਸੀ ਸੀ, ਇਸੇ ਦੀ ਜਾਂਚ ਕਰਨ ਲਈ ਕੰਪਨੀ ਨੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਹੀ ਇਸ ਗੱਲ ਦਾ ਖੁਲਾਸਾ ਹੋਇਆ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।