ਰਾਤ 11:30 ਤੋਂ ਸਵੇਰੇ 6 ਵਜੇ ਤਕ ਵਟਸਐਪ ਬੰਦ ਰਹਿਣ ਦਾ ਮੈਸੇਜ਼ ਵਾਇਰਲ ; ਜਾਣੋ ਕੀ ਹੈ ਸੱਚਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਸ ਮੈਸੇਜ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਤੁਸੀ ਇਹ ਮੈਸੇਜ ਅੱਗੇ ਨਹੀਂ ਭੇਜੋਗੇ ਤਾਂ 48 ਘੰਟੇ 'ਤੇ ਤੁਹਾਡਾ ਵਟਸਐਪ ਅਕਾਊਂਟ ਬੰਦ ਹੋ ਜਾਵੇਗਾ

WhatsApp Usage to be Time-Restricted by Modi Government? Here's a Fact Check

ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਅੱਜ ਕਈ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਈ ਹੈ। ਫ਼ੇਸਬੁਕ ਅਤੇ ਵਟਸਐਪ ਜਿਹੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਅਸੀ ਰੋਜ਼ਾਨਾ ਨਵੇਂ-ਨਵੇਂ ਮੈਸੇਜ਼ ਇਕ-ਦੂਜੇ ਨੂੰ ਭੇਜਦੇ ਹਾਂ। ਕਈ ਵਾਰ ਅਸੀ ਇਨ੍ਹਾਂ ਮੈਸੇਜ਼ ਨੂੰ ਬਗੈਰ ਪੜ੍ਹੇ ਅੱਗੇ ਫ਼ਾਰਵਰਡ ਕਰ ਦਿੰਦੇ ਹਾਂ, ਜੋ ਬਾਅਦ 'ਚ ਅਫ਼ਵਾਹ ਦਾ ਰੂਪ ਲੈ ਲੈਂਦੀ ਹੈ। ਇਨ੍ਹਾਂ ਦਿਨੀਂ ਵਟਸਐਪ 'ਤੇ ਇਕ ਮੈਸੇਜ ਵਾਇਰਲ ਹੋ ਰਿਹਾ ਹੈ ਕਿ ਹਰ ਰੋਜ਼ ਰਾਤ 11:30 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤਕ ਵਟਸਐਪ ਬੰਦ ਰਹੇਗਾ।

ਇਸ ਮੈਸੇਜ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਤੁਸੀ ਇਹ ਮੈਸੇਜ ਅੱਗੇ ਨਹੀਂ ਭੇਜੋਗੇ ਤਾਂ 48 ਘੰਟੇ 'ਤੇ ਤੁਹਾਡਾ ਵਟਸਐਪ ਅਕਾਊਂਟ ਬੰਦ ਹੋ ਜਾਵੇਗਾ ਅਤੇ ਫਿਰ ਉਸ ਨੂੰ ਐਕਟੀਵੇਟ ਕਰਵਾਉਣ ਲਈ 499 ਰੁਪਏ ਲੱਗਣਗੇ। ਮੈਸੇਜ਼ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ 'ਚ ਹੁਣ ਵਟਸਐਪ ਦੀ ਵਰਤੋਂ ਰਾਤ ਦੇ 11:30 ਵਜੇ ਤੋਂ ਸਵੇਰੇ 6 ਵਜੇ ਤਕ ਨਹੀਂ ਹੋ ਸਕੇਗੀ। ਇਸ ਦੌਰਾਨ ਵਟਸਐਪ ਪੂਰੀ ਤਰ੍ਹਾਂ ਬੰਦ ਰਹੇਗੀ। ਮੈਸੇਜ਼ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਮੋਦੀ ਸਰਕਾਰ ਵਟਸਐਪ ਦੀ ਵਰਤੋਂ ਬਾਰੇ ਛੇਤੀ ਹੀ ਨਵਾਂ ਕਾਨੂੰਨ ਲਿਆਉਣ ਵਾਲੀ ਹੈ। ਮੈਸੇਜ 'ਚ ਕਿਹਾ ਜਾ ਰਿਹਾ ਹੈ ਕਿ ਇਸ ਮੈਸੇਜ ਨੂੰ 10 ਲੋਕਾਂ ਨੂੰ ਫ਼ਾਰਵਰਡ ਕਰੋ ਨਹੀਂ ਤਾਂ ਤੁਹਾਡਾ ਅਕਾਊਂਟ 48 ਘੰਟੇ ਅੰਦਰ ਬੰਦ ਹੋ ਜਾਵੇਗਾ ਅਤੇ ਫਿਰ ਉਸ ਨੂੰ ਐਕਟੀਵੇਟ ਕਰਵਾਉਣ ਲਈ 499 ਰੁਪਏ ਦੇਣੇ ਪੈਣਗੇ।

ਤੁਹਾਨੂੰ ਦੱਸ ਦੇਈਏ ਕਿ ਸੂਚਨਾ ਅਤੇ ਦੂਰਸੰਚਾਰ ਮੰਤਰਾਲਾ ਨੇ ਅਜਿਹਾ ਕੋਈ ਨੋਟਿਸ ਜਾਰੀ ਨਹੀਂ ਕੀਤਾ ਹੈ। ਨਾਲ ਹੀ ਕਿਸੇ ਵੀ ਸੋਸ਼ਲ ਮੀਡੀਆ ਕੰਪਨੀ ਨੇ ਅਜਿਹਾ ਕੋਈ ਅਧਿਕਾਰਕ ਮੈਸੇਜ਼ ਜਾਰੀ ਨਹੀਂ ਕੀਤਾ ਹੈ। ਇਸ ਮੈਸੇਜ਼ 'ਚ ਜੋ ਦਾਅਵਾ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਝੂਠਾ ਹੈ। ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਕਿ ਤੁਹਾਡਾ ਅਕਾਊਂਟ ਬੰਦ ਹੋ ਜਾਵੇਗਾ ਅਤੇ ਉਸ ਨੂੰ ਐਕਟੀਵੇਟ ਕਰਵਾਉਣ ਲਈ ਤੁਹਾਨੂੰ ਪੈਸੇ ਦੇਣੇ ਪਵੇਗਾ।

ਦਰਅਸਲ ਬੁਧਵਾਰ ਨੂੰ ਵਟਸਐਪ, ਫ਼ੇਸਬੁਕ ਅਤੇ ਇੰਸਟਾਗ੍ਰਾਮ ਦੇ ਬੰਦ ਹੋਣ ਤੋਂ ਬਾਅਦ ਮੌਕੇ ਦਾ ਫ਼ਾਇਦਾ ਲੈਣ ਲਈ ਅਜਿਹਾ ਮੈਸੇਜ਼ ਫ਼ੈਲਾਇਆ ਗਿਆ ਸੀ, ਜੋ ਕਿ ਜਾਂਚ 'ਚ ਗ਼ਲਤ ਨਿਕਲਿਆ। ਜ਼ਿਕਰਯੋਗ ਹੈ ਕਿ ਬੁਧਵਾਰ ਸ਼ਾਮ ਨੂੰ ਵਟਸਐਪ, ਫ਼ੇਸਬੁਕ ਅਤੇ ਇੰਸਟਾਗ੍ਰਾਮ 9 ਘੰਟੇ ਤਕ ਬੰਦ ਰਿਹਾ ਸੀ।