ਸਾਲ ਦੇ ਅਖੀਰਲੇ ਦਿਨ ਸੋਨਾ ਹੋਇਆ ਸਸਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸਾਲ ਦੇ ਆਖਰੀ ਦਿਨ ਜਿਥੇ ਸਰਾਫ਼ਾ ਬਾਜ਼ਾਰ ਵਿਚ ਮੰਦੀ ਦੇਖਣ ਨੂੰ ਮਿਲੀ, ਉਥੇ ਹੀ ਦੂਜੇ ਪਾਸੇ ਸ਼ੇਅਰ ਬਾਜ਼ਾਰ ਸਪਾਟ ਬੰਦ ਹੋਇਆ। ਸਾਲ ਦੇ ਆਖਰੀ ਕਾਰੋਬਾਰੀ ਦਿਨ...

Gold Price Falls

ਨਵੀਂ ਦਿੱਲੀ : ਸਾਲ ਦੇ ਆਖਰੀ ਦਿਨ ਜਿਥੇ ਸਰਾਫ਼ਾ ਬਾਜ਼ਾਰ ਵਿਚ ਮੰਦੀ ਦੇਖਣ ਨੂੰ ਮਿਲੀ, ਉਥੇ ਹੀ ਦੂਜੇ ਪਾਸੇ ਸ਼ੇਅਰ ਬਾਜ਼ਾਰ ਸਪਾਟ ਬੰਦ ਹੋਇਆ। ਸਾਲ ਦੇ ਆਖਰੀ ਕਾਰੋਬਾਰੀ ਦਿਨ ਬਾਜ਼ਾਰ ਵਿਚ ਊਪਰੀ ਸਤਰਾਂ 'ਤੇ ਦਬਾਅ ਵਿਖਿਆ। ਸੈਂਸੈਕਸ ਅਤੇ ਨਿਫ਼ਟੀ ਦੋਵੇਂ ਗਿਰਾਵਟ ਦੇ ਨਾਲ ਬੰਦ ਹੋਏ। ਸੋਮਵਾਰ ਨੂੰ ਹਾਜ਼ਰ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ। ਸੋਮਵਾਰ ਨੂੰ ਸਾਲ  ਦੇ ਆਖਰੀ ਦਿਨ ਦਿੱਲੀ ਸੱਰਾਫ਼ਾ ਬਾਜ਼ਾਰ ਵਿਚ ਸੋਨਾ 370 ਰੁਪਏ ਟੁੱਟ ਕੇ ਇਕ ਹਫ਼ਤੇ ਦੇ ਹੇਠਲੇ ਪੱਧਰ 32,270 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ।

ਇਸ ਦੌਰਾਨ ਵਪਾਰਕ ਮੰਗ ਕਮਜ਼ੋਰ ਪੈਣ ਨਾਲ ਚਾਂਦੀ ਵੀ 125 ਰੁਪਏ ਡਿੱਗ ਕੇ 39,100 ਰੁਪਏ ਪ੍ਰਤੀ ਕਿੱਲੋਗ੍ਰਾਮ ਬੋਲੀ ਗਈ। ਸੈਂਸੈਕਸ 8.39 ਅੰਕ ਦੀ ਕਮਜ਼ੋਰੀ ਦੇ ਨਾਲ 36068.33 ਦੇ ਪੱਧਰ 'ਤੇ ਅਤੇ ਨਿਫ਼ਟੀ 1.60 ਅੰਕ ਦੀ ਮਾਮੂਲੀ ਵਾਧੇ ਦੇ ਨਾਲ 10861.50 ਦੇ ਪੱਧਰ 'ਤੇ ਸਪਾਟ ਬੰਦ ਹੋਇਆ ਹੈ। 2018 ਵਿਚ ਸੈਂਸੈਕਸ 6.2 ਫ਼ੀ ਸਦੀ ਅਤੇ ਨਿਫ਼ਟੀ 3.5 ਫ਼ੀ ਸਦੀ ਚੜ੍ਹਿਆ ਹੈ। ਬੈਂਕ ਨਿਫ਼ਟੀ ਵਿਚ ਵੀ ਸਾਲ ਭਰ ਵਿਚ 6.5 ਫ਼ੀ ਸਦੀ ਦੀ ਮਜਬੂਤੀ ਆਈ ਹੈ ਪਰ ਮਿਡਕੈਪ ਅਤੇ ਸਮਾਲਕੈਪ ਇੰਡੈਕਸ ਨੇ ਨਿਰਾਸ਼ ਕੀਤਾ ਹੈ।

ਨਿਰਾਸ਼ ਕਰਨ ਵਾਲੇ ਸੈਕਟਰਸ ਵਿਚ ਸਰਕਾਰੀ ਬੈਂਕ, ਆਟੋ ਅਤੇ ਮੈਟਲ ਇੰਡੈਕਸ ਸ਼ਾਮਿਲ ਰਹੇ ਹਨ। ਫ਼ਾਰਮਾ ਦੀ ਸਿਹਤ ਵੀ ਇਸ ਸਾਲ ਖ਼ਰਾਬ ਹੋਈ ਹੈ ਪਰ ਐਫ਼ਮਸੀਜੀ ਇੰਡੈਕਸ ਅਤੇ ਆਈਟੀ ਇੰਡੈਕਸ 2018 ਵਿਚ ਚੰਗਾ ਵਾਧਾ ਕਮਾ ਗਏ ਹਨ। ਆਈਟੀ ਇੰਡੈਕਸ ਇਸ ਸਾਲ ਲਗਭੱਗ 24 ਫ਼ੀ ਸਦੀ ਚੜ੍ਹਿਆ ਹੈ ਜਦੋਂ ਕਿ ਐਫਐਮਸੀਜੀ ਇੰਡੈਕਸ 14 ਫ਼ੀ ਸਦੀ ਮਜਬੂਤ ਹੋਇਆ ਹੈ।